ਪ੍ਰਾਈਵੇਟ ਵਾਹਨਾਂ 'ਤੇ ਆਰਮੀ, ਪੁਲਸ, VIP ਆਦਿ ਸਟਿੱਕਰ ਲਗਾਉਣਾ ਪਵੇਗਾ ਭਾਰੀ, ਹੋ ਸਕਦੀ ਹੈ FIR
Sunday, Jan 01, 2023 - 04:00 AM (IST)
ਲੁਧਿਆਣਾ (ਸੰਨੀ)- ਪ੍ਰਾਈਵੇਟ ਵਾਹਨਾਂ ’ਤੇ ਆਰਮੀ, ਪੁਲਸ, ਵੀ. ਆਈ. ਪੀ., ਸਰਕਾਰੀ ਡਿਊਟੀ ਆਦਿ ਦੇ ਸਟਿੱਕਰ ਲੱਗੇ ਵਾਹਨ ਹੁਣ ਪੁਲਸ ਨਾਕਿਆਂ ’ਤੇ ਰੋਕੇ ਜਾਣਗੇ। ਇਸ ਬਾਰੇ ਪੁਲਸ ਕਮਿਸ਼ਨਰ ਵੱਲੋਂ ਬੀਤੇ ਦਿਨੀਂ ਖਾਸ ਤੌਰ ’ਤੇ ਹੁਕਮ ਵੀ ਜਾਰੀ ਕੀਤੇ ਗਏ ਸਨ, ਬਾਵਜੂਦ ਇਸ ਦੇ ਲੋਕਾਂ ਨੇ ਆਪਣੇ ਪ੍ਰਾਈਵੇਟ ਵਾਹਨਾਂ ਤੋਂ ਇਸ ਤਰ੍ਹਾਂ ਦੇ ਸਟਿੱਕਰ ਅਜੇ ਤੱਕ ਨਹੀਂ ਹਟਾਏ ਹਨ, ਜਿਸ ਤੋਂ ਬਾਅਦ ਟ੍ਰੈਫਿਕ ਪੁਲਸ ਐਕਸ਼ਨ ਵਿਚ ਆ ਗਈ ਹੈ। ਸ਼ਹਿਰ ’ਚ ਟ੍ਰੈਫਿਕ ਪੁਲਸ ਨੇ ਵੱਖ-ਵੱਖ ਨਾਕਿਆਂ ’ਤੇ ਅਜਿਹੇ ਵਾਹਨਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ’ਤੇ ਅਣ-ਅਧਿਕਾਰਤ ਤੌਰ ’ਤੇ ਪੁਲਸ, ਆਰਮੀ, ਸਰਕਾਰੀ ਡਿਊਟੀ, ਵੀ. ਆਈ. ਪੀ. ਆਦਿ ਅਤੇ ਪੁਲਸ ਦੇ ਲੋਗੋ ਨਾਲ ਮਿਲਦੇ-ਜੁਲਦੇ ਸਟਿੱਕਰ ਲਾ ਰੱਖੇ ਹਨ।
ਇਹ ਖ਼ਬਰ ਵੀ ਪੜ੍ਹੋ - ਪੇਕੇ ਗਈ ਪਤਨੀ ਨੂੰ ਫ਼ੋਨ ਕਰ ਕੇ ਕਿਹਾ 'ਮੈਂ ਖੁਦਕੁਸ਼ੀ ਕਰ ਰਿਹਾ ਹਾਂ' ਤੇ ਫਾਹੇ ਨਾਲ ਝੂਲ ਗਿਆ ਪਤੀ
ਇਨ੍ਹਾਂ ਲੋਕਾਂ ਦੇ ਖਾਸ ਤੌਰ ’ਤੇ ਚਲਾਨ ਕੀਤੇ ਜਾ ਰਹੇ ਹਨ। ਟ੍ਰੈਫਿਕ ਪੁਲਸ ਵੱਲੋਂ ਪਿਛਲੇ 2 ਦਿਨਾਂ ’ਚ ਹੀ ਅਜਿਹੇ ਦਰਜਨਾਂ ਵਾਹਨਾਂ ਦੇ ਚਲਾਨ ਕੀਤੇ ਗਏ ਹਨ, ਜਿਨ੍ਹਾਂ ’ਤੇ ਨਾਜਾਇਜ਼ ਤੌਰ ’ਤੇ ਅਜਿਹੇ ਸਟਿੱਕਰ ਲਾਏ ਗਏ ਸਨ।
ਇਹ ਖ਼ਬਰ ਵੀ ਪੜ੍ਹੋ - ਅਗਲੇ ਹਫ਼ਤੇ ਜਾਣਾ ਸੀ ਵਿਦੇਸ਼, ਪਹਿਲਾਂ ਹੀ ਵਾਪਰ ਗਿਆ ਦਰਦਨਾਕ ਹਾਦਸਾ, ਮੌਤ
ਇਸ ਬਾਰੇ ਏ. ਸੀ. ਪੀ. ਟ੍ਰੈਫਿਕ ਚਰਣਜੀਵ ਲਾਂਬਾ ਦਾ ਕਹਿਣਾ ਹੈ ਕਿ ਉੱਚ ਅਧਿਕਾਰੀਆਂ ਵੱਲੋਂ ਧਾਰਾ 144 ਤਹਿਤ ਪ੍ਰਾਈਵੇਟ ਵਾਹਨਾਂ ’ਤੇ ਪੁਲਸ, ਆਰਮੀ, ਵੀ. ਆਈ. ਪੀ. ਆਦਿ ਵਰਗੇ ਸ਼ਬਦ ਲਿਖਵਾਉਣ ’ਤੇ ਪਾਬੰਦੀ ਲਾਈ ਗਈ ਹੈ। ਹੁਕਮ ਨਾ ਮੰਨਣ ਵਾਲਿਆਂ ਖਿਲਾਫ ਪੁਲਸ ਵਿਭਾਗ ਐੱਫ. ਆਈ. ਆਰ. ਵੀ ਦਰਜ ਕਰ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।