ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼, ਸੁਧੀਰ ਸੂਰੀ ਦੇ ਕਤਲ ਮਗਰੋਂ ਇਸ ਆਗੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

11/06/2022 7:02:49 PM

ਲੁਧਿਆਣਾ  : ਅਜੇ ਸੁਧੀਰ ਸੂਰੀ ਨੂੰ ਅੰਤਿਮ ਵਿਦਾਇਗੀ ਦਿੱਤੀ ਹੀ ਗਈ ਹੈ। ਇਸ ਦੌਰਾਨ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ ਦੇ ਗੁਰਸਿਮਰਨ ਸਿੰਘ ਮੰਡ ਨੂੰ ਫੋਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਮੰਡ ਦਾ ਕਹਿਣਾ ਹੈ ਕਿ ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਧਮਕੀ ਭਰੀਆਂ ਕਾਲਾਂ ਅਤੇ ਸੰਦੇਸ਼ ਭੇਜ ਰਿਹਾ ਹੈ। ਗੁਰਸਿਮਰਨ ਮੰਡ ਨੇ ਕਿਹਾ ਕਿ ਉਸ ਦੀ ਜਾਨ ਨੂੰ ਗੈਂਗਸਟਰ ਤੋਂ ਖ਼ਤਰਾ ਹੈ। ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਉਸ ਦੇ ਸੁਰੱਖਿਆ ਮੁਲਾਜ਼ਮਾਂ ਦੀ ਹੋਵੇਗੀ । ਗੁਰਸਿਮਰਨ ਮੰਡ ਨੇ ਪੁਲਸ ਨੂੰ ਧਮਕੀਆਂ ਦੇਣ ਵਾਲੇ ਬਾਰੇ ਜਾਂਚ ਕਰਨ ਲਈ ਕਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਜਗਤਾਰ ਸਿੰਘ ਹਵਾਰਾ ਨੂੰ ਬੁੜੈਲ ਜੇਲ੍ਹ ’ਚ ਕੀਤਾ ਜਾ ਸਕਦੈ ਸ਼ਿਫਟ

ਪੀੜਤ ਮੰਡ ਨੇ ਦੱਸਿਆ ਕਿ ਗੈਂਗਸਟਰ ਉਸ ਨੂੰ ਮੈਸੇਜ ਰਾਹੀਂ ਸਿਰ ’ਚ ਗੋਲ਼ੀ ਮਾਰਨ ਦੀ ਧਮਕੀ ਦੇ ਕੇ ਕਿਹਾ ਜਾ ਰਿਹਾ ਹੈ ਕਿ ਹੁਣ ਤੇਰੀ ਵਾਰੀ ਹੈ, ਤੂੰ ਰੱਬ ਨੂੰ ਯਾਦ ਕਰ ਲੈ, ਮੰਡ ਹੁਣ ਤੇਰਾ ਸਮਾਂ ਆ ਗਿਆ ਹੈ, ਮੈਂ ਵੇਖਦਾ ਹਾਂ ਕਿ ਤੂੰ ਕਿੰਨਾ ਚਿਰ ਜਿਊਂਦਾ ਹੈਂ। ਜ਼ਿਕਰਯੋਗ ਹੈ ਕਿ ਮੰਡ ਨੂੰ ਕੁਝ ਦਿਨ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਨਨਕਾਣਾ ਸਾਹਿਬ ਜਾ ਰਹੀ ਰੇਲਗੱਡੀ ਦਾ ਪਟੜੀ ਤੋਂ ਉਤਰਨਾ ਹੋ ਸਕਦੀ ਅੱਤਵਾਦੀ ਘਟਨਾ : ਰੇਲਵੇ ਅਧਿਕਾਰੀ


Manoj

Content Editor

Related News