ਖੋਖੇ ਨੂੰ ਅੱਗ ਲੱਗਣ ਕਾਰਨ ਸਾਰਾ ਸਮਾਨ ਸੜ ਕੇ ਸੁਆਹ

Tuesday, Aug 25, 2026 - 02:18 PM (IST)

ਖੋਖੇ ਨੂੰ ਅੱਗ ਲੱਗਣ ਕਾਰਨ ਸਾਰਾ ਸਮਾਨ ਸੜ ਕੇ ਸੁਆਹ

ਜ਼ੀਰਾ (ਸਤੀਸ਼) : ਜ਼ੀਰਾ ਦੇ ਬੱਸ ਅੱਡੇ ਨਜ਼ਦੀਕ ਇੱਕ ਖੋਖੇ 'ਚ ਫਰੂਟ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਨਾਲ ਉਸ ਵੇਲੇ ਮੰਦਭਾਗੀ ਘਟਨਾ ਵਾਪਰੀ, ਜਦੋਂ ਉਸ ਦੇ ਖੋਖੇ ਅੰਦਰ ਸ਼ਾਰਟ ਸਰਕਟ ਹੋ ਗਿਆ ਅਤੇ ਅੰਦਰ ਪਿਆ ਸਾਰਾ ਹੀ ਸਮਾਨ ਸੜ ਕੇ ਸੁਆਹ ਹੋ ਗਿਆ। ਆਪਣੇ ਨਾਲ ਹੋਈ ਇਸ ਘਟਨਾ ਸਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਖੋਖਾ ਸੰਚਾਲਕ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਨੂੰ ਬੰਦ ਕਰਕੇ ਘਰ ਗਿਆ ਸੀ ਅਤੇ ਰਾਤ ਦੇ ਸਮੇਂ ਉਸ ਨੂੰ ਕਿਸੇ ਦਾ ਫੋਨ ਆਇਆ ਕਿ ਉਸ ਦੀ ਦੁਕਾਨ 'ਤੇ ਅੱਗ ਲੱਗੀ ਹੋਈ ਹੈ।

ਜਦ ਉਸਨੇ ਆ ਕੇ ਦੇਖਿਆ ਤਾਂ ਖੋਖੇ ਅੰਦਰ ਪਿਆ ਪੂਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ। ਖੋਖਾ ਸੰਚਾਲਕ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੀ ਰੋਜ਼ੀ-ਰੋਟੀ ਖੋਖੇ ਦੇ ਸਿਰ ਤੋਂ ਚੱਲਦੀ ਸੀ ਅਤੇ ਹੁਣ ਉਸ ਦਾ ਕਾਫੀ ਨੁਕਸਾਨ ਹੋ ਗਿਆ ਹੈ।


author

Babita

Content Editor

Related News