ਸਾਵਧਾਨ! ਕਿਤੇ ਤੁਸੀਂ ਵੀ ਨਾ ਹੋ ਜਾਇਓ ਇਸ ਸਾਬਕਾ ਫ਼ੌਜੀ ਵਾਂਗ ਸ਼ਿਕਾਰ, ਹੋਇਆ ਹੈਰਾਨੀਜਨਕ ਕਾਂਡ

Wednesday, Mar 12, 2025 - 05:02 PM (IST)

ਸਾਵਧਾਨ! ਕਿਤੇ ਤੁਸੀਂ ਵੀ ਨਾ ਹੋ ਜਾਇਓ ਇਸ ਸਾਬਕਾ ਫ਼ੌਜੀ ਵਾਂਗ ਸ਼ਿਕਾਰ, ਹੋਇਆ ਹੈਰਾਨੀਜਨਕ ਕਾਂਡ

ਨੂਰਪੁਰਬੇਦੀ (ਸੰਜੀਵ ਭੰਡਾਰੀ)- ਨੂਰਪੁਰਬੇਦੀ ਵਿਖੇ ਸਾਬਕਾ ਫ਼ੌਜੀ ਨਾਲ ਧੋਖਾਧੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਥੇ ਇਕ ਏ. ਟੀ. ਐੱਮ. ਵਿਚ ਨਕਦੀ ਲੈਣ ਲਈ ਪਹੁੰਚੇ ਇਕ ਸਾਬਕਾ ਫ਼ੌਜੀ ਦਾ ਪਹਿਲਾਂ ਤੋਂ ਹੀ ਮੌਜੂਦ 3 ਨੌਜਵਾਨਾਂ ਵੱਲੋਂ ਚਲਾਕੀ ਨਾਲ ਕਾਰਡ ਚੋਰੀ ਕਰਕੇ ਅਤੇ ਪਾਸਵਰਡ ਦਾ ਪਤਾ ਲਗਾ ਕੇ 2 ਦਿਨਾਂ ਅੰਦਰ ਵੱਖ-ਵੱਖ ਥਾਵਾਂ ਤੋਂ 45 ਹਜ਼ਾਰ ਰੁਪਏ ਦੀ ਰਾਸ਼ੀ ਕੱਢਵਾ ਲਏ ਗਏ। ਇਸ ਸਬੰਧੀ ਸਾਬਕਾ ਫ਼ੌਜੀ ਨੂੰ ਬੈਂਕ ਵਿਖੇ ਸਟੇਟਮੈਂਟ ਕੱਢਵਾਉਣ ਉਪਰੰਤ ਏ. ਟੀ. ਐੱਮ. ਕਾਰਡ ਦੇ ਲਾਪਤਾ ਹੋਣ ਸਬੰਧੀ ਪਤਾ ਚੱਲਿਆ।

ਇਸ ਸਬੰਧੀ ਬੈਂਕ ਅਤੇ ਥਾਨੇ ਵਿਖੇ ਦਿੱਤੀ ਸ਼ਿਕਾਇਤ 'ਚ ਪਿੰਡ ਮਵਾ ਨਾਲ ਸਬੰਧਤ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ ਵਿਖੇ ਕੈਂਪਸ ਮੈਨੇਜਰ ਵਜੋਂ ਸੇਵਾ ਨਿਭਾਅ ਰਹੇ ਸਾਬਕਾ ਸੂਬੇਦਾਰ ਗੁਰਪ੍ਰੀਤ ਸਿੰਘ ਪੁੱਤਰ ਕਰਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 10 ਮਾਰਚ ਨੂੰ ਨੂਰਪੁਰਬੇਦੀ ਵਿਖੇ ਗੜ੍ਹਸ਼ੰਕਰ ਮਾਰਗ 'ਤੇ ਇਕ ਏ. ਟੀ. ਐੱਮ. 'ਚੋਂ 5 ਹਜ਼ਾਰ ਰੁਪਏ ਦੀ ਨਕਦੀ ਕੱਢਵਾਈ। ਉਪਰੰਤ ਘਰ ਪਹੁੰਚਣ 'ਤੇ ਉਨ੍ਹਾਂ ਨੂੰ 1 ਘੰਟੇ ਬਾਅਦ ਖ਼ਾਤੇ 'ਚੋਂ 10 ਹਜ਼ਾਰ ਰੁਪਏ ਦੀ ਹੋਰ ਰਾਸ਼ੀ ਨਿਕਲਣ ਦਾ ਮੈਸੇਜ ਆਇਆ। ਜਿਸ 'ਤੇ ਉਨ੍ਹਾਂ ਨੇ ਤੁਰੰਤ ਨੂਰਪੁਰਬੇਦੀ ਦੇ ਸਟੇਟ ਬੈਂਕ ਆਫ਼ ਇੰਡੀਆ ਵਿਖੇ ਪਹੁੰਚ ਕੇ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਨੇ 5 ਹਜ਼ਾਰ ਰੁਪਏ ਦੀ ਰਕਮ ਕਢਵਾਈ ਸੀ ਅਤੇ ਉਨ੍ਹਾਂ ਨੂੰ 10 ਹਜ਼ਾਰ ਰੁਪਏ ਹੋਰ ਨਿਕਲਣ ਦਾ ਵੀ ਮੈਸੇਜ ਆਇਆ ਹੈ। 

ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਵੱਡੀ ਖ਼ਬਰ: ਭਾਜਪਾ ਆਗੂ 'ਤੇ ਦਿਨ-ਦਿਹਾੜੇ ਚਲਾ ਦਿੱਤੀਆਂ ਗੋਲ਼ੀਆਂ, ਮੰਜ਼ਰ ਵੇਖ ਸਹਿਮੇ ਲੋਕ

ਬੈਂਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਮੰਗਲਵਾਰ ਆਉਣ ਲਈ ਇਹ ਕਹਿ ਕੇ ਭੇਜ ਦਿੱਤਾ ਕਿ 24 ਘੰਟੇ ਬਾਅਦ ਸ਼ਿਕਾਇਤ ਹੋ ਸਕਦੀ ਹੈ। ਜਦੋਂ ਉਹ ਅਗਲੇ ਦਿਨ 11 ਮਾਰਚ ਨੂੰ ਬੈਂਕ ਪਹੁੰਚੇ ਤਾਂ ਖਾਤੇ ਦੀ ਸਟੇਟਮੈਂਟ ਵੇਖਣ 'ਤੇ ਪਤਾ ਚੱਲਿਆ ਕਿ ਉਨ੍ਹਾਂ ਦੇ ਖਾਤੇ 'ਚੋਂ ਉਸੇ ਦਿਨ 10 ਮਾਰਚ ਨੂੰ ਹੀ ਸ਼ਹਿਰ ਦੇ ਇਕ ਹੋਰ ਏ. ਟੀ. ਐੱਮ. ਤੋਂ 3 ਵਾਰ 10-10 ਹਜ਼ਾਰ ਅਤੇ ਇਕ ਵਾਰ 5 ਹਜ਼ਾਰ ਸਮੇਤ ਕੁੱਲ੍ਹ 35 ਹਜ਼ਾਰ ਰੁਪਏ ਦੀ ਰਕਮ ਕਢਵਾਈ ਗਈ ਜਦਕਿ ਅਗਲੇ ਦਿਨ 11 ਮਾਰਚ ਨੂੰ ਰੂਪਨਗਰ ਸ਼ਹਿਰ ਦੇ ਇਕ ਏ. ਟੀ. ਐੱਮ. ਤੋਂ 10 ਹਜ਼ਾਰ ਰੁਪਏ ਦੀ ਰਕਮ ਕਢਵਾਈ ਗਈ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ: ਖੇਡਦੇ ਸਮੇਂ 2 ਸਕੇ ਭਰਾਵਾਂ 'ਤੇ ਡਿੱਗੀ ਸਾਈਨ ਬੋਰਡ ਦੀ ਕੰਧ, ਵਿਛੇ ਸੱਥਰ

ਸਾਬਕਾ ਫ਼ੌਜੀ ਅਨੁਸਾਰ ਉਨ੍ਹਾਂ ਦੇ ਖਾਤੇ 'ਚੋਂ ਏ. ਟੀ. ਐੱਮ. ਰਾਹੀਂ ਕੁੱਲ੍ਹ 45 ਹਜ਼ਾਰ ਰੁਪਏ ਦੀ ਰਾਸ਼ੀ ਕਢਵਾਈ ਗਈ। ਜਿਸ 'ਤੇ ਬੈਂਕ ਅਧਿਕਾਰੀਆਂ ਨੇ ਜਦੋਂ ਸਾਬਕਾ ਫ਼ੌਜੀ ਤੋਂ ਏ. ਟੀ. ਐੱਮ. ਬਲਾਕ ਕਰਨ ਲਈ ਕਾਰਡ ਮੰਗਿਆ ਤਦ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਸ ਦਿਨ ਜਦੋਂ ਉਹ ਏ. ਟੀ. ਐੱਮ. ਵਿਖੇ ਰਾਸ਼ੀ ਕਢਵਾ ਰਹੇ ਸਨ ਤਾਂ ਉੱਥੇ 3 ਅਣਪਛਾਤੇ ਨੌਜਵਾਨ ਮੌਜੂਦ ਸਨ। ਜਿਨ੍ਹਾਂ ਵੱਲੋਂ ਚਲਾਕੀ ਨਾਲ ਉਨ੍ਹਾਂ ਦਾ ਪਾਸਵਰਡ ਪਤਾ ਕਰਕੇ ਅਤੇ ਕਾਰਡ ਚੋਰੀ ਕਰਕੇ ਵੱਖ-ਵੱਖ ਥਾਵਾਂ ਤੋਂ ਉਕਤ ਰਾਸ਼ੀ ਕਢਵਾਈ ਗਈ। ਜਦਕਿ ਇਸ ਤੋਂ ਪਹਿਲਾਂ ਸਾਬਕਾ ਫ਼ੌਜੀ ਕਾਰਡ ਗੁੰਮ ਹੋਣ ਸਬੰਧੀ ਬਿਲਕੁਲ ਅਣਜਾਨ ਸਨ ਅਤੇ ਇਹੋ ਸਮਝਦੇ ਰਹੇ ਕਿ ਸ਼ਾਇਦ ਬੈਂਕ ਦੇ ਸਿਸਟਮ ਤੋਂ ਹੀ ਰਾਸ਼ੀ ਕਢਵਾਉਣ ਸਬੰਧੀ ਗਲਤ ਸੰਦੇਸ਼ ਆ ਰਹੇ ਸਨ।  ਇਸ 'ਤੇ ਅਧਿਕਾਰੀਆਂ ਨੇ ਤੁਰੰਤ ਉਨ੍ਹਾਂ ਦਾ ਖਾਤਾ ਬੰਦ ਕਰ ਦਿੱਤਾ। ਉਪਰੰਤ ਸਾਬਕਾ ਸੂਬੇਦਾਰ ਗੁਰਪ੍ਰੀਤ ਸਿੰਘ ਨੇ ਥਾਣੇ ਵਿਖੇ ਉਨ੍ਹਾਂ ਦਾ ਏ. ਟੀ. ਐੱਮ. ਇਸਤੇਮਾਲ ਕਰਕੇ 45 ਹਜ਼ਾਰ ਰੁਪਏ ਦੀ ਰਾਸ਼ੀ ਕਢਵਾਉਣ ਸਬੰਧੀ ਸ਼ਿਕਾਇਤ ਕੀਤੀ। ਜਿਸ ਸਬੰਧੀ ਥਾਣਾ ਮੁਖੀ ਗੁਰਵਿੰਦਰ ਢਿੱਲੋਂ ਨੇ ਕਿਹਾ ਕਿ ਮਾਮਲੇ ਦੀ ਤੇਜ਼ੀ ਨਾਲ ਪੜਤਾਲ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Punjab: ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ, ਮਾਪਿਆਂ ਦੇ ਜਵਾਨ ਪੁੱਤਾਂ ਦੀ ਦਰਦਨਾਕ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e 


author

shivani attri

Content Editor

Related News