ਜਾਣ-ਬੁੱਝ ਕੇ ਕਾਰ ਮਾਰ ਕੇ ਐਕਸੀਡੈਂਟ ਕਰਨ ਵਾਲੇ 2 ਵਿਅਕਤੀਆਂ ''ਤੇ ਪਰਚਾ ਦਰਜ

Friday, Aug 28, 2026 - 03:28 PM (IST)

ਜਾਣ-ਬੁੱਝ ਕੇ ਕਾਰ ਮਾਰ ਕੇ ਐਕਸੀਡੈਂਟ ਕਰਨ ਵਾਲੇ 2 ਵਿਅਕਤੀਆਂ ''ਤੇ ਪਰਚਾ ਦਰਜ

ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਸਿਟੀ ਜਲਾਲਾਬਾਦ ਪੁਲਸ ਨੇ ਜਾਣ-ਬੁੱਝ ਕੇ ਕਾਰ ਮਾਰ ਕੇ ਐਕਸੀਡੈਂਟ ਕਰਨ ਵਾਲੇ 2 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹੌਲਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੋਹਿਤ ਕੁਮਾਰ ਪੁੱਤਰ ਗੰਗਾ ਰਾਮ ਵਾਸੀ ਨੇੜੇ ਬੱਲੂਆਣਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਐਲਵਿਨ ਪੁੱਤਰ ਵਿਲਸਨ ਸਹੋਤਾ ਵਾਸੀ ਤਹਿਸੀਲ ਕੰਪਲੈਕਸ ਜਲਾਲਾਬਾਦ ਅਤੇ ਕੇਸ਼ਵ ਪੁੱਤਰ ਸੰਤ ਖਾਟਕ ਵਾਸੀ ਇੰਦਰ ਨਗਰੀ ਜਲਾਲਾਬਾਦ ਨੇ ਆਪਣੀ ਸਵਿੱਫਟ ਡਿਜ਼ਾਇਰ ਕਾਰ 'ਚ ਜਾਣ-ਬੁੱਝ ਕੇ ਟੱਕਰ ਮਾਰ ਕੇ ਐਕਸੀਡੈਂਟ ਕੀਤਾ। ਇਨ੍ਹਾਂ 'ਤੇ ਧਾਰਾ 281, 125(ਏ), 125(ਬੀ) ਬੀ.ਐਨ.ਐਸ. ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।


author

Babita

Content Editor

Related News