ਸਮਰਾਲਾ ''ਚ ''ਈਦ'' ਦੀਆਂ ਰੌਣਕਾਂ, ਹਰ ਪਾਸੇ ਗੂੰਜੀ ਨਮਾਜ਼ਾਂ ਦੀ ਆਵਾਜ਼ (ਤਸਵੀਰਾਂ)
Wednesday, Aug 22, 2018 - 11:10 AM (IST)
ਸਮਰਾਲਾ (ਸੰਜੇ ਗਰਗ) : 'ਈਦ-ਉਲ-ਜੂਹਾ (ਬਕਰੀਦ)' ਦਾ ਤਿਉਹਾਰ ਬੁੱਧਵਾਰ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਸਮਰਾਲਾ ਦੀਆਂ ਵੱਖ-ਵੱਖ ਈਦਗਾਹਾਂ ਤੇ ਮਸਜਿਦਾਂ 'ਚ ਈਦ ਦੀ ਨਮਾਜ਼ ਅਦਾ ਕੀਤੀ ਗਈ। ਨਮਾਜ਼ ਲਈ ਈਦਗਾਹਾਂ ਤੇ ਮਸਜਿਦਾਂ ਦੀ ਸਫਾਈ ਦਾ ਕੰਮ ਇਕ ਦਿਨ ਪਹਿਲਾਂ ਹੀ ਪੂਰਾ ਕਰ ਲਿਆ ਗਿਆ ਸੀ।

ਸਮਰਾਲਾ ਦੀ ਜਾਮਾ ਮਸਜਿਦ ਤੇ ਅਨਵਾਰੂਲ ਉੱਲੁਮ ਮਦਰੱਸੇ 'ਚ ਸੈਂਕੜਿਆਂ ਦੀ ਗਿਣਤੀ 'ਚ ਲੋਕਾਂ ਨੇ ਨਮਾਜ਼ ਅਦਾ ਕੀਤੀ। ਅਜਿਹਾ ਮੰਨਿਆ ਜਾਂਦਾ ਹੈ ਇਸ ਦਿਨ ਇਬਰਾਹਿਮ ਨੇ ਅੱਲਾ ਨੂੰ ਆਪਣੇ ਬੇਟੇ ਦੀ ਕੁਰਬਾਨੀ ਦਿੱਤੀ ਸੀ, ਜਿਸ ਤੋਂ ਬਾਅਦ ਉਹ ਅੱਲਾ ਦੇ ਪੈਗੰਬਰ ਬਣ ਗਏ। ਉਸ ਦਿਨ ਤੋਂ ਬਾਅਦ ਇਸਲਾਮ ਨੂੰ ਮੰਨਣ ਵਾਲਾ ਹਰ ਵਿਅਕਤੀ ਆਪਣੇ ਕਿਸੇ ਵੀ ਅਜੀਜ਼ ਵਸਤੂ ਦੀ ਕੁਰਬਾਨੀ ਅੱਲਾਹ ਨੂੰ ਦਿੰਦਾ ਹੈ।
