ਪਤੀ ਕੋਲੋਂ ਪਤਨੀ ਨੂੰ ਖਿੱਚ ਕੇ ਲੈ ਗਏ 2 ਵਿਅਕਤੀ, ਸੁੰਨਸਾਨ ਜਗ੍ਹਾ 'ਤੇ ਲਿਜਾ ਦਿੱਤਾ ਸ਼ਰਮਨਾਕ ਵਾਰਦਾਤ ਨੂੰ ਅੰਜ਼ਾਮ

Saturday, Sep 12, 2020 - 01:25 PM (IST)

ਪਤੀ ਕੋਲੋਂ ਪਤਨੀ ਨੂੰ ਖਿੱਚ ਕੇ ਲੈ ਗਏ 2 ਵਿਅਕਤੀ, ਸੁੰਨਸਾਨ ਜਗ੍ਹਾ 'ਤੇ ਲਿਜਾ ਦਿੱਤਾ ਸ਼ਰਮਨਾਕ ਵਾਰਦਾਤ ਨੂੰ ਅੰਜ਼ਾਮ

ਫਰੀਦਕੋਟ (ਰਾਜਨ) : ਦਾਣਾ ਮੰਡੀ ਬੇਗੂਵਾਲਾ ਰੋਡ ਗੋਲੇਵਾਲਾ ਕੋਲੋਂ ਰਾਤ ਕਰੀਬ 10.30 ਵਜੇ ਇਕ ਵਿਆਹੁਤਾ ਨੂੰ ਦੋ ਮੋਟਰਸਾਈਕਲ ਸਵਾਰਾਂ ਵਲੋਂ ਸਕੂਟਰੀ ਤੋਂ ਜਬਰੀ ਉਤਾਰ ਕੇ ਲਿਜਾਣ ਦੀ ਸੂਰਤ 'ਚ ਸਮੂਹਿਕ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ। ਪੀੜਤ ਜੋ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਇਲਾਜ ਅਧੀਨ ਹੈ।

ਇਹ ਵੀ ਪੜ੍ਹੋ : 26 ਸੂਬਿਆਂ ਸਮੇਤ ਪੰਜਾਬ ਬਣੇਗਾ 'ਇਕ ਦੇਸ਼, ਇਕ ਰਾਸ਼ਨ ਕਾਰਡ' ਲਾਗੂ ਕਰਨ ਵਾਲਾ ਸੂਬਾ

ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ ਜਿਸ ਵੇਲੇ ਉਹ ਆਪਣੇ ਪਤੀ ਨਾਲ ਸਕੂਟਰੀ ਦੇ ਪਿੱਛੇ ਬੈਠ ਕੇ ਕੰਮਕਾਰ ਸਬੰਧੀ ਪਿੰਡ ਗੋਲੇਵਾਲਾ ਜਾ ਰਹੇ ਸੀ ਤਾਂ ਪੈਟਰੋਲ ਪੰਪ ਕੋਲ ਪੁੱਜਣ 'ਤੇ ਉਨ੍ਹਾਂ ਦੀ ਸਕੂਟਰੀ ਦੇ ਅੱਗੇ ਅਚਾਨਕ ਇਕ ਸੱਪ ਆ ਗਿਆ, ਜਿਸ 'ਤੇ ਉਨ੍ਹਾਂ ਸਕੂਟਰੀ ਰੋਕ ਲਈ। ਬਿਆਨ ਕਰਤਾ ਅਨੁਸਾਰ ਇਸੇ ਦੌਰਾਨ ਦੋ ਅਣਪਛਾਤੇ ਵਿਅਕਤੀ ਜਿੰਨਾਂ ਆਪਣੇ ਮੂੰਹ ਕੱਪੜੇ ਨਾਲ ਲਪੇਟੇ ਹੋਏ ਸਨ ਆਏ ਅਤੇ ਉਸਨੂੰ ਜਬਰੀ ਸਕੂਟਰੀ ਤੋਂ ਖਿੱਚ ਕੇ ਮੋਟਰਸਾਈਕਲ 'ਤੇ ਬਿਠਾ ਕੇ ਦਾਣਾ ਮੰਡੀ 'ਚ  ਸੁੰਨਸਾਨ ਜਗ੍ਹਾ 'ਤੇ ਲੈ ਗਏ, ਜਿੱਥੇ ਦੋਨਾਂ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਬਿਆਨ ਕਰਤਾ ਅਨੁਸਾਰ ਇਸੇ ਦੌਰਾਨ ਜਦ ਦੋ ਅਣਪਛਾਤੇ ਵਿਅਕਤੀ ਉੱਥੇ ਹੋਰ ਆ ਗਏ ਤਾਂ ਉਹ ਮਿੰਨਤਾਂ ਤਰਲੇ ਕਰਦੀ ਹੋਈ ਮੌਕਾ ਤਾੜ ਕੇ ਉੱਥੋਂ ਭੱਜ ਨਿੱਕਲੀ। ਇਸ ਮਾਮਲੇ ਵਿਚ ਸਥਾਨਕ ਥਾਣਾ ਸਦਰ ਵਿਖੇ ਦਰਜ ਕੀਤੇ ਗਏ ਮੁਕੱਦਮੇਂ ਦੀ ਜਾਂਚ ਐੱਸ. ਆਈ. ਰਵਿੰਦਰ ਕੌਰ ਵੱਲੋਂ ਜਾਰੀ ਹੈ।

ਇਹ ਵੀ ਪੜ੍ਹੋ : ਘੋਰ ਕਲਯੁੱਗ : ਖੇਡਣ ਦੇ ਬਹਾਨੇ 4 ਸਾਲਾ ਬੱਚੀ ਨਾਲ ਨੌਜਵਾਨ ਨੇ ਕੀਤਾ ਗਲਤ ਕੰਮ


author

Baljeet Kaur

Content Editor

Related News