ਦੁਕਾਨ ''ਚੋਂ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ’ਤੇ ਪਰਚਾ ਦਰਜ

Monday, Aug 12, 2024 - 04:29 PM (IST)

ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਵੈਰੋਕੇ ਪੁਲਸ ਨੇ ਇੱਕ ਦੁਕਾਨ 'ਚੋਂਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ’ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਚੰਦਰਸ਼ੇਖਰ ਨੇ ਦੱਸਿਆ ਕਿ ਉਨ੍ਹਾਂ ਨੂੰ ਦਿਲਬਾਗ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਲੱਧੂ ਵਾਲਾ ਉਤਾੜ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਨੇ ਕਿਸਾਨ ਗਰੋਸਰੀ ਸਟੋਰ ਦੇ ਨਾਂ ਨਾਲ ਪਿੰਡ ਲੱਧੂ ਵਾਲਾ ਉਤਾੜ 'ਤੇ ਦੁਕਾਨ ਪਾਈ ਹੋਈ ਸੀ। ਮਿਤੀ 10-08-24 ਨੂੰ ਰਾਤ ਕਰੀਬ 9.15 ਵਜੇ ਉਹ ਦੁਕਾਨ ਬੰਦ ਕਰਕੇ ਘਰ ਚਲਾ ਗਿਆ।

ਅੱਜ ਸਵੇਰੇ ਵਕਤ ਕਰੀਬ 6 ਵਜੇ ਆਪਣੀ ਦੁਕਾਨ ’ਤੇ ਆ ਕੇ ਦੇਖਿਆ ਤਾਂ ਦੁਕਾਨ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ ਅਤੇ ਸਾਰਾ ਸਮਾਨ ਖਿੱਲਰਿਆ ਹੋਇਆ ਸੀ ਅਤੇ ਦੁਕਾਨ 'ਚ ਪਿਆ ਬੈਟਰਾ, ਇਨਵੈਟਰ, ਐੱਲ .ਈ. ਡੀ. ਕੈਮਰਿਆਂ ਦੇ ਡੀ. ਵੀ. ਆਰ. ਵਾਈ-ਫਾਈ ਅਤੇ ਇਲੈਕਟ੍ਰਾਨਿਕ ਦਾ ਸਮਾਨ ਕਰੀਬ 45,000 ਰੁਪਏ ਅਤੇ ਕਰਿਆਨੇ ਦਾ ਸਮਾਨ ਕਰੀਬ ਇਕ ਲੱਖ ਰੁਪਏ ਸਮੇਤ ਕੁੱਲ ਇਕ ਲੱਖ 45,000 ਰੁਪਏ ਅਣਪਛਾਤੇ ਵਿਅਕਤੀਆਂ ਵਲੋਂ ਚੋਰੀ ਕਰ ਲਿਆ ਗਿਆ। ਪੁਲਸ ਨੇ ਅਣਪਛਾਤੇ ਵਿਅਕਤੀਆਂ ’ਤੇ ਧਾਰਾ 303(2) ਦੇ ਅਧੀਨ ਪਰਚਾ ਦਰਜ ਕਰ ਲਿਆ ਹੈ।
 


Babita

Content Editor

Related News