‘ਚਾਈਲਡ ਹੈਲਥ’ ਸਬੰਧੀ ਬਲਾਕ ਪੱਧਰੀ ਵਰਕਸ਼ਾਪ
Tuesday, Mar 19, 2019 - 04:13 AM (IST)
ਫਰੀਦਕੋਟ (ਦੀਪਕ)-ਸੀ. ਐੱਚ. ਸੀ. ਸਾਦਿਕ ਵਿਖੇ ‘ਚਾਈਲਡ ਹੈਲਥ’ ਸਬੰਧੀ ਬਲਾਕ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ’ਚ ਮੁੱਖ ਮਹਿਮਾਨ ਵਜੋਂ ਸਾਦਿਕ ਦੇ ਸਰਪੰਚ ਸ਼ਿਵਰਾਜ ਸਿੰਘ ਢਿੱਲੋਂ ਪਹੁੰਚੇ। ਸਮਾਗਮ ਦੀ ਪ੍ਰਧਾਨਗੀ ਸੀਨੀਅਰ ਮੈਡੀਕਲ ਅਫਸਰ ਪੀ. ਐੱਚ. ਸੀ. ਜੰਡ ਸਾਹਿਬ ਡਾ. ਰਜਿੰਦਰ ਕੁਮਾਰ ਨੇ ਕੀਤੀ ਅਤੇ ਦੀਪਕ ਕੁਮਾਰ ਸੋਨੂੰ ਸਾਬਕਾ ਸਰਪੰਚ ਸਾਦਿਕ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਈ. ਐੱਮ. ਓ. ਡਾ. ਦੀਪ ਸ਼ਿਖਾ ਨੇ ਆਰ. ਬੀ. ਐੱਸ. ਕੇ. ਪ੍ਰੋਗਰਾਮ ਅਧੀਨ ਚਾਈਲਡ ਹੈਲਥ ਚੈੱਕਅਪ, ਇਲਾਜ ਅਤੇ ਮੁਫਤ ਸਹੂਲਤਾਂ ਸਬੰਧੀ ਵਿਚਾਰ ਪੇਸ਼ ਕੀਤੇ। ਏ. ਐੱਨ. ਐੱਮ. ਰਣਜੀਤ ਕੌਰ ਨੇ ਬੱਚੇ ਲਈ ਟੀਕਾਕਰਨ, ਸੁਰੱਖਿਅਤ ਜਣੇਪਾ ਅਤੇ ਸੰਤੁਲਿਤ ਖੁਰਾਕ ਸਬੰਧੀ ਜਾਣਕਾਰੀ ਦਿੱਤੀ। ਐੱਸ. ਐੱਮ. ਓ. ਡਾ. ਰਜਿੰਦਰ ਕੁਮਾਰ ਨੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਸਮਾਨ ਹੈ। ਇਸ ਲਈ ਜਨਮ ਤੋਂ ਬਾਅਦ ਪਹਿਲੇ 6 ਮਹੀਨੇ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ। ਪ੍ਰੋਗਰਾਮ ਕੋ-ਆਡੀਨੇਟਰ ਬੀ. ਈ. ਈ. ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਜਨਨੀ ਸੁਰੱਖਿਆ ਯੋਜਨਾ, ਅਨੀਮੀਆ ਮੁਕਤ ਭਾਰਤ, ਮਮਤਾ ਦਿਵਸ ਅਤੇ ਪੇਂਡੂ ਸਿਹਤ ਸਫਾਈ ਤੇ ਖੁਰਾਕ ਕਮੇਟੀ ਸਬੰਧੀ ਵਿਚਾਰ ਪੇਸ਼ ਕੀਤੇ। ਮੈਡੀਕਲ ਅਫਸਰ ਡਾ. ਵਿਕਰਮਜੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਮੁੱਖ ਮਹਿਮਾਨ ਤੋਂ ਜਾਗਰੂਕਤਾ ਸਮੱਗਰੀ ਜਾਰੀ ਕਰਵਾਈ। ਇਸ ਦੌਰਾਨ ਰੋਗੀ ਕਲਿਆਣ ਕਮੇਟੀ ਦੇ ਮੈਂਬਰ ਸੁਖਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਪੰਚਾਇਤ ਮੈਂਬਰ ਅੰਮ੍ਰਿਤਪਾਲ ਸਿੰਘ, ਜਗਜੀਤ ਸਿੰਘ, ਕਿਰਨਦੀਪ ਕੌਰ, ਗੁਰਵਿੰਦਰ ਕੌਰ ਆਦਿ ਹਾਜ਼ਰ ਸਨ।
