ਮਜੀਠਾ 'ਚ ਸ਼ਰਮਸਾਰ ਹੋਈ ਇਨਸਾਨੀਅਤ, ਪਿਉ ਤੇ ਦੋ ਪੁੱਤਰਾਂ ਵਲੋਂ 12 ਸਾਲਾ ਕੁੜੀ ਨਾਲ ਗੈਂਗਰੇਪ

Sunday, Dec 06, 2020 - 08:21 PM (IST)

ਮਜੀਠਾ 'ਚ ਸ਼ਰਮਸਾਰ ਹੋਈ ਇਨਸਾਨੀਅਤ, ਪਿਉ ਤੇ ਦੋ ਪੁੱਤਰਾਂ ਵਲੋਂ 12 ਸਾਲਾ ਕੁੜੀ ਨਾਲ ਗੈਂਗਰੇਪ

ਮਜੀਠਾ (ਸਰਬਜੀਤ ਵਡਾਲਾ) : ਥਾਣਾ ਮਜੀਠਾ ਦੀ ਪੁਲਸ ਨੇ 12 ਸਾਲਾ ਨਾਬਾਲਗ ਕੁੜੀ ਨਾਲ ਸਮੂਹਿਕ ਬਲਾਤਕਾਰ ਕਰਨ ਤੇ ਪਿਉ ਅਤੇ ਦੋ ਪੁੱਤਰਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਮਜੀਠਾ ਪੁਲਸ ਥਾਣਾਂ ਵਿਖੇ ਇਥੋਂ ਦੇ ਇਕ ਪਿੰਡ ਦੀ ਜਨਾਨੀ ਨੇ ਸ਼ਿਕਾਇਤ ਦਰਜ ਕਰਵਾਂਉਦਿਆਂ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦੇ ਹਨ, ਉਸ ਦਾ ਪੇਕਾ ਘਰ ਲੁਧਿਆਣਾ ਜ਼ਿਲ੍ਹੇ ਦੇ ਇਕ ਪਿੰਡ ਵਿਚ ਹੈ ਤੇ ਉਹ ਚਾਰ ਭੈਣ-ਭਰਾ ਹਨ। ਉਸ ਦੀ ਵੱਡੀ ਭੈਣ ਨੇ ਦੂਜਾ ਵਿਆਹ ਕਰਵਾਇਆ ਹੈ ਤਾਂ ਉਸਦੇ ਪਹਿਲੇ ਵਿਆਹ ਤੋਂ ਇਕ ਕੁੜੀ ਜੋ 12 ਸਾਲ ਦੀ ਹੈ ਮੇਰੇ ਪੇਕੇ ਪਿੰਡ 'ਚ ਰਹਿੰਦੀ ਸੀ। ਉਸ ਨੇ ਲਿਖਿਆ ਕਿ ਉਨ੍ਹਾ ਦੀ ਇਕ ਜੋ ਮਜੀਠਾ ਵਿਖੇ ਰਹਿੰਦੀ ਸੀ ਜਿਸ ਦੇ ਦੋ ਮੁੰਡੇ ਹੀ ਹਨ ਅਤੇ ਕੋਈ ਕੁੜੀ ਨਾ ਹੋਣ ਕਰਕੇ ਚਾਰ ਸਾਲ ਪਹਿਲਾ ਉਹ ਮੇਰੀ ਮਾਂ ਕੋਲੇ ਸਾਡੀ ਭਣੇਵੀ ਨੂੰ ਲੈ ਆਈ ਅਤੇ ਆਪਣੀ ਧੀ ਬਣਾ ਲਿਆ।

ਇਹ ਵੀ ਪੜ੍ਹੋ : ਲੁਧਿਆਣਾ : ਕੁੜੀ 'ਤੇ ਦੇਵੀ ਦਾ ਪ੍ਰਕੋਪ ਦੱਸ ਤਾਂਤਰਿਕ ਨੇ ਖੇਡੀ ਚਾਲ, ਧੀ ਦੇ ਮੂੰਹੋਂ ਸੱਚਾਈ ਸੁਣ ਮਾਂ ਦੇ ਉੱਡੇ ਹੋਸ਼

ਉਕਤ ਨੇ ਦੱਸਿਆ ਕਿ ਲਗਭਗ ਇਕ ਸਾਲ ਪਹਿਲਾਂ ਉਸ ਦੀ ਮਾਸੀ ਦੀ ਮੌਤ ਹੋ ਗਈ ਜਿਸ ਕਰਕੇ ਉਹ ਕਈ ਵਾਰ ਕੁੜੀ ਨੂੰ ਵਾਪਸ ਲੈਣ ਲਈ ਗਏ ਪਰ ਮਾਸੜ ਨੇ ਘਰ ਦਾ ਕੰਮ ਨਾ ਹੋਣ ਦਾ ਬਹਾਨਾ ਬਣਾ ਕੇ ਕੁੜੀ ਨੂੰ ਨਾ ਭੇਜਿਆ। ਉਸ ਨੇ ਦੱਸਿਆ ਕਿ ਉਹ ਅਕਸਰ ਆਪਣੀ ਭਣੇਵੀ ਨੂੰ ਮਿਲਣ ਆਉਂਦੇ ਰਹਿੰਦੇ ਸਨ ਜਦੋਂ ਉਹ ਅਤੇ ਉਸ ਦਾ ਪਤੀ ਪਿਛਲੇ ਦਿਨੀਂ 29 ਨਵੰਬਰ 2020 ਨੂੰ ਕੁੜੀ ਨੂੰ ਮਿਲਣ ਆਏ ਤਾਂ ਉਹ ਡਰੀ ਹੋਈ ਸੀ ਅਤੇ ਉਸ ਨੇ ਰੋਂਦੇ ਹੋਏ ਦੱਸਿਆ ਕਿ ਉਸ ਨੂੰ ਇਥੋਂ ਲੈ ਜਾਓ ਮੈਂ ਹੁਣ ਇਥੇ ਨਹੀ ਰਹਿਣਾ। ਕਾਰਨ ਪੁੱਛਣ 'ਤੇ ਉਸ ਨੇ ਦੱਸਿਆ ਕਿ ਰਿਸ਼ਤੇ ਵਿਚ ਲਗਦਾ ਨਾਨਾ ਸੂਰਤੀ, ਮਾਮੇ ਹਰਪ੍ਰੀਤ ਤੇ ਅਰਜਨ ਦੋਵੇਂ ਉਸ ਨਾਲ ਜ਼ਬਰਦਸਤੀ ਗਲਤ ਕੰਮ ਕਰਦੇ ਹਨ ਅਤੇ ਧਮਕੀਆਂ ਦਿੰਦੇ ਹਨ ਕਿ ਜੇ ਤੂੰ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਅਸੀ ਤੈਂਨੂੰ ਮਾਰ ਕੇ ਰੇਲ ਗੱਡੀ ਥੱਲੇ ਸੁੱਟ ਆਵਾਂਗੇ। ਇਸ ਕਰਕੇ ਡਰਦੀ ਨੇ ਕਿਸੇ ਨੂੰ ਨਹੀ ਦੱਸਿਆ। ਉਸ ਨੇ ਰੋਂਦਿਆਂ ਦੱਸਿਆ ਕਿ ਉਹ ਤਿੰਨੇ ਇਕ ਸਾਲ ਤੋਂ ਮੇਰੇ ਨਾਲ ਗਲਤ ਕੰਮ ਕਰਦੇ ਆ ਰਹੇ ਹਨ।

ਇਹ ਵੀ ਪੜ੍ਹੋ : NRI ਪਤੀ ਨੂੰ ਤਬਾਹ ਕਰਨ ਲਈ ਸ਼ਾਤਰ ਪਤਨੀ ਨੇ ਖੇਡੀ ਚਾਲ, ਕਰਤੂਤ ਖੁੱਲ੍ਹੀ ਤਾਂ ਪੁਲਸ ਵੀ ਰਹਿ ਗਈ ਹੈਰਾਨ

ਸ਼ਿਕਾਇਤ ਕਰਤਾ ਨੇ ਇਸ ਬਾਰੇ ਜਦੋਂ ਆਪਣੇ ਮਾਸੜ ਸੂਰਤੀ ਨੂੰ ਪੁੱਛਿਆ ਤਾਂ ਉਸ ਨੇ ਫਿਰ ਮੇਰੇ ਪਤੀ ਨੂੰ ਤੇ ਉਸ ਨੂੰ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ। ਉਹ ਉਸੇ ਦਿਨ ਭਣੇਵੀਂ ਨੂੰ ਆਪਣੇ ਨਾਲ ਘਰ ਲੈ ਗਏ ਤੇ ਆਪਣੇ ਭਰਾ ਨਾਲ ਸਲਾਹ ਕਰਨ ਉਪਰੰਤ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਪੀੜਤਾ ਦੀ ਮਾਸੀ ਦੇ ਬਿਆਨਾਂ ਦੇ ਅਧਾਰ 'ਤੇ ਪੁਲਸ ਨੇ ਅਰਜਨ ਤੇ ਹਰਪ੍ਰੀਤ ਪੁੱਤਰ ਸੂਰਤੀ ਅਤੇ ਨਾਨਾ ਸੂਰਤੀ ਪੁੱਤਰ ਦਾਰੀ ਤਿੰਨੇ ਵਾਸੀ ਮਜੀਠਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  

ਇਹ ਵੀ ਪੜ੍ਹੋ : ਵਿਆਹ ਤੋਂ ਪੰਜ ਮਹੀਨੇ ਬਾਅਦ ਹੀ ਪਤਨੀ ਦਾ ਚੁੰਨੀ ਨਾਲ ਫਾਹਾ ਲੈ ਕੀਤੀ ਖ਼ੁਦਕੁਸ਼ੀ, ਵਜ੍ਹਾ ਕਰ ਦੇਵੇਗੀ ਹੈਰਾਨ


author

Gurminder Singh

Content Editor

Related News