ਦਿਲ ਕੰਬਾਊ ਘਟਨਾ, ਤੀਜੀ ਧੀ ਹੋਈ ਤਾਂ ਕਲਯੁਗੀ ਪਿਓ ਨੇ ਸਵਾ ਮਹੀਨੇ ਦੀ ਮਾਸੂਮ ਨੂੰ ਦੇ ਦਿੱਤਾ ਜ਼ਹਿਰ

Tuesday, Aug 02, 2022 - 05:25 PM (IST)

ਦਿਲ ਕੰਬਾਊ ਘਟਨਾ, ਤੀਜੀ ਧੀ ਹੋਈ ਤਾਂ ਕਲਯੁਗੀ ਪਿਓ ਨੇ ਸਵਾ ਮਹੀਨੇ ਦੀ ਮਾਸੂਮ ਨੂੰ ਦੇ ਦਿੱਤਾ ਜ਼ਹਿਰ

ਸਰਦੂਲਗੜ੍ਹ (ਚੋਪੜਾ) : ਸਬ ਡਵੀਜਨ ਦੇ ਪਿੰਡ ਮੋਫਰ ਵਿਖੇ ਇੱਕ ਕੱਲਯੁਗੀ ਪਿਓ ਵਲੋਂ ਘਰ 'ਚ ਤੀਸਰੀ ਕੁੜੀ ਪੈਦਾ ਹੋਣ 'ਤੇ ਸਵਾ ਮਹੀਨੇ ਦੀ ਮਾਸੂਮ ਬੱਚੀ ਨੂੰ ਜ਼ਹਿਰੀਲੀ ਵਸਤੂ ਦੇ ਕੇ ਮਾਰ ਦੇਣ ਦਾ ਜਾਣਕਾਰੀ ਪ੍ਰਾਪਤ ਹੋਈ ਹੈ। ਪੁਲਸ ਵੱਲੋਂ ਦੋਸ਼ੀ ਪਿਤਾ ਖ਼ਿਲਾਫ਼ ਥਾਣਾ ਝੂਨੀਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸੱਤਾ ਦਾ ਨਸ਼ਾ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਆਗੂਆਂ ਦੇ ਸਿਰ ਚੜ੍ਹ ਕੇ ਬੋਲ ਰਿਹੈ : ਅਸ਼ਵਨੀ ਸ਼ਰਮਾ

ਮ੍ਰਿਤਕ ਬੱਚੀ ਦੀ ਮਾਂ ਵੀਰਪਾਰ ਕੌਰ ਨੇ ਪੁਲਸ ਨੂੰ ਦਿੱਤੇ ਬਿਆਨ ਮੁਤਾਬਕ ਉਸਦਾ ਵਿਆਹ ਗੁਰਸੇਵਕ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮੱਤੀ ਜ਼ਿਲ੍ਹਾ ਮਾਨਸਾ ਨਾਲ ਹੋਇਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਘਰ ਤਿੰਨ ਕੁੜੀਆਂ ਨੇ ਜਨਮ ਲਿਆ ਸੀ। ਜਿਨ੍ਹਾਂ ਵਿੱਚੋਂ ਵਿਚਕਾਰਲੀ ਕੁੜੀ ਲਵੱਨਿਆ ਨੂੰ ਵਿਕਰਮਜੀਤ ਸਿੰਘ ਵਾਸੀ ਰਾਮਪੁਰਾ ਫੂਲ ਨੇ ਪੱਕੇ ਤੌਰ 'ਤੇ ਗੋਦ ਲੈ ਲਿਆ ਸੀ। ਤੀਸਰੀ ਲੜਕੀ ਦਾ ਜਨਮ ਮੇਰੇ ਪੇਕੇ ਘਰ ਮੋਫਰ ਵਿਖਸ 23ਜੂਨ2022 ਨੂੰ ਹੋਇਆ ਸੀ ਅਤੇ ਤੀਸਰੀ ਲੜਕੀ ਪੈਦਾ ਹੋਣ 'ਤੇ ਮੇਰੇ ਪਤੀ ਖੁਸ਼ ਨਹੀ ਸੀ ਅਤੇ ਤੀਸਰੀ ਕੁੜੀ ਨੂੰ ਮਾਰ ਦੇਣ ਦੀਆਂ ਧਮਕੀਆ ਦਿੰਦਾ ਸੀ।

ਇਹ ਵੀ ਪੜ੍ਹੋ : ਸ਼ਾਰਟਕੱਟ ਨੇ ਲਈ 17 ਸਾਲਾ ਵਿਦਿਆਰਥੀ ਦੀ ਜਾਨ, ਪਾਣੀ ਦੇ ਤੇਜ਼ ਵਹਾਅ ਕਾਰਨ ਦਰਿਆ ''ਚ ਡੁੱਬਿਆ ਨੌਜਵਾਨ    

ਮ੍ਰਿਤਕ ਬੱਚੀ ਦੀ ਮਾਂ ਨੇ ਦੱਸਿਆ ਕਿ 31 ਜੁਲਾਈ ਨੂੰ ਮੇਰੇ ਪੇਕੇ ਪਿੰਡ ਮੋਫਰ ਵਿਖੇ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਸੀ ਜਿਥੇ ਉਸਦਾ ਪਤੀ ਵੀ ਆਇਆ ਹੋਇਆ ਸੀ। ਦੁਪਹਿਰ ਵੇਲੇ ਮੈਂ ਆਪਣੀ ਲੜਕੀ ਨਾਲ ਘਰ ਦੇ ਕਮਰੇ ਵਿਚ ਪਈ ਹੋਈ ਸੀ ਕਿ ਮੇਰੇ ਪਤੀ ਨੇ ਮੈਨੂੰ ਰਸੋਈ ਵਿਚੋਂ ਚਾਹ ਲਿਆਉਣ ਲਈ ਕਿਹਾ ਅਤੇ ਜਦੋ ਮੈਂ ਚਾਹ ਲੈ ਕੇ ਕਮਰੇ ਵਿਚ ਵਾਪਿਸ ਆਈ ਤਾਂ ਉਸ ਦਾ ਪਤੀ ਆਪਣੀ ਕੁੜੀ ਨੂੰ ਉਂਗਲ ਨਾਲ ਕੁੱਝ ਚਟਾ ਰਿਹਾ ਸੀ। ਜਿਸ ਤੋਂ ਬਾਅਦ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰੋਂ ਚਲਾ ਗਿਆ। ਥੋੜੀ ਦੇਰ ਬਾਅਦ ਬੱਚੀ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਜਲਦ ਹੀ ਸਿਵਲ ਹਸਪਤਾਲ ਮਾਨਸਾ ਵਿਖੇ ਲਜਾਇਆ ਗਿਆ। ਜਿੱਥੇ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਥਾਣਾ ਝੂਨੀਰ ਦੀ ਐੱਸ.ਐੱਚ.ੳ. ਕਰਮਜੀਤ ਕੌਰ ਨੇ ਦੱਸਿਆ ਕਿ ਬੱਚੀ ਦੇ ਪਿਤਾ ਗੁਰਸੇਵਕ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News