‘ਵੈਟਰਨ ਆਊਟਰੀਚ ਪ੍ਰੋਗਰਾਮ’ ਤਹਿਤ ਮੈਡੀਕਲ ਕੈਂਪ

Tuesday, Mar 19, 2019 - 04:12 AM (IST)

‘ਵੈਟਰਨ ਆਊਟਰੀਚ ਪ੍ਰੋਗਰਾਮ’ ਤਹਿਤ ਮੈਡੀਕਲ ਕੈਂਪ
ਫਰੀਦਕੋਟ (ਨਰਿੰਦਰ)-ਸੈਵਨ ਆਰ. ਟੀ. ਬ੍ਰਿਗੇਡ ਫਿਰੋਜ਼ਪੁਰ ਵੱਲੋਂ ਅੱਜ ਢਿੱਲਵਾਂ ਕਲਾਂ ਵਿਖੇ ‘ਵੈਟਰਨ ਆਊਟਰੀਚ ਪ੍ਰੋਗਰਾਮ’ ਤਹਿਤ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ। ਇਸ ਦੌਰਾਨ ਸਾਬਕਾ ਫੌਜੀਆਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਅਤੇ ਸਬੰਧਤ ਬੀਮਾਰੀ ਲਈ ਜ਼ਰੂਰੀ ਦਵਾਈਆਂ ਵੀ ਦਿੱਤੀਆਂ ਗਈਆਂ। ਸਾਰਿਆਂ ਨੂੰ ਰਿਫਰੈੱਸ਼ਮੈਂਟ ਵੀ ਦਿੱਤੀ ਗਈ। ਇਸ ਮੌਕੇ ਕਰਨਲ ਸਮੀਰ ਮਾਥੁਰ ਨੇ ਸਾਰੇ ਸਾਬਕਾ ਫੌਜੀਆਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਜਲਦੀ ਨਿਪਟਾਰਾ ਕਰਨ ਦਾ ਵਿਸ਼ਵਾਸ ਦਿੱਤਾ। ਇਸ ਸਮੇਂ ਡਾ. ਕੈਪਟਨ ਅਰਜਿਤਾ ਅਗਰਵਾਲ, ਸੂਬੇਦਾਰ ਸੰਜੀਵ ਕੁਮਾਰ ਮਿਸ਼ਰਾ, ਸੂਬੇਦਾਰ ਸ਼ਿਆਮਪਾਲ, ਸਾਬਕਾ ਫੌਜੀ ਦਰਸ਼ਨ ਸਿੰਘ, ਜੀਤ ਸਿੰਘ, ਜਗਸੀਰ ਸਿੰਘ, ਜਸਵੀਰ ਸਿੰਘ ਆਦਿ ਮੌਜੂਦ ਸਨ।

Related News