ਪ੍ਰਮਾਤਮਾ ਕਦੇ ਮਰਦਾ ਨਹੀਂ, ਉਹ ਹਮੇਸ਼ਾ ਅਮਰ ਰਹਿੰਦੈ : ਸਾਧਵੀ ਪ੍ਰਿਅੰਕਾ
Thursday, Feb 28, 2019 - 04:08 AM (IST)

ਫਰੀਦਕੋਟ (ਨਰਿੰਦਰ)-ਦਿਵਯ ਜੋਚੀ ਜਾਗਰਤੀ ਸੰਸਥਾਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਪੈਂਦੇ ਮੁਹੱਲਾ ਗੋਬਿੰਦ ਪੁਰੀ ਦੇ ਸ਼ਿਵ ਮੰਦਰ ਵਿਚ 3 ਰੋਜ਼ਾ ਹਰਿ ਕਥਾ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਸਾਧਵੀ ਪ੍ਰਿਅੰਕਾ ਭਾਰਤੀ ਨੇ ਕਿਹਾ ਕਿ ਇਨਸਾਨ ਦੀ ਜਦੋਂ ਮੌਤ ਹੁੰਦੀ ਹੈ ਤਾਂ ਉਸ ਦੇ ਨਾਂ ਅੱਗੇ ਸਵਰਗੀਯ ਲੱਗ ਜਾਂਦਾ ਹੈ ਪਰ ਸ੍ਰੀ ਹਰਿ ਜਦੋਂ ਇਸ ਧਰਤੀ ਤੋਂ ਆਪਣੀ ਲੀਲਾ ਸਮੇਟ ਕੇ ਜਾਂਦੇ ਹਨ ਤਾਂ ਉਨ੍ਹਾਂ ਦੇ ਨਾਂ ਅੱਗੇ ਸਦਾ ਸ੍ਰੀ ਹੀ ਲੱਗਦਾ ਹੈ, ਜਿਵੇਂ ਸ੍ਰੀ ਰਾਮ, ਸ੍ਰੀ ਕ੍ਰਿਸ਼ਨ ਕਿਉਂਕਿ ਪ੍ਰਮਾਤਮਾ ਨਾ ਕਦੇ ਜਨਮ ਲੈਂਦਾ ਹੈ ਅਤੇ ਨਾ ਹੀ ਕਦੇ ਮਰਦਾ ਹੈ। ਉਹ ਹਮੇਸ਼ਾ ਅਮਰ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਸ੍ਰੀ ਹਰਿ ਨੂੰ ਗਿਆਨ ਰਾਹੀਂ ਹੀ ਜਾਣਿਆ ਜਾ ਸਕਦਾ ਹੈ। ਇਸ ਲਈ ਮਨੁੱਖ ਨੂੰ ਦਿਵਯ ਨੇਤਰ ਦੀ ਜ਼ਰੂਰਤ ਹੈ, ਜਿਵੇਂ ਪ੍ਰਹਿਲਾਦ ਨੇ ਗੁਰੂ ਨਾਰਦ ਮੁਨੀ ਜੀ ਦੀ ਕਿਰਪਾ ਨਾਲ ਸ੍ਰੀ ਹਰਿ ਦੇ ਅਸਲ ਰੂਪ ਦੇ ਦਰਸ਼ਨ ਕੀਤੇ। ਕਥਾ ਦੀ ਸਮਾਪਤੀ ਤੋਂ ਬਾਅਦ ਸੰਗਤ ’ਚ ਅਤੁੱਟ ਲੰਗਰ ਵਰਤਾਇਆ ਗਿਆ।