ਪੰਜਾਬਾ ਮਾਈਨਰ ਟੁੱਟਾ ; ਸੈਂਕਡ਼ੇ ਏਕਡ਼ ਫਸਲ ਡੁੱਬੀ
Friday, Jul 27, 2018 - 11:41 PM (IST)
ਅਬੋਹਰ(ਸੁਨੀਲ)–ਅਬੋਹਰ-ਫਾਜ਼ਿਲਕਾ ਕੌਮੀ ਮਾਰਗ ਨੰਬਰ 10 ’ਤੇ ਸਥਿਤ ਪਿੰਡ ਡੰਗਰਖੇਡਾ ਦੇ ਨੇਡ਼ੇ ਅੱਜ ਤਡ਼ਕੇ ਪੰਜਾਬਾ ਮਾਈਨਰ ਟੁੱਟਣ ਨਾਲ ਸੈਂਕਡ਼ੇ ਏਕਡ਼ ਫਸਲ ਪਾਣੀ ’ਚ ਡੁੱਬ ਗਈ। ਸੂਚਨਾ ਮਿਲਦੇ ਹੀ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਨਹਿਰ ’ਚ ਆਏ ਪਾਡ਼ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਨਹਿਰੀ ਵਿਭਾਗ ਵੱਲੋਂ ਪਿਛਲੇ ਦਿਨੀਂ ਪੰਜਾਬਾ ਮਾਈਨਰ ’ਚ ਪਾਣੀ ਛੱਡਿਆ ਗਿਆ ਸੀ, ਸ਼ੁੱਕਰਵਾਰ ਤਡ਼ਕੇ ਉਕਤ ਨਹਿਰ ’ਚ ਡੰਗਰਖੇਡ਼ਾ ਵਾਸੀ ਕ੍ਰਿਸ਼ਨ ਲਾਲ ਦੇ ਖੇਤ ਦੇ ਨੇਡ਼ੇ ਕਰੀਬ 15-20 ਫੁੱਟ ਦਾ ਪਾਡ਼ ਪੈ ਗਿਆ, ਜਿਸ ਨਾਲ ਸੀਤਾ ਰਾਮ, ਕ੍ਰਿਸ਼ਨ ਲਾਲ, ਬਲਦੇਵ, ਦੇਵੀ ਲਾਲ, ਭਜਨ ਲਾਲ ਸਣੇ ਦਰਜਨਾਂ ਕਿਸਾਨਾਂ ਦੀ ਸੈਂਕਡ਼ੇ ਏਕਡ਼ ਨਰਮੇ ਦੀ ਫਸਲ ਅਤੇ ਹਰਾ ਚਾਰਾ ਪਾਣੀ ’ਚ ਡੁੱਬ ਗਿਆ। ਪੀਡ਼ਤ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਸੂਚਨਾ ਮਿਲਣ ’ਤੇ ਨਹਿਰੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਮੁਖਤਿਆਰ ਸਿੰਘ ਰਾਣਾ, ਸਹਾਇਕ ਕਾਰਜਕਾਰੀ ਇੰਜੀਨੀਅਰ ਰੰਜਨ ਕੁਮਾਰ ਅਤੇ ਜੂਨੀਅਰ ਇੰਜੀਨੀਅਰ ਮੌਕੇ ’ਤੇ ਪੁੱਜੇ ਅਤੇ ਨਹਿਰ ’ਚ ਆਏ ਪਾਡ਼ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ।
