ਪੱਟੀ ’ਚ ਦਿਲ ਕੰਬਾਉਣ ਵਾਲੀ ਵਾਰਦਾਤ, ਮਾਂ-ਪੁੱਤ ਨੇ ਕਤਲ ਕਰਕੇ ਦਰਿਆ ’ਚ ਸੁੱਟੀ ਪਿਓ ਦੀ ਲਾਸ਼

Tuesday, Apr 12, 2022 - 08:55 PM (IST)

ਪੱਟੀ ’ਚ ਦਿਲ ਕੰਬਾਉਣ ਵਾਲੀ ਵਾਰਦਾਤ, ਮਾਂ-ਪੁੱਤ ਨੇ ਕਤਲ ਕਰਕੇ ਦਰਿਆ ’ਚ ਸੁੱਟੀ ਪਿਓ ਦੀ ਲਾਸ਼

ਪੱਟੀ (ਸੌਰਭ) : ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਧਗਾਣੇ ਤੋਂ ਇਕ ਦਿਲ-ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਕਲਯੁੱਗੀ ਪੁੱਤ ਵਲੋਂ ਪਤਨੀ ਮਾਂ ਮਿਲ ਕੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਗਿਆ। ਇਥੇ ਹੀ ਬਸ ਨਹੀਂ ਕਾਤਲ ਪੁੱਤ ਨੇ ਪਿਤਾ ਦੀ ਲਾਸ਼ ਨੂੰ ਦਰਿਆ ਵਿਚ ਸੁੱਟ ਦਿੱਤਾ ਅਤੇ ਬਾਅਦ ਵਿਚ ਥਾਣਾ ਸਦਰ ਪੱਟੀ ਵਿਖੇ ਗੁੰਮਸ਼ੁਦਗੀ ਦੀ ਦਰਖਾਸਤ ਦੇ ਦਿੱਤੀ। ਮਿਲੀ ਜਾਣਕਾਰੀ ਮੁਤਬਾਕ ਪਿੰਡ ਧਗਾਣੇ ਦੇ ਫੌਜੀ ਪ੍ਰਤਾਪ ਸਿੰਘ ਪੁੱਤਰ ਲਛਮਨ ਸਿੰਘ 50 ਦੇ ਪੁੱਤਰ ਧਰਮਿੰਦਰ ਸਿੰਘ ਨੇ ਪੁਲਸ ਨੂੰ 10 ਅਪ੍ਰੈਲ ਨੂੰ ਬਿਆਨ ਲਿਖਾਏ ਕਿ ਮੇਰਾ ਪਿਤਾ ਪ੍ਰਤਾਪ ਸਿੰਘ ਪੁੱਤਰ ਲਛਮਨ ਸਿੰਘ 8 ਤਾਰੀਖ਼ ਨੂੰ ਘਰੋਂ ਬਾਹਰ ਗਿਆ ਸੀ ਪਰ ਘਰ ਵਾਪਿਸ ਨਹੀਂ ਆਇਆ, ਜਿਸ ’ਤੇ ਪੁਲਸ ਤਫਤੀਸ਼ ਸ਼ੁਰੂ ਕੀਤੀ। ਇਸ ਦੌਰਾਨ ਪ੍ਰਤਾਪ ਸਿੰਘ ਦੇ ਕਾਤਲ ਉਸ ਦੀ ਪਤਨੀ ਤੇ ਪੁੱਤਰ ਖੁਦ ਹੀ ਨਿਕਲੇ।

ਇਹ ਵੀ ਪੜ੍ਹੋ : ਖੌਫ਼ਨਾਕ ਅੰਜਾਮ ਤੱਕ ਪਹੁੰਚੇ ਪਤਨੀ ਦੇ ਨਾਜਾਇਜ਼ ਸੰਬੰਧ, ਆਸ਼ਕ ਨਾਲ ਮਿਲ ਖੇਡੀ ਖ਼ੂਨੀ ਖੇਡ

ਇਸ ਸਬੰਧੀ ਮਨਿੰਦਰਪਾਲ ਸਿੰਘ ਡੀ.ਐੱਸ.ਪੀ ਪੱਟੀ ਨੇ ਦੱਸਿਆ ਕਿ ਪੁਲਸ ਥਾਣਾ ਸਦਰ ਪੱਟੀ ਦੇ ਇੰਚ. ਸਤਪਾਲ ਸਿੰਘ ਵਲੋਂ ਗੁੰਮਸ਼ੁਦਗੀ ਦੀ ਰਿਪੋਰਟ ਲਿਖਣ ਤੋਂ ਬਾਅਦ ਤਫਤੀਸ਼ ਸ਼ੁਰੂ ਕੀਤੀ, ਇਸ ਦੌਰਾਨ ਮ੍ਰਿਤਕ ਪ੍ਰਤਾਪ ਸਿੰਘ ਦੀ ਪਤਨੀ ਗੁਰਜੀਤ ਕੌਰ ਅਤੇ ਲੜਕੇ ਧਰਮਿੰਦਰ ਸਿੰਘ ਪਾਸੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਪ੍ਰਤਾਪ ਸਿੰਘ ਦਾ ਉਨ੍ਹਾਂ ਵਲੋਂ ਹੀ ਕਤਲ ਕੀਤਾ ਗਿਆ ਹੈ ਅਤੇ ਲਾਸ਼ ਸਭਰਾ ਬੰਨ੍ਹ (ਦਰਿਆ) ’ਤੇ ਨੱਪ ਦਿੱਤੀ ਹੈ ਅਤੇ ਮ੍ਰਿਤਕ ਪ੍ਰਤਾਪ ਸਿੰਘ ਘਰ ਵਿਚ ਕਲੇਸ਼ ਰੱਖਦਾ ਸੀ, ਜਿਸ ਤੋਂ ਦੁਖੀ ਹੋ ਕਿ ਅਸੀਂ ਮਾਂ-ਪੁੱਤਾਂ ਨੇ 8 ਅਪ੍ਰੈਲ ਨੂੰ ਕਤਲ ਕਰਕੇ ਲਾਸ਼ ਬੰਨ੍ਹ ਉੱਪਰ ਨੱਪ ਦਿੱਤੀ ਸੀ, ਜਿਸ ’ਤੇ ਪੁਲਸ ਨੇ ਗੁਰਜੀਤ ਕੌਰ ਤੇ ਧਰਮਿੰਦਰ ਸਿੰਘ ਦੀ ਨਿਸ਼ਾਨਦੇਹੀ ’ਤੇ ਲਾਸ਼ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਡੀ.ਐੱਸ.ਪੀ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਪ੍ਰਤਾਪ ਸਿੰਘ ਦੇ ਕਾਤਲ ਪਤਨੀ ਗੁਰਜੀਤ ਕੌਰ ਅਤੇ ਪੁੱਤਰ ਧਰਮਿੰਦਰ ਸਿੰਘ ਖ਼ਿਲਾਫ ਧਾਰਾ 302 ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ‘ਮੈਂ ਗੱਗੀ ਗਰੁੱਪ ਦਾ ਗੈਂਗਸਟਰ ਬੋਲ ਰਿਹਾ, ਮੈਨੂੰ 20 ਲੱਖ ਦੇ, ਨਹੀਂ ਤਾਂ ਤੇਰੇ ਪੁੱਤ ਨੂੰ ਗੋਲੀ ਮਾਰ ਦੇਵਾਂਗੇ’

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News