ਬੰਦੇ ਦੇ ਢਿੱਡ 'ਚ ਹੋਇਆ ਦਰਦ, ਆਪਰੇਸ਼ਨ ਮਗਰੋਂ ਅੰਦਰੋਂ ਜੋ-ਜੋ ਨਿਕਲਿਆ, ਦੇਖ ਰਹਿ ਜਾਵੋਗੇ ਦੰਗ (ਵੀਡੀਓ)

Wednesday, Sep 27, 2023 - 11:03 AM (IST)

ਬੰਦੇ ਦੇ ਢਿੱਡ 'ਚ ਹੋਇਆ ਦਰਦ, ਆਪਰੇਸ਼ਨ ਮਗਰੋਂ ਅੰਦਰੋਂ ਜੋ-ਜੋ ਨਿਕਲਿਆ, ਦੇਖ ਰਹਿ ਜਾਵੋਗੇ ਦੰਗ (ਵੀਡੀਓ)

ਮੋਗਾ (ਵੈੱਬ ਡੈਸਕ,ਕਸ਼ਿਸ਼) : ਮੋਗਾ ਜ਼ਿਲ੍ਹੇ ਦੇ ਪਿੰਡ ਰੋੜੇ 'ਚ ਇਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 40 ਸਾਲਾਂ ਦੇ ਵਿਅਕਤੀ ਦਾ ਤਿੰਨ ਘੰਟੇ ਆਪਰੇਸ਼ਨ ਚੱਲਿਆ ਅਤੇ ਉਸ ਦੇ ਢਿੱਡ 'ਚੋਂ ਕਈ ਤਰ੍ਹਾਂ ਦੇ ਨਟ, ਬੋਲਟ, ਈਅਰ ਫੋਨ, ਰੱਖੜੀਆਂ, ਵਾਸ਼ਲ ਅਤੇ ਛੋਟੇ ਪੇਚ ਮਿਲੇ ਹਨ। ਜਾਣਕਾਰੀ ਮੁਤਾਬਕ ਮੋਗਾ ਦੇ ਸਥਾਨਕ ਹਸਪਤਾਲ 'ਚ ਇਕ 40 ਸਾਲਾਂ ਦਾ ਮਰੀਜ਼ ਕੁਲਦੀਪ ਸਿੰਘ ਦਾਖ਼ਲ ਹੋਇਆ ਸੀ। ਉਸ ਦੇ ਢਿੱਡ 'ਚ ਦਰਦ ਹੋ ਰਿਹਾ ਸੀ ਅਤੇ ਬੁਖ਼ਾਰ ਵੀ ਸੀ।

ਇਹ ਵੀ ਪੜ੍ਹੋ : ਵਿਆਹ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਮੈਰਿਜ ਹਾਲ 'ਚ ਲੱਗੀ ਭਿਆਨਕ ਅੱਗ, 100 ਲੋਕਾਂ ਦੀ ਮੌਤ (ਤਸਵੀਰਾਂ)

PunjabKesari

ਕਈ ਦਿਨਾਂ ਤੋਂ ਉਹ ਦਰਦ ਨਾਲ ਤੜਫ਼ ਰਿਹਾ ਸੀ ਅਤੇ ਉਲਟੀਆਂ ਵੀ ਬੰਦ ਨਹੀਂ ਹੋ ਰਹੀਆਂ ਸਨ। ਜਦੋਂ ਉਹ ਹਸਪਤਾਲ ਪੁੱਜਿਆ ਤਾਂ ਡਾਕਟਰ ਨੇ ਉਸ ਦੇ ਢਿੱਡ ਦੇ ਐਕਸਰੇ ਅਤੇ ਸਿਟੀ ਸਕੈਨ ਕੀਤੀ। ਇਸ ਦੌਰਾਨ ਉਸ ਦੇ ਢਿੱਡ 'ਚ ਨਟ, ਬੋਲਟ, ਪੇਚ, ਰੱਖੜੀਆਂ, ਲਾਕੇਟ, ਈਅਰ ਫੋਨ ਅਤੇ ਮੈਗਨੇੱਟ ਦਿਖਾਈ ਦਿੱਤੇ।

ਇਹ ਵੀ ਪੜ੍ਹੋ : ਮੋਗਾ ਦੇ ਪਿੰਡ 'ਚ ਸ਼ਰਾਬ ਠੇਕੇਦਾਰ ਦੇ ਘਰ NIA ਦੀ ਛਾਪੇਮਾਰੀ, ਗੈਂਗਸਟਰ ਅਰਸ਼ ਡਾਲਾ ਨੇ ਮੰਗੀ ਸੀ ਫਿਰੌਤੀ

ਉਕਤ ਵਿਅਕਤੀ ਦਾ ਹਸਪਤਾਲ 'ਚ 3 ਘੰਟੇ ਆਪਰੇਸ਼ਨ ਕੀਤਾ ਗਿਆ ਅਤੇ ਸਾਰਾ ਸਮਾਨ ਕੱਢਿਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਪਹਿਲਾ ਮਾਮਲਾ ਉਨ੍ਹਾਂ ਦੇ ਸਾਹਮਣੇ ਆਇਆ ਹੈ। ਫਿਲਹਾਲ ਮਰੀਜ਼ ਕੁਲਦੀਪ ਸਿੰਘ ਦੀ ਹਾਲਤ ਅਜੇ ਠੀਕ ਨਹੀਂ ਹੈ ਅਤੇ ਉਸ ਨੂੰ ਆਈ. ਸੀ. ਯੂ. 'ਚ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News