ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ! ਦੀਵਾਲੀ ਤੱਕ ਕਰਨੀ ਪਵੇਗੀ ਓਵਰ ਡਿਊਟੀ, ਲੁਧਿਆਣਾ 'ਚ ਜਾਰੀ ਹੋਏ ਹੁਕਮ
Thursday, Nov 05, 2026 - 10:28 AM (IST)
ਲੁਧਿਆਣਾ (ਹਿਤੇਸ਼) : ਦੀਵਾਲੀ ਤੱਕ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਛੁੱਟੀ ਨਹੀਂ ਮਿਲੇਗੀ, ਸਗੋਂ ਓਵਰ ਡਿਊਟੀ ਕਰਨੀ ਪਵੇਗੀ। ਇਹ ਜਾਣਕਾਰੀ ਬੁੱਧਵਾਰ ਨੂੰ ਸੀਨੀਅਰ ਡਿਪਟੀ ਮੇਅਰ ਵਲੋਂ ਸੈਂਟਰਲ ਫਾਇਰ ਸਟੇਸ਼ਨ ’ਤੇ ਕੀਤੀ ਗਈ ਚੈਕਿੰਗ ਦੌਰਾਨ ਏ. ਡੀ. ਐੱਫ. ਓ. ਵਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਦੀਵਾਲੀ ਦੇ ਦਿਨਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਦੇ ਨਾਲ ਫਾਇਰ ਬ੍ਰਿਗੇਡ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ, ਤਾਂ ਜੋ ਜਾਨ-ਮਾਲ ਦਾ ਘੱਟ ਤੋਂ ਘੱਟ ਨੁਕਸਾਨ ਹੋਵੇ।
ਇਸ ਦੇ ਮੱਦੇਨਜ਼ਰ ਸਾਰੇ ਸਟੇਸ਼ਨਾਂ ’ਤੇ 32 ਛੋਟੀਆਂ-ਵੱਡੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਪੂਰੀ ਤਰ੍ਹਾਂ ਐਕਟਿਵ ਕਰ ਦਿੱਤਾ ਗਿਆ ਹੈ ਅਤੇ ਫੋਮ ਦੇ ਨਾਲ ਲੋੜੀਂਦੀ ਮਾਤਰਾ 'ਚ ਪਾਈਪਾਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਿਨ੍ਹਾਂ 100 ਤੋਂ ਵੱਧ ਫਾਇਰ ਬ੍ਰਿਗੇਡ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ, ਉਨ੍ਹਾਂ ਨੂੰ ਦੀਵਾਲੀ ਤੱਕ ਕੋਈ ਛੁੱਟੀ ਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
ਰੀ-ਫਿਲਿੰਗ ਲਈ ਸਾਰੇ ਸਬ-ਸਟੇਸ਼ਨਾਂ ’ਤੇ ਲਾਏ ਗਏ ਹਨ ਜਨਰੇਟਰ
ਅੱਗ ਲੱਗਣ ਦੀਆਂ ਘਟਨਾਵਾਂ ਦੌਰਾਨ ਬਚਾਅ ਪ੍ਰਬੰਧਾਂ 'ਚ ਸਭ ਤੋਂ ਵੱਧ ਰੁਕਾਵਟ ਫਾਇਰ ਬ੍ਰਿਗੇਡ ਦੀਆਂ ਗੱਡੀਆਂ 'ਚ ਪਾਣੀ ਦੀ ਰੀ-ਫਿਲਿੰਗ 'ਚ ਦੇਰੀ ਕਾਰਨ ਆਉਂਦੀ ਹੈ, ਜਿਸ ਦੇ ਮੱਦੇਨਜ਼ਰ ਓ. ਐਂਡ ਐੱਮ. ਸੈੱਲ ਨੂੰ ਦੀਵਾਲੀ ਤੱਕ ਰਾਤ ਦੇ ਸਮੇਂ ਸਾਰੇ ਰੀ-ਫਿਲਿੰਗ ਪੁਆਇੰਟਾਂ ’ਤੇ ਸਟਾਫ਼ ਦੀ ਡਿਊਟੀ ਲਗਾਉਣ ਲਈ ਸੂਚਿਤ ਕਰ ਦਿੱਤਾ ਗਿਆ ਹੈ। ਏ. ਡੀ. ਐੱਫ. ਓ. ਮੁਤਾਬਕ ਬਲੈਕ ਆਊਟ ਦੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਸਬ-ਸਟੇਸ਼ਨਾਂ ’ਤੇ ਜਨਰੇਟਰ ਲਗਾਏ ਗਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਇਲਾਕਿਆਂ 'ਚ ਸਥਿਤ ਵੱਡੇ ਮਾਲਾਂ, ਹਸਪਤਾਲਾਂ ਅਤੇ ਵੱਡੀਆਂ ਉਦਯੋਗਿਕ ਯੂਨਿਟਾਂ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਿਚ ਪਾਣੀ ਦੀ ਰੀ-ਫਿਲਿੰਗ ਲਈ ਮਦਦ ਲਈ ਜਾ ਸਕਦੀ ਹੈ।
ਇਹ ਵੀ ਪੜ੍ਹੋ : ਦਲਜੀਤ ਸਿੰਘ ਦੇ ਸਸਕਾਰ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ, ਪੜ੍ਹੋ ਕਿੱਥੇ ਦਿੱਤੀ ਜਾਵੇਗੀ ਅੰਤਿਮ ਵਿਦਾਈ
ਇਹ ਹਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਸਥਿਤ ਪੁਆਇੰਟ
ਲਕਸ਼ਮੀ ਸਿਨੇਮਾ ਚੌਂਕ, ਸੁੰਦਰ ਨਗਰ, ਫੋਕਲ ਪੁਆਇੰਟ, ਹੰਬੜਾਂ ਰੋਡ, ਤਾਜਪੁਰ ਰੋਡ, ਓਲਡ ਜੀ. ਟੀ. ਰੋਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
