ਕਿਸਾਨਾਂ ਨੂੰ ਵੱਡੀ ਰਾਹਤ, ਪੰਜਾਬ ’ਚ ਮੁੜ ਸ਼ੁਰੂ ਹੋਈ ਕਣਕ ਦੀ ਖਰੀਦ

04/13/2022 9:33:23 PM

ਚੰਡੀਗੜ੍ਹ : ਪੰਜਾਬ ਵਿਚ ਬੰਦ ਹੋਈ ਕਣਕ ਦੀ ਖਰੀਦ ਹੁਣ ਮੁੜ ਤੋਂ ਸ਼ੁਰੂ ਹੋ ਗਈ ਹੈ। ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਦੱਸਿਆ ਕਿ ਪੰਜਾਬ ਦੀ ਸਰਕਾਰੀ ਖਰੀਦਏਜੰਸੀਆੰ ਨੇ ਕਣਕ ਦੀ ਖਰੀਦ ਬੰਦ ਕਰ ਦਿੱਤੀ ਸੀ, ਕਿਉਂਕਿ ਐੱਫ. ਸੀ. ਆਈ. ਨੇ ਨਿਯਮਾਂ ਦੇ ਤਹਿਤ 6 ਫੀਸਦੀ ਤੋਂ ਜ਼ਿਆਦਾ ਖਰਾਬ ਦਾਣਾ ਲੈਣ ਤੋਂ ਇਨਕਾਰ ਕਰ ਦਿਤਾ ਹੈ। ਕੈਬਨਿਟ ਮੰਤਰੀ ਲਾਲਚੰਦ ਨੇ ਦੱਸਿਆ ਕਿ ਖਰੀਦ ਏਜੰਸੀਆਂ ਨਾਲ ਗੱਲਬਾਤ ਕੀਤੀ ਗਈ ਹੈ। ਪੰਜਾਬ ਖੇਤੀ ਵਿਭਾਗ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਸੀ ਕਿ ਕਣਕ ਖਰੀਦ ਦੇ ਨਿਯਮਾਂ ਵਿਚ ਕੁੱਝ ਛੋਟ ਦਿੱਤੀ ਜਾਵੇ। ਇਸ ’ਤੇ ਕੇਂਦਰ ਨੇ ਪੰਜ ਟੀਮਾਂ ਨੂੰ ਪੰਜਾਬ ਭੇਜਿਆ ਹੈ, ਜਿਹੜੀਆਂ ਵੱਖ ਵੱਖ ਜ਼ਿਲ੍ਹਿਆਂ ਦਾ ਦੌਰਾ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਤਲਵੰਡੀ ਪੁਲਸ ਨੇ ਥਾਣੇ ’ਚੋਂ ਗ੍ਰਿਫ਼ਤਾਰ ਕੀਤਾ ‘ਆਈ. ਪੀ. ਐੱਸ.’ ਅਫਸਰ, ਹੈਰਾਨ ਕਰਨ ਵਾਲੀ ਹੈ ਪੂਰੀ ਘਟਨਾ

ਮੰਤਰੀ ਲਾਲਚੰਦ ਨੇ ਕਿਹਾ ਕਿ ਕੁਦਰਤੀ ਕਾਰਨਾਂ ਕਾਰਣ ਪੰਜਾਬ ਦੇ ਜ਼ਿਆਦਤਰ ਹਿੱਸਿਆਂ ਵਿਚ ਗਰਮੀ ਸਮੇਂ ਤੋਂ ਪਹਿਲਾਂ ਆ ਗਈ ਹੈ, ਜਿਸ ਕਾਰਣ ਕਣਕ ਦੀ ਫ਼ਸਲ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ, ਕਿਤੇ ਕਣਕ ਦੀ ਪੈਦਾਵਾਰ ਘਟੀ ਹੈ ਜਾਂ ਕਿਤੇ ਦਾਣਾ ਛੋਟਾ ਹੈ। ਉਨ੍ਹਾਂ ਕਿਹਾ ਕਿ ਫਸਲ ’ਤੇ ਸੀ. ਸੀ. ਐੱਲ. ਕੇਂਦਰ ਦਾ ਹੋਵਗਾ, ਜਿੱਥੇ ਵੀ ਪੰਜਾਬ ਸਰਕਾਰ ਦੀ ਲੋੜ ਹੋਈ, ਅਸੀਂ ਵੀ ਕਿਸਾਨ ਨੂੰ ਰਾਹਤ ਦੇਵਾਂਗੇ ਅਤੇ ਫਸਲ ਦੀ ਖਰੀਦ ਨਿਰਵਿਘਨ ਜਾਰੀ ਰਹੇਗੀ।

 


Gurminder Singh

Content Editor

Related News