ਗੁਰੂ ਨਾਨਕ ਕਾਲਜੀਏਟ ਸੀ. ਸੈ. ਸਕੂਲ ਵਿਖੇ ਵਿਦਾਇਗੀ ਪਾਰਟੀ ਦਾ ਆਯੋਜਨ

02/17/2018 5:52:23 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਗੁਰੂ ਨਾਨਕ ਕਾਲਜੀਏਟ ਸੀ. ਸੈ. ਸਕੂਲ  ਫ਼ਾਰ ਗਰਲਜ ਸਕੂਲ 'ਚ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 11ਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਦਿੱਤੀ।
ਇਸ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਵਿਦਿਆਰਥਣ ਆਸਮਾ ਨੇ ਸਭ ਨੂੰ ਪਹੁੰਚਣ 'ਤੇ ਸੁਆਗਤੀ ਸ਼ਬਦ ਕਹੇ। ਇਸ ਮੌਕੇ ਸਭਿਆਚਾਰਕ ਰੰਗ ਵਿਚ ਰੰਗੀਆਂ ਹੋਈਆਂ ਵਿਦਿਆਰਥਣਾਂ ਨੇ ਡਾਂਸ, ਗੀਤ ਗਿੱਧਾ ਆਦਿ ਪੇਸ਼ ਕਰ ਸਭ ਦਾ ਮਨ ਮੋਹ ਲਿਆ। ਇਸ ਵਿਚ ਮਿਸ ਫੇਅਰਵੈਲ ਮੁਕਾਬਲਾ ਕਰਵਾਇਆ, ਜਿਸ 'ਚ ਮਿਸ ਫੇਅਰਵੇਲ ਵਿਦਿਆਰਥਣ ਦੀਪਇੰਦਰ ਕੌਰ, ਮਿਸ ਕਾਨਫੀਡੈਂਸ ਵਿਦਿਅਰਥਣ ਰਾਜਨਦੀਪ ਕੌਰ ਤੇ ਮਿਸ ਚਾਰਮਿੰਗ ਵਿਦਿਆਰਥਣ Âਰਵੀਨ ਕੌਰ ਬਣੀ। ਮੈਡਮ ਅਮਨਪ੍ਰੀਤ ਕੌਰ (ਕੰਪਿਊਟਰ ਵਿਭਾਗ), ਮੈਡਮ ਸੰਦੀਪ ਕੌਰ (ਅੰਗਰੇਜ਼ੀ ਵਿਭਾਗ) ਤੇ ਮੈਡਮ ਰੁਹੀ ਖੁਰਾਣਾ ਨੇ ਨਿਰਣਾਇਕ ਦੀ ਭੂਮਿਕਾ ਨਿਭਾਈ। ਅੰਤ ਵਿਚ 10+2 ਦੀ ਵਿਦਿਆਰਥਣ ਹਰਮਨਦੀਪ ਕੌਰ ਨੇ ਧੰਨਵਾਦੀ ਸ਼ਬਦ ਕਹੇ। ਵਿਦਿਆਰਥਣਾਂ ਦੇ ਮਨੋਰੰਜਨ ਲਈ ਗੇਮਾਂ ਵੀ ਖਿਡਾਈਆਂ। 
ਪ੍ਰਿੰਸੀਪਲ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਵਿਦਿਆਰਥਣਾਂ ਦੇ ਚੰੇਗੇ ਭਵਿੱਖ ਦੀ ਕਾਮਨਾ ਕੀਤੀ ਅਤੇ ਵਿਦਿਆਰਥਣਾਂ ਨੂੰ ਹਮੇਸ਼ਾ ਖੁਸ਼ ਰਹਿਣ ਦੀ ਦੁਆ ਦਿੰਦਿਆਂ ਜ਼ਿੰਦਗੀ 'ਚ ਸਹੀ ਰਾਹ 'ਤੇ ਤੁਰਨ ਦੀ ਪ੍ਰੇਰਨਾ ਦਿੱਤੀ। ਵਧੀਕ ਸਕੱਤਰ ਸ. ਸਰੂਪ ਸਿੰਘ ਨੰਦਗੜ੍ਹ ਨੇ ਸਕੂਲ ਇੰਚਾਰਜ ਡਾ. ਜਸਜੀਤ ਕੌਰ, ਸਕੂਲ ਸਟਾਫ਼ ਦੇ ਸੁਚੱਜੇ ਯਤਨਾਂ ਦੀ ਸ਼ਲਾਘਾ ਕਰਦਿਆਂ ਪਾਰਟੀ ਦੇ ਇੰਚਾਰਜ ਮੈਡਮ ਸ਼ਹਿਨਾਜ ਕੌਰ ਤੇ ਮੈਡਮ ਬਲਜੀਤ ਕੌਰ ਅਤੇ ਸਮੂਹ ਸਕੂਲ ਸਟਾਫ਼ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਵਿਦਿਆਰਥਣ ਬਲੌਸਮ, ਆਸਮਾ ਤੇ ਚਾਂਦਨੀ ਵੱਲੋਂ ਨਿਭਾਈ ਗਈ। ਵਿਦਿਆਰਥੀਆਂ ਨੇ ਨੱਚ ਟੱਪ ਕੇ ਚਾਅ ਪੂਰਾ ਕੀਤਾ। ਇਸ ਮੌਕੇ ਵਿਦਿਆਰਥੀ, ਟੀਚਿੰਗ ਤੇ ਨਾਨ ਟੀਚਿੰਗ ਸਟਾਫ ਵਿਸੇਸ਼ ਤੌਰ 'ਤੇ ਹਾਜ਼ਰ ਸਨ। 


Related News