ਦਾਜ ਦੇ ਲੋਭੀ ਪਤੀ ਖ਼ਿਲਾਫ਼ ਦਾਜ ਖਾਤਰ ਪਰੇਸ਼ਾਨ ਕਰਨ ਦਾ ਕੇਸ ਦਰਜ

Friday, Oct 20, 2023 - 12:17 PM (IST)

ਦਾਜ ਦੇ ਲੋਭੀ ਪਤੀ ਖ਼ਿਲਾਫ਼ ਦਾਜ ਖਾਤਰ ਪਰੇਸ਼ਾਨ ਕਰਨ ਦਾ ਕੇਸ ਦਰਜ

ਲੁਧਿਆਣਾ (ਵਰਮਾ) : ਪਿੰਡ ਕੱਕਾ ਰਾਹੋਂ ਰੋਡ ਦੀ ਰਹਿਣ ਵਾਲੀ ਰਮਨਜੀਤ ਕੌਰ ਨੂੰ ਵਿਆਹ ਤੋਂ ਕੁੱਝ ਦਿਨਾਂ ਬਾਅਦ ਹੀ ਦਾਜ ਦੇ ਲੋਭੀ ਸਹੁਰੇ ਵਾਲਿਆਂ ਨੇ ਉਸ ਨੂੰ ਦਾਜ ਲਈ ਮਾਨਿਸਕ ਅਤੇ ਸਰੀਰਕ ਤੌਰ ’ਤੇ ਬਹੁਤ ਪਰੇਸ਼ਾਨ ਕੀਤਾ। ਪੀੜਤਾ ਨੇ ਥਾਣਾ ਵੂਮੈਨ ਸੈੱਲ ਦੀ ਪੁਲਸ ਕੋਲ ਆਪਣੇ ਸਹੁਰੇ ਵਾਲਿਆਂ ਖ਼ਿਲਾਫ਼ ਉਸ ਨੂੰ ਦਾਜ ਲਈ ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਾਏ ਸਨ। ਇਸ ਦੀ ਜਾਂਚ ਕਰਨ ’ਤੇ ਜਾਂਚ ਅਧਿਕਾਰੀ ਦਵਿੰਦਰਪਾਲ ਸਿੰਘ ਨੇ ਰਮਨਜੀਤ ਕੌਰ ਦੇ ਪਤੀ ਜਸਵਿੰਦਰ ਪਾਲ ਸਿੰਘ ਨਿਵਾਸੀ ਸ੍ਰੀ ਮੁਕਤਸਰ ਸਾਹਿਬ ਖ਼ਿਲਾਫ਼ ਆਪਣੀ ਪਤਨੀ ਨੂੰ ਦਾਜ ਲਈ ਪਰੇਸ਼ਾਨ ਕਰਨ ’ਤੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਜਾਂਚ ਅਧਿਕਾਰੀ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੀੜਤਾ ਦਾ ਵਿਆਹ 2023 ਨੂੰ ਮੁਲਜ਼ਮ ਦੇ ਨਾਲ ਹੋਇਆ ਸੀ। ਵਿਆਹ ਤੋਂ ਕੁੱਝ ਦਿਨ ਬਾਅਦ ਹੀ ਪੀੜਤਾ ਦੇ ਸਹੁਰੇ ਵਾਲੇ ਉਸ ਨੂੰ ਦਾਜ ਲਈ ਪਰੇਸ਼ਾਨ ਕਰਨ ਲੱਗੇ। ਉਨ੍ਹਾਂ ਨੇ ਪੀੜਤਾ ਦੇ ਪੇਕੇ ਵੱਲੋਂ ਦਿੱਤਾ ਗਿਆ ਇਸਤਰੀ ਧਨ ਖੁਰਦ-ਬੁਰਦ ਕਰ ਕੇ ਪੀੜਤਾ ਨੂੰ ਘਰੋਂ ਕੱਢ ਦਿੱਤਾ।
 


author

Babita

Content Editor

Related News