ਹੈਵਾਨ ਬਣੇ ਪਿਓ ਦੀ ਦਰਿੰਦਗੀ ਸਹਿੰਦੀ ਰਹੀ ਮਾਸੂਮ ਧੀ, ਸਾਲ ਬਾਅਦ ਵੱਡਾ ਜੇਰਾ ਕਰ ਜੱਗ-ਜ਼ਾਹਰ ਕੀਤਾ ਗੰਦਾ ਸੱਚ

Saturday, Dec 03, 2022 - 02:36 PM (IST)

ਹੈਵਾਨ ਬਣੇ ਪਿਓ ਦੀ ਦਰਿੰਦਗੀ ਸਹਿੰਦੀ ਰਹੀ ਮਾਸੂਮ ਧੀ, ਸਾਲ ਬਾਅਦ ਵੱਡਾ ਜੇਰਾ ਕਰ ਜੱਗ-ਜ਼ਾਹਰ ਕੀਤਾ ਗੰਦਾ ਸੱਚ

ਲੁਧਿਆਣਾ (ਰਾਜ) : ਲੁਧਿਆਣਾ ਦੇ ਸਰਾਭਾ ਨਗਰ 'ਚ ਰਿਸ਼ਤਿਆਂ ਨੂੰ ਕਲੰਕ ਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਕਲਯੁਗੀ ਪਿਓ ਇਕ ਸਾਲ ਤੱਕ ਆਪਣੀ 11 ਸਾਲਾ ਧੀ ਨਾਲ ਜਬਰ-ਜ਼ਿਨਾਹ ਕਰਦਾ ਰਿਹਾ। ਅਖ਼ੀਰ ਧੀ ਨੇ ਵੱਡਾ ਜੇਰਾ ਕਰਦੇ ਹੋਏ ਦਰਿੰਦੇ ਪਿਓ ਦੀ ਅਸਲੀਅਤ ਜੱਗ-ਜ਼ਾਹਰ ਕਰ ਦਿੱਤੀ। ਫਿਲਹਾਲ ਪੁਲਸ ਵੱਲੋਂ ਦੋਸ਼ੀ ਪਿਓ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਦੋਸ਼ੀ ਪਿਓ ਪਿਛਲੇ ਇਕ ਸਾਲ ਤੋਂ ਆਪਣੀ 11 ਸਾਲਾ ਧੀ ਨੂੰ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ ਪਰ ਘਰਵਾਲਿਆਂ ਨੂੰ ਇਸ ਦਾ ਪਤਾ ਤੱਕ ਨਾ ਲੱਗਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪਾਕਿਸਤਾਨ ਨੇ ਡਰੋਨ ਰਾਹੀਂ ਭੇਜੀ 25 ਕਿੱਲੋ ਹੈਰੋਇਨ, BSF ਨੇ ਅਸਲੇ ਸਣੇ ਬਰਾਮਦ ਕੀਤੀ ਖ਼ੇਪ (ਤਸਵੀਰਾਂ)

ਇਸ ਘਟਨਾ ਦਾ ਖ਼ੁਲਾਸਾ ਉਸ ਸਮੇਂ ਹੋਇਆ, ਜਦੋਂ ਬੱਚੀ ਨੇ ਇਕ ਔਰਤ ਨੂੰ ਸਾਰੀ ਗੱਲ ਦੱਸੀ ਅਤੇ ਉਕਤ ਔਰਤ ਨੇ ਇਹ ਗੱਲ ਸਮਾਜ ਸੇਵਿਕਾ ਨੂੰ ਦੱਸ ਦਿੱਤੀ। ਫਿਰ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। 

ਇਹ ਵੀ ਪੜ੍ਹੋ : ਪੰਜਾਬ ਦੇ ਸਿੱਖਿਆ ਮੰਤਰੀ ਨੇ ਆਪਣੇ ਹੱਥਾਂ 'ਚ ਲਈ Result ਦੀ ਕਮਾਨ, ਅੱਜ ਕਰਨਗੇ ਇਸ ਮਿਸ਼ਨ ਦਾ ਆਗਾਜ਼

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਰਾਭਾ ਨਗਰ ਦੇ ਐੱਸ. ਐੱਚ. ਓ. ਅਮਰਿੰਦਰ ਸਿੰਘ ਸੰਧੂ ਨੇ ਕਿਹਾ ਕਿ ਦੋਸ਼ੀ ਪਿਤਾ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ 'ਚ ਪੀੜਤ ਬੱਚੀ ਦੀ ਮਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News