ਮੁੜ ਚਰਚਾ 'ਚ ਪਾਸਟਰ ਬਜਿੰਦਰ, ED ਨੇ ਕੀਤੀ ਵੱਡੀ ਕਾਰਵਾਈ, ਹੈਰਾਨ ਕਰੇਗਾ ਮਾਮਲਾ

Thursday, Oct 23, 2025 - 11:45 AM (IST)

ਮੁੜ ਚਰਚਾ 'ਚ ਪਾਸਟਰ ਬਜਿੰਦਰ, ED ਨੇ ਕੀਤੀ ਵੱਡੀ ਕਾਰਵਾਈ, ਹੈਰਾਨ ਕਰੇਗਾ ਮਾਮਲਾ

ਰੋਪੜ/ਮੋਹਾਲੀ (ਜੱਸੀ)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਪਾਸਟਰ ਬਜਿੰਦਰ ਅਤੇ ਉਸ ਦੇ ਸਾਥੀਆਂ ਦੀਆਂ ਰੋਪੜ, ਨਵਾਂਸ਼ਹਿਰ, ਮਾਛੀਵਾੜਾ ਅਤੇ ਮੋਹਾਲੀ ਖੇਤਰਾਂ ’ਚ ਸਥਿਤ ਸਾਰੀਆਂ ਅਚੱਲ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਈ. ਡੀ. ਨੇ ਰੋਪੜ, ਨੰਗਲ, ਨੂਰਪੁਰ ਬੇਦੀ, ਮਾਛੀਵਾੜਾ ਅਤੇ ਹੋਰ ਸਬੰਧਤ ਖੇਤਰਾਂ ਦੇ ਡੀ. ਸੀ, ਐੱਸ. ਡੀ. ਐੱਮ., ਸਬ-ਰਜਿਸਟਰਾਰਾਂ ਅਤੇ ਜ਼ਿਲ੍ਹਾ ਪੁਲਸ ਮੁਖੀਆਂ ਨੂੰ ਪੱਤਰ ਲਿਖਿਆ ਹੈ, ਜਿਸ ’ਚ ਉਨ੍ਹਾਂ ਨੂੰ ਪਾਸਟਰ ਬਜਿੰਦਰ ਵਾਸੀ ਅੰਬਿਕਾ ਫਲੋਰੈਂਸ, ਨਿਊ ਚੰਡੀਗੜ੍ਹ (ਮੋਹਾਲੀ) ਦੀਆਂ ਕਈ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਦੀਵਾਲੀ ਦੀ ਰਾਤ ਜਲੰਧਰ 'ਚ ਖ਼ੌਫ਼ਨਾਕ ਵਾਰਦਾਤ! 15 ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਮੁੰਡਾ

ਪਾਸਟਰ ਬਜਿੰਦਰ ਜਾਅਲੀ ਸੀ. ਆਰ. ਸਲਿੱਪਾਂ ਅਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਇਨ੍ਹਾਂ ਖੇਤਰਾਂ ’ਚ ਗ਼ੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ’ਚ ਸ਼ਾਮਲ ਪਾਇਆ ਗਿਆ ਹੈ। ਉਸ ਵਿਰੁੱਧ ਲਗਭਗ 10 ਐੱਫ਼. ਆਈ. ਆਰਜ ਦਰਜ ਹਨ। ਪਾਸਟਰ ਬਜਿੰਦਰ ਨੇ 2020 ਤੋਂ 2025 ਤੱਕ ਸਾਰੇ ਸਰੋਤਾਂ ਤੋਂ ਲਗਭਗ 68 ਲੱਖ ਰੁਪਏ ਦੀ ਆਮਦਨ ਦਾ ਐਲਾਨ ਕੀਤਾ ਹੈ। ਹਾਲਾਂਕਿ ਉਸ ਨੇ ਜਾਅਲੀ ਦਸਤਾਵੇਜ਼ਾਂ ਅਤੇ ਹੋਰ ਗ਼ੈਰ-ਕਾਨੂੰਨੀ ਗਤੀਵਿਧੀਆਂ ਅਤੇ ਗ਼ੈਰ-ਕਾਨੂੰਨੀ ਮਾਈਨਿੰਗ ਤੋਂ ਕਮਾਏ ਕਾਲੇ ਧਨ ਦੀ ਵਰਤੋਂ ਕਰਕੇ 7-8 ਕਰੋੜ ਰੁਪਏ ਦੀਆਂ ਜਾਇਦਾਦਾਂ ਖ਼ਰੀਦੀਆਂ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਸਰਦੀਆਂ ਦੀ ਦਸਤਕ! ਪੜ੍ਹੋ 26 ਤਾਰੀਖ਼ ਤੱਕ ਮੌਸਮ ਦੀ Latest ਅਪਡੇਟ, ਅਗਲੇ ਦਿਨਾਂ ਦੌਰਾਨ...

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News