ਰਾਸ਼ਟਰੀ ਮਾਨਸਿਕ ਸਿਹਤ ਪ੍ਰੋਗਰਾਮ ਤਹਿਤ ਸਰਗਰਮੀਆਂ ਜਾਰੀ
Tuesday, Mar 19, 2019 - 04:12 AM (IST)
ਫਰੀਦਕੋਟ (ਜ. ਬ.)-ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਦੀ ਅਗਵਾਈ ਹੇਠ ਰਾਸ਼ਟਰੀ ਮਾਨਸਿਕ ਸਿਹਤ ਪ੍ਰੋਗਰਾਮ ਤਹਿਤ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਇਸ ਪ੍ਰੋਗਰਾਮ ਜਾਣਕਾਰੀ ਦਿੰਦਿਆਂ ਇਸ ਪ੍ਰੋਗਰਾਮ ਦੇ ਜ਼ਿਲਾ ਨੋਡਲ ਅਫਸਰ ਅਤੇ ਫਰੀਦਕੋਟ ਦੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਰਾਜ ਸਿੰਘ ਨੇ ਦੱਸਿਆ ਕਿ ਮਾਨਸਿਕ ਸਿਹਤ ਅੱਜ ਦੇ ਸਮੇਂ ’ਚ ਇਕ ਵੱਡੀ ਚੁਣੋਤੀ ਹੈ ਅਤੇ ਇਸੇ ਕਾਰਨ ਸਮਾਜ ’ਚ ਮਾਨਸਿਕ ਰੋਗੀਆਂ ਦੀ ਜਲਦੀ ਪਛਾਣ ਅਤੇ ਢੁੱਕਵਾਂ ਇਲਾਜ ਉਪਲੱਬਧ ਕਰਵਾਉਣ ਲਈ ਵਿਭਾਗ ਵੱਲੋਂ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਨੂੰ ਵਿਸ਼ੇਸ਼ ਟਰੇਨਿੰਗ ਦਿੱਤੀ ਜਾ ਰਹੀ ਹੈ। ਇਸ ਤਹਿਤ ਵਿਦਿਅਕ ਸੰਸਥਾਵਾਂ ’ਚ ਜਾਗਰੂਕਤਾ ਸੰਦੇਸ਼ ਦੇਣ ਤੋਂ ਇਲਾਵਾ ਆਊਟਰੀਚ ਕੈਂਪ ਵੀ ਉਲੀਕੇ ਗਏ ਹਨ। ਇਸ ਸਮੇਂ ਸਿਵਲ ਹਸਪਤਾਲ ਫਰੀਦਕੋਟ ਦੇ ਮਨੋਰੋਗ ਮਾਹਿਰ ਡਾ. ਰਣਜੀਤ ਕੌਰ ਅਤੇ ਡਾ. ਨੇਹਾ ਗੋਇਲ ਵੱਲੋਂ ਪ੍ਰਤੀਭਾਗੀਆਂ ਨੂੰ ਹਰ ਉਮਰ ਦੇ ਮਾਨਸਿਕ ਰੋਗਾਂ ਦੀ ਪਛਾਣ ਅਤੇ ਉਨ੍ਹਾਂ ਦੇ ਇਲਾਜ ਬਾਰੇ ਵਿਭਾਗੀ ਟਰੇਨਿੰਗ ਦਿੱਤੀ ਗਈ। ਇਸ ਮੌਕੇ ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਵੱਲੋਂ ਵਿਭਾਗ ਵੱਲੋਂ ਤਿਆਰ ਕੀਤਾ ਜਾਗਰੂਕਤਾ ਪਰਚਾ ਵੀ ਰਿਲੀਜ਼ ਕੀਤਾ ਗਿਆ। ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਇਸ ਟਰੇਨਿੰਗ ’ਚ ਪ੍ਰਾਪਤ ਗਿਆਨ ਦੀ ਵਰਤੋਂ ਆਪਣੀ ਰੋਜ਼ਾਨਾ ਡਿਊਟੀ ਦੌਰਨ ਕਰਨ ਲਈ ਕਿਹਾ।
