ਨਕਲੀ ਦਸਤਾਵੇਜ਼ ਤਿਆਰ ਕਰਕੇ ਮੈਰਿਜ ਰਜਿਸਟਰ ਕਰਵਾਉਣ ਵਾਲਾ ਗਿਰੋਹ ਬੇਨਕਾਬ

Tuesday, Mar 16, 2021 - 05:03 PM (IST)

ਨਕਲੀ ਦਸਤਾਵੇਜ਼ ਤਿਆਰ ਕਰਕੇ ਮੈਰਿਜ ਰਜਿਸਟਰ ਕਰਵਾਉਣ ਵਾਲਾ ਗਿਰੋਹ ਬੇਨਕਾਬ

ਖਡੂਰ ਸਾਹਿਬ (ਗਿੱਲ) - ਤਹਿਸੀਲ ਕੰਪਲੈਕਸ ਖਡੂਰ ਸਾਹਿਬ ਵਿਖੇ ਕੁਝ ਦੁਕਾਨਦਾਰਾਂ ਵੱਲੋਂ ਕਥਿਤ ਤੌਰ ’ਤੇ ਸਰਕਾਰੀ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਵਿਭਾਗ ਨੂੰ ਕਰੋੜਾਂ ਦਾ ਚੂਨਾ ਲਾਇਆ ਜਾ ਰਿਹਾ ਹੈ। ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਕਤ ਲੋਕ ਮੋਟੀ ਫੀਸ ਵਸੂਲ ਰਹੇ ਹਨ। ਇਸ ਸੰਬੰਧੀ ਗੋਇੰਦਵਾਲ ਸਾਹਿਬ ਪੁਲਸ ਨੇ ਡਿਪਟੀ ਕਮਿਸ਼ਨਰ ਤਰਨਤਾਰਨ ਦੇ ਆਦੇਸ਼ਾਂ ’ਤੇ ਕਾਰਵਾਈ ਕਰਦੇ ਹੋਏ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ। ਉਕਤ ਵਿਅਕਤੀਆਂ ਦੀ ਪਛਾਣ ਅਵਤਾਰ ਸਿੰਘ ਰੀਡਰ ਤਹਿਸੀਲਦਾਰ, ਕੁਲਬੀਰ ਸਿੰਘ ਅਸ਼ਟਾਮ ਫਰੋਸ਼, ਅਸ਼ੋਕ ਕੁਮਾਰ ਅਸ਼ੋਕ ਫੋਟੋ ਸਟੇਟ, ਸਰਵਣ ਸਿੰਘ ਕਰਮਚਾਰੀ ਸੇਵਾ ਕੇਂਦਰ ਦੇ ਤੌਰ ’ਤੇ ਹੋਈ ਹੈ।  

ਪੜ੍ਹੋ ਇਹ ਵੀ ਖ਼ਬਰ - ਪੁੱਤ ਦੇ ਪ੍ਰੇਮ ਸਬੰਧਾਂ ਦੇ ਚੱਲਦਿਆ ਪਿਓ ਨੇ ਚੁੱਕਿਆ ਖ਼ੌਫਨਾਕ ਕਦਮ, ਸੁਸਾਇਡ ਨੋਟ ’ਚ ਆਖੀ ਇਹ ਗੱਲ 

ਜਾਣਕਾਰੀ ਅਨੁਸਾਰ ਤਹਿਸੀਲ ਕੰਪਲੈਕਸ ਦੇ ਬਾਹਰ ਬਣੀ ਅਸ਼ੋਕ ਫੋਟੋ ਸਟੇਟ ਦੁਕਾਨ ਦੇ ਮਾਲਕ ਅਸ਼ੋਕ ਕੁਮਾਰ ਵਲੋਂ ਲੇਟ ਮੈਰਿਜ ਰਜਿਸਟਰ ਕਰਵਾਉਣ ਲਈ ਨਕਲੀ ਦਸਤਾਵੇਜ਼ ਅਤੇ ਅਸ਼ਟਾਮ ਤਿਆਰ ਕੀਤੇ ਜਾਂਦੇ ਸਨ। ਪੰਜਾਬ ਮੈਰਿਜ ਐਕਟ ਅਨੁਸਾਰ ਨਿਰਧਾਰਤ ਸਮੇਂ ਤੋਂ ਬਾਅਦ ਮੈਰਿਜ ਰਜਿਸਟਰ ਕਰਵਾਉਣ ਲਈ ਲੇਟ ਫੀਸ ਨਾਲ ਹੋਰ ਦਸਤਾਵੇਜ਼ ਅਤੇ ਕੋਰਟ ਫੀਸ ਦੇ ਰੂਪ ਵਿੱਚ ਅਸ਼ਟਾਮ ਲਗਦੇ ਹਨ, ਜਿਸਨੂੰ ਅਸ਼ੋਕ ਕੁਮਾਰ ਵਲੋਂ ਫਰਜ਼ੀ ਅਸ਼ਟਾਮ ਤਿਆਰ ਕਰਕੇ ਫ਼ਾਈਲ ਬਣਾ ਕੇ ਸੇਵਾ ਕੇਂਦਰ ਦੇ ਮੁਲਾਜ਼ਿਮ ਸਰਵਨ ਸਿੰਘ ਰਾਹੀਂ ਤਹਿਸੀਲਦਾਰ ਨੂੰ ਭੇਜ ਦਿੱਤੀ ਜਾਂਦੀ ਸੀ। ਇਥੇ ਤਹਿਸੀਲਦਾਰ ਦਾ ਰੀਡਰ ਅਵਤਾਰ ਸਿੰਘ ਉਕਤ ਫ਼ਾਈਲ ਨੂੰ ਪਾਸ ਕਰਦਾ ਸੀ। ਉਕਤ ਦੋਸ਼ੀਆਂ ਵਲੋਂ ਗ਼ਲਤ ਤਰੀਕੇ ਨਾਲ ਲੱਗੇ ਹੋਏ ਅਸ਼ਟਾਮ ਦੁਬਾਰਾ ਵਰਤੇ ਜਾਂਦੇ ਸਨ। 

ਪੜ੍ਹੋ ਇਹ ਵੀ ਖ਼ਬਰ - ਕੀ ਸਿੱਧੂ ਖਾਣਗੇ ਕੈਪਟਨ ਦੇ ਘਰ ਖਾਣਾ? ਸਿਆਸੀ ਗਲਿਆਰਿਆਂ 'ਚ ਛਿੜੀ ਨਵੀਂ ਚਰਚਾ

ਉਕਤ ਫਰਜੀਵਾੜੇ ਦੀ ਜਾਣਕਾਰੀ ਮਿਲਣ ’ਤੇ ਡਿਪਟੀ ਕਮਿਸ਼ਨਰ ਤਰਨਤਾਰਨ ਕੁਲਵੰਤ ਸਿੰਘ ਵਲੋਂ ਸੁਪਰਡੈਂਟ ਗ੍ਰੇਡ 1 ਨੂੰ ਮਾਮਲੇ ਦੀ ਪੜਤਾਲ ਕਰਨ ਦੀ ਹਦਾਇਤ ਕੀਤੀ ਗਈ। ਉਕਤ ਪੜਤਾਲ ਦੌਰਾਨ ਪਿਛਲੀ ਤਰੀਖ਼ ਵਿਚ ਅਸ਼ਟਾਮ ਬਣਵਾਉਣ ਅਤੇ ਦਸਤਾਵੇਜ਼ ਨੂੰ ਖੁਰਦ ਬੁਰਦ ਕਰਕੇ ਰਿਕਾਰਡ ’ਚ ਹੇਰਾ ਫੇਰੀ ਕੀਤੀ ਗਈ, ਜਿਸ ਸੰਬੰਧੀ ਪੜਤਾਲ ਤੋਂ ਬਾਅਦ ਪੁਲਸ ਨੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ। 

ਪੜ੍ਹੋ ਇਹ ਵੀ ਖ਼ਬਰ - ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਲਾਜ਼ਮੀ ਹੋਇਆ ਕੋਵਿਡ-19 ਟੈਸਟ, ਪੰਜਾਬ ਦੇ ਇਸ ਜ਼ਿਲ੍ਹੇ 'ਚ ਹਿਦਾਇਤਾਂ ਜਾਰੀ

ਇਸ ਸਬੰਧੀ ਤਹਿਸੀਲਦਾਰ ਖਡੂਰ ਸਾਹਿਬ ਨਾਲ ਗੱਲ ਕੀਤੀ ਤਾ ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਮੇਰੇ ਆਉਣ ਤੋਂ ਪਹਿਲਾ ਦਾ ਹੈ। ਸਾਰਾ ਰਿਕਾਰਡ ਰੀਡਰ ਕੋਲ ਹੀ ਹੁੰਦਾ ਹੈ। ਇਸ ਕਰਕੇ ਇਹ ਮਾਮਲਾ ਵੀ ਮੇਰੇ ਧਿਆਨ ਵਿੱਚ ਹੁਣੇ ਆਇਆ ਹੈ।

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਦਿਲ ਨੂੰ ਦਹਿਲਾਅ ਦੇਣ ਵਾਲੀ ਘਟਨਾ: ਖੂੰਖਾਰ ਪਿੱਟਬੁੱਲ ਨੇ 4 ਸਾਲਾ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ (ਤਸਵੀਰਾਂ)


author

rajwinder kaur

Content Editor

Related News