ਵਾਤਾਵਰਣ ਦਿਹਾੜਾ : PAU ਦੇ ਮੌਸਮ ਵਿਭਾਗ ਨੇ ''ਵਾਤਾਵਰਣ'' ''ਚ ਬਦਲਾਅ ਨੂੰ ਲੈ ਕੇ ਕੀਤੇ ਵੱਡੇ ਖ਼ੁਲਾਸੇ

Saturday, Jun 05, 2021 - 12:30 PM (IST)

ਲੁਧਿਆਣਾ (ਨਰਿੰਦਰ) : ਅੱਜ ਪੂਰਾ ਵਿਸ਼ਵ ਵਾਤਾਵਰਣ ਦਿਹਾੜਾ ਮਨਾ ਰਿਹਾ ਹੈ ਪਰ ਵਾਤਾਵਰਣ ਵਿੱਚ ਲਗਾਤਾਰ ਬਦਲਾਅ ਦੇ ਕਾਰਨ ਇਸ ਦਾ ਅਸਰ ਨਾ ਸਿਰਫ਼ ਸਾਡੀ ਜ਼ਿੰਦਗੀ 'ਤੇ ਪੈ ਰਿਹਾ ਹੈ, ਸਗੋਂ ਸਾਡੀ ਬਨਸਪਤੀ ਅਤੇ ਪਸ਼ੂ-ਪੰਛੀਆਂ 'ਤੇ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਮੌਸਮ 'ਚ ਲਗਾਤਾਰ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਨਾ ਤਾਂ ਸਮੇਂ ਸਿਰ ਸਰਦੀ ਪੈਂਦੀ ਹੈ ਅਤੇ ਨਾ ਹੀ ਗਰਮੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਨੂੰ ਆਉਣ ਵਾਲੇ ਦਿਨਾਂ 'ਚ ਮਿਲੇਗਾ ਨਵਾਂ 'ਇੰਚਾਰਜ', ਹਰੀਸ਼ ਰਾਵਤ ਨੇ ਕਹੀ ਇਹ ਗੱਲ

ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਪ੍ਰਭਜੋਤ ਕੌਰ ਨੇ ਦੱਸਿਆ ਕਿ ਬੀਤੇ 100 ਸਾਲਾਂ ਵਿੱਚ ਧਰਤੀ ਦਾ ਸਿਰਫ਼ ਇਕ ਡਿਗਰੀ ਤਾਪਮਾਨ ਹੀ ਵਧਿਆ ਹੈ ਪਰ ਇਸ ਇੱਕ ਡਿਗਰੀ ਨੇ ਹੀ ਵੱਡੀਆਂ ਤਬਦੀਲੀਆਂ ਸਾਡੇ ਵਾਤਾਵਰਣ ਵਿੱਚ ਲਿਆ ਦਿੱਤੀਆਂ ਹਨ। ਇਨ੍ਹਾਂ ਤਬਦੀਲੀਆਂ ਨੇ ਮਨੁੱਖੀ ਜ਼ਿੰਦਗੀ ਦੇ ਨਾਲ ਬਨਸਪਤੀ ਅਤੇ ਪਸ਼ੂ-ਪੰਛੀਆਂ 'ਤੇ ਵੀ ਡੂੰਘਾ ਅਸਰ ਪਾਇਆ ਹੈ। ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਕਿਵੇਂ ਬੀਤੇ ਕੁੱਝ ਦਹਾਕਿਆਂ ਦੇ ਦੌਰਾਨ ਮੌਸਮ ਵਿੱਚ ਤਬਦੀਲੀ ਹੋਈ ਹੈ। ਉਨ੍ਹਾਂ ਕਿਹਾ ਕਿ ਇਕ ਮਹੀਨੇ ਅੰਦਰ ਹੀ ਚਾਰ-ਚਾਰ ਵਾਰ ਮੌਸਮ ਬਦਲਣਾ ਗ਼ਲਤ ਇਸ਼ਾਰਾ ਕਰ ਰਿਹਾ ਹੈ।

ਇਹ ਵੀ ਪੜ੍ਹੋ : ਕਾਂਸਟੇਬਲ ਭਰਜਾਈ ਤੋਂ ਤੰਗ ਮੁੰਡੇ ਨੇ ਚੜ੍ਹਦੀ ਜਵਾਨੀ 'ਚ ਚੁੱਕਿਆ ਖ਼ੌਫਨਾਕ ਕਦਮ, ਡੂੰਘੇ ਸਦਮੇ 'ਚ ਪਰਿਵਾਰ

ਉਨ੍ਹਾਂ ਦੱਸਿਆ ਕਿ ਲੰਘਿਆ ਮਈ ਮਹੀਨਾ ਬੀਤੇ 20 ਸਾਲਾਂ ਵਿੱਚ ਸਭ ਤੋਂ ਠੰਢਾ ਮਹੀਨਾ ਰਿਹਾ ਹੈ। ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਮਈ ਮਹੀਨੇ ਵਿੱਚ ਕਦੇ ਵੀ ਪਾਰਾ ਇੰਨਾ ਹੇਠਾਂ ਨਹੀਂ ਡਿੱਗਿਆ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਭ ਕੁੱਝ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਦਾ ਇਨਸਾਨੀ ਜ਼ਿੰਦਗੀ 'ਤੇ ਬੁਰਾ ਅਸਰ ਨਹੀਂ ਪਰ ਸਾਡੀ ਬਨਸਪਤੀ, ਫ਼ਸਲਾਂ ਅਤੇ ਪਸ਼ੂ-ਪੰਛੀਆਂ 'ਤੇ ਡੂੰਘਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਪੰਜਾਬ ਵਿਚ ਏਅਰ ਕੁਆਲਿਟੀ ਇੰਡੈਕਸ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਸ਼ਹਿਰਾਂ ਦੇ ਨਾਲ ਪਿੰਡਾਂ ਵਿੱਚ ਵੀ ਹਵਾ ਗੰਧਲੀ ਹੋ ਗਈ ਹੈ। ਪ੍ਰਦੂਸ਼ਣ ਦੇ ਵੱਧਣ ਲਈ ਇਨਸਾਨ ਜ਼ਿੰਮੇਵਾਰ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਨੌਕਰੀ ਕਰਨ ਦੀਆਂ ਚਾਹਵਾਨ 'ਬੀਬੀਆਂ' ਲਈ ਖ਼ੁਸ਼ਖ਼ਬਰੀ, ਮਿਲਿਆ ਸੁਨਹਿਰੀ ਮੌਕਾ

ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਵਾਤਾਵਰਾਣ ਕਾਫੀ ਸਾਫ ਹੋ ਗਿਆ। ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਆਕਸੀਜਨ ਸਾਡੇ ਲਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਂ 'ਤੇ ਅਸੀਂ ਦਰੱਖਤ ਕੱਟਣੇ ਤਾਂ ਸ਼ੁਰੂ ਕਰ ਦਿੱਤੇ ਪਰ ਲਾਉਣ ਦਾ ਜ਼ਿੰਮਾ ਨਹੀਂ ਚੁੱਕਿਆ। ਇਸ ਕਰਕੇ ਲਗਾਤਾਰ ਮੌਸਮੀ ਬਦਲਾਅ ਹੁੰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ, ਨਹੀਂ ਤਾਂ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੁੱਝ ਵੀ ਸਾਂਭ ਕੇ ਨਹੀਂ ਰੱਖ ਸਕਾਂਗੇ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਲਈ ਅਸੀਂ ਖ਼ੁਦ ਹੀ ਜ਼ਿੰਮੇਵਾਰ ਹੋਵਾਂਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News