ਡੋਪ ਟੈਸਟ ਪਾਜ਼ੇਟਿਵ ਆਉਣ ''ਤੇ 2 ਲੋਕਾਂ ਖਿਲਾਫ਼ ਮਾਮਲਾ ਦਰਜ
Tuesday, Aug 11, 2026 - 05:30 PM (IST)
ਫਾਜ਼ਿਲਕਾ (ਨਾਗਪਾਲ) : ਉਪ ਮੰਡਲ ਫਾਜ਼ਿਲਕਾ ਅਧੀਨ ਆਉਂਦੇ ਥਾਣਾ ਅਰਨੀਵਾਲਾ ਪੁਲਸ ਨੇ ਦੋ ਵਿਅਕਤੀਆਂ ਨੂੰ ਡੋਪ ਟੈਸਟ ਪਾਜ਼ੇਟਿਵ ਆਉਣ 'ਤੇ ਮਾਮਲਾ ਦਰਜ ਕੀਤਾ ਹੈ।ਪੁਲਸ ਪਾਰਟੀ ਗਸ਼ਤ ਦੌਰਾਨ ਜਦੋਂ ਅਰਨੀਵਾਲਾ ਵਿਖੇ ਸੀ ਤਾਂ ਇਕ ਵਿਅਕਤੀ ਨਸ਼ੇ ਦੀ ਹਾਲਤ ਵਿਚ ਝੂਲਦਾ ਹੋਇਆ ਆ ਰਿਹਾ ਸੀ।
ਪੁਲਸ ਨੇ ਕਾਬੂ ਕਰਕੇ ਉਸਦਾ ਡੋਪ ਟੈਸਟ ਕਰਵਾਇਆ ਤਾਂ ਉਸਦਾ ਡੋਪ ਟੈਸਟ ਪਾਜ਼ੇਟਿਵ ਆਇਆ। ਉਕਤ ਵਿਅਕਤੀ ਦੀ ਪਹਿਚਾਣ ਅਨਮੋਲ ਸਿੰਘ, ਉਰਫ਼ ਅਜੈ ਵਾਸੀ ਮੁਰਾਦਵਾਲਾ ਦਲ ਸਿੰਘ ਵਜੋਂ ਹੋਈ। ਇਸ ਤਰ੍ਹਾਂ ਹੀ ਅਨਮੋਲ ਸਿੰਘ ਵਾਸੀ ਮੁਰਾਦਵਾਲਾ ਦਲ ਸਿੰਘ ਦਾ ਡੋਪ ਟੈਸਟ ਕਰਵਾਇਆ ਤਾਂ ਉਸਦਾ ਡੋਪ ਟੈਸਟ ਵੀ ਪਾਜ਼ੇਟਿਵ ਆਇਆ। ਪੁਲਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
