ਪਿਓ ਵਲੋਂ ਤਿੰਨ ਸਾਲਾ ਧੀ ਨਾਲ ਹੱਦਾਂ ਟੱਪਣ ਵਾਲੀ ਘਟਨਾ ਦਾ ਮਾਂ ਨੇ ਬਿਆਨ ਕੀਤਾ ਪੂਰਾ ਸੱਚ

Monday, Nov 09, 2020 - 08:05 PM (IST)

ਪਿਓ ਵਲੋਂ ਤਿੰਨ ਸਾਲਾ ਧੀ ਨਾਲ ਹੱਦਾਂ ਟੱਪਣ ਵਾਲੀ ਘਟਨਾ ਦਾ ਮਾਂ ਨੇ ਬਿਆਨ ਕੀਤਾ ਪੂਰਾ ਸੱਚ

ਫਿਰੋਜ਼ਪੁਰ (ਕੁਮਾਰ) : ਆਪਣੀ ਤਿੰਨ ਸਾਲਾ ਧੀ ਨਾਲ ਸ਼ਰਾਬ ਦੇ ਨਸ਼ੇ ਵਿਚ ਜਬਰ-ਜ਼ਿਨਾਹ ਕਰਨ ਵਾਲੇ ਕਲਯੁੱਗੀ ਪਿਓ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਫਿਰੋਜ਼ਪੁਰ ਦੀ ਸਬ-ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਪੀੜਤ ਬੱਚੀ ਦੀ ਮਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਬੀਤੀ ਸ਼ਾਮ ਉਸਦੇ ਪਤੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਉਸ ਨਾਲ ਲੜਾਈ-ਝਗੜਾ ਕਰਨ ਲੱਗ ਪਿਆ ਅਤੇ ਧੱਕਾ ਮਾਰ ਕੇ ਉਸਨੂੰ ਘਰੋਂ ਬਾਹਰ ਕੱਢ ਦਿੱਤਾ। ਉਕਤ ਨੇ ਦੱਸਿਆ ਕਿ ਉਸ ਦੇ ਪਤੀ ਨੇ 3 ਸਾਲ ਦੀ ਆਪਣੀ ਹੀ ਬੱਚੀ ਨੂੰ ਉਸ ਤੋਂ ਖੋਹ ਲਿਆ।

ਇਹ ਵੀ ਪੜ੍ਹੋ :  ਜਨਮ ਦਿਨ ਮੌਕੇ ਸਾਈਬਰ ਸੈੱਲ ਦੇ ਇੰਸਪੈਕਟਰ ਬਲਦੇਵ ਸਿੰਘ ਦੀ ਮੌਤ

ਬੱਚੀ ਦੀ ਮਾਂ ਨੇ ਅੱਗੇ ਦੱਸਿਆ ਕਿ ਉਸ ਦੇ ਘਰ ਤੋਂ ਚੀਕਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ ਅਤੇ ਜਦੋਂ ਉਹ ਆਪਣੇ ਸਹੁਰੇ ਨੂੰ ਲੈ ਕੇ ਆਈ ਅਤੇ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਉਸਦਾ ਪਤੀ ਸ਼ਰਾਬੀ ਹਾਲਤ ਵਿਚ ਡਿੱਗਾ ਪਿਆ ਸੀ ਅਤੇ ਉਸਦੀ 3 ਸਾਲ ਦੀ ਧੀ ਖੂਨ ਨਾਲ ਲਥਪਥ ਪਈ ਹੋਈ ਸੀ, ਜਿਸ ਨੂੰ ਫਿਰੋਜ਼ਪੁਰ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਕਲਯੁੱਗੀ ਪਿਓ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ :  ਚਾਵਾਂ ਨਾਲ ਕਰਵਾਈ ਲਵ-ਮੈਰਿਜ ਦਾ ਖ਼ੌਫਨਾਕ ਅੰਤ, ਉਹ ਹੋਇਆ ਜੋ ਸੋਚਿਆ ਨਾ ਸੀ


author

Gurminder Singh

Content Editor

Related News