ਹੈਵਾਨ ਬਣਿਆ ਪਿਓ ਭੁੱਲਿਆ ਰਿਸ਼ਤੇ ਦੀ ਮਰਿਆਦਾ, ਮਾਸੂਮ ਧੀ ਦਾ ਮੂੰਹ ਬੰਨ੍ਹ ਪਸ਼ੂਆਂ ਦੇ ਵਾੜੇ 'ਚ ਮਿਟਾਈ ਹਵਸ

Monday, Dec 14, 2020 - 11:11 AM (IST)

ਹੈਵਾਨ ਬਣਿਆ ਪਿਓ ਭੁੱਲਿਆ ਰਿਸ਼ਤੇ ਦੀ ਮਰਿਆਦਾ, ਮਾਸੂਮ ਧੀ ਦਾ ਮੂੰਹ ਬੰਨ੍ਹ ਪਸ਼ੂਆਂ ਦੇ ਵਾੜੇ 'ਚ ਮਿਟਾਈ ਹਵਸ

ਫਿਰੋਜ਼ਪੁਰ (ਕੁਮਾਰ) : ਇੱਥੇ ਇਕ ਵਾਰ ਫਿਰ ਪਿਓ-ਧੀ ਦੇ ਪਵਿੱਤਰ ਰਿਸ਼ਤੇ ਨੂੰ ਦਾਗ਼ਦਾਰ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਹਵਸ ਦੀ ਭੁੱਖ 'ਚ ਇਕ ਪਿਓ ਨੇ ਰਿਸ਼ਤੇ ਦੀ ਮਰਿਆਦਾ ਭੁੱਲ ਕੇ ਆਪਣੀ ਹੀ ਕਰੀਬ 13 ਸਾਲ ਦੀ ਧੀ ਨਾਲ ਹਵਸ ਮਿਟਾਈ। ਫਿਲਹਾਲ ਇਸ ਮਾਮਲੇ ਸਬੰਧੀ ਪੁਲਸ ਵੱਲੋਂ ਦੋਸ਼ੀ ਪਿਓ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਕੇਸ 'ਚ ਹੁਣ ਤੱਕ ਦੋਸ਼ੀ ਪਿਓ ਦੀ ਗ੍ਰਿਫ਼ਤਾਰੀ ਨਹੀ ਹੋ ਸਕੀ ਹੈ।

ਇਹ ਵੀ ਪੜ੍ਹੋ : ਜਣੇਪੇ ਦੇ ਆਪਰੇਸ਼ਨ ਦੌਰਾਨ ਡਾਕਟਰਾਂ ਨੇ ਕੀਤੀ ਵੱਡੀ ਗ਼ਲਤੀ, ਜਨਾਨੀ ਦੇ ਢਿੱਡ 'ਚ ਛੱਡਿਆ ਡੇਢ ਫੁੱਟ ਲੰਬਾ ਤੌਲੀਆ

ਜਾਣਕਾਰੀ ਦਿੰਦੇ ਹੋਏ ਸਬ ਇੰਸਪਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਪੀੜਤ ਬੱਚੀ ਦੀ ਮਾਂ ਦੇ ਬਿਆਨਾਂ 'ਤੇ ਪੁਲਸ ਨੇ ਇਹ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਬੱਚੀ ਦੀ ਮਾਂ ਨੇ ਦੋਸ਼ ਲਗਾਇਆ ਕਿ ਕਰੀਬ ਇਕ ਮਹੀਨਾ ਪਹਿਲਾਂ ਉਸ ਦੇ ਪਿਤਾ ਦੀ ਮੌਤ ਗਈ ਸੀ, ਜਿਸ ਤੋਂ ਬਾਅਦ ਉਹ ਆਪਣੇ ਪੇਕੇ ਘਰ ਰਹਿਣ ਲੱਗੀ ਅਤੇ ਕਦੇ-ਕਦੇ ਆਪਣੇ ਬੱਚਿਆਂ ਦਾ ਪਤਾ ਲੈਣ ਲਈ ਆਪਣੇ ਪਿੰਡ ਮੱਲਵਾਲਜਦੀਦ 'ਚ ਆ ਜਾਂਦੀ ਸੀ।

ਇਹ ਵੀ ਪੜ੍ਹੋ : ਮੋਦੀ ਨਾਲ ਸਿਆਸੀ ਪੇਚ ਫਸਾਉਣ ਦੇ ਮੂਡ 'ਚ ਕਿਸਾਨ, ਮੋਰਚੇ 'ਚ ਹੋ ਸਕਦੈ 'ਨਵੀਂ ਪਾਰਟੀ' ਦਾ ਐਲਾਨ

ਸ਼ਿਕਾਇਤਕਰਤਾ ਅਨੁਸਾਰ ਕਰੀਬ 10 ਦਿਨ ਪਹਿਲਾਂ ਉਸ ਦੀ 13 ਸਾਲ ਦੀ ਧੀ ਬਹੁਤ ਡਰੀ ਅਤੇ ਸਹਿਮੀ ਹੋਈ ਸੀ ਤਾਂ ਸ਼ਿਕਾਇਤ ਕਰਤਾ ਨੇ ਜਦੋਂ ਉਸ ਤੋਂ ਡਰ ਦਾ ਕਾਰਨ ਪੁੱਛਿਆ ਤਾਂ ਬੱਚੀ ਨੇ ਆਪਣੀ ਮਾਂ ਨੂੰ ਦੱਸਿਆ ਕਿ 2 ਦਸੰਬਰ, 2020 ਨੂੰ ਜਦੋਂ ਉਹ ਰੋਟੀ ਖਾ ਕੇ ਆਪਣੇ ਭਰਾ ਅਤੇ ਪਿਤਾ ਦੇ ਨਾਲ ਸੌਣ ਲਈ ਚਲੀ ਗਈ ਤਾਂ ਰਾਤ ਕਰੀਬ 9.30 ਵਜੇ  ਉਸ ਦੇ ਪਿਤਾ ਨੇ ਕਥਿਤ ਰੂਪ 'ਚ ਉਸ ਦਾ ਮੂੰਹ ਬੰਨ੍ਹ ਦਿੱਤਾ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਸ਼ੰਭੂ ਬਾਰਡਰ 'ਤੇ ਪ੍ਰਦਰਸ਼ਨ ਕਰੇਗੀ 'ਪੰਜਾਬ ਕਾਂਗਰਸ', ਕੀਤਾ ਜਾਵੇਗਾ ਵੱਡਾ ਐਲਾਨ

ਇਸ ਤੋਂ ਬਾਅਦ ਉਸ ਦੇ ਪਿਤਾ ਨੇ ਪਸ਼ੂਆਂ ਵਾਲੇ ਵਾੜੇ 'ਚ ਲਿਜਾ ਕੇ ਜ਼ਬਰਦਸਤੀ ਉਸ ਦੇ ਕੱਪੜੇ ਉਤਾਰ ਕੇ ਕਥਿਤ ਰੂਪ 'ਚ ਉਸ ਨਾਲ ਜਬਰ-ਜ਼ਿਨਾਹ ਕੀਤਾ ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮੁਕੱਦਮਾ ਦਰਜ ਕਰਕੇ ਦੋਸ਼ੀ ਪਿਤਾ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਨੋਟ : ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ


author

Babita

Content Editor

Related News