ਨਸ਼ਾ ਤਸਕਰ ਭਗੌੜੀ ਔਰਤ ਚੜ੍ਹੀ ਪੁਲਸ ਅੜਿੱਕੇ

Tuesday, Aug 20, 2024 - 03:35 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ/ਗੁਪਤਾ/ਪਰਮਜੀਤ ਮੋਮੀ): ਕ੍ਰਾਈਮ ਬਰਾਂਚ ਦੀ ਟੀਮ ਨੇ ਐੱਨ.ਡੀ.ਪੀ.ਐੱਸ. ਐਕਟ ਵਿਚ ਭਗੌੜਾ ਹੋਈ ਇਕ ਨਸ਼ਾ ਤਸਕਰ ਔਰਤ ਨੂੰ ਕਾਬੂ ਕਰਕੇ ਟਾਂਡਾ ਪੁਲਸ ਹਵਾਲੇ ਕੀਤਾ ਹੈ। ਪੁਲਸ ਦੀ ਗ੍ਰਿਫ਼ਤ ਵਿਚ ਆਈ ਔਰਤ ਦੀ ਪਛਾਣ ਸੀਲਾ ਰਾਣੀ ਪਤਨੀ ਅੰਮ੍ਰਿਤਪਾਲ ਸਿੰਘ ਵਾਸੀ ਮਿਆਣੀ ਵਜੋਂ ਹੋਈ ਹੈ। 

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਜਾ ਕੇ ਬਦਲੇ ਵਹੁਟੀ ਦੇ ਰੰਗ! 38 ਲੱਖ ਲਗਾ ਕੇ ਪਛਤਾਉਂਦਾ ਰਹਿ ਗਿਆ ਪਰਿਵਾਰ

ਏ.ਐੱਸ.ਆਈ ਜਸਪਾਲ ਸਿੰਘ,ਏ.ਐੱਸ.ਆਈ ਸੁਰਿੰਦਰ ਸਿੰਘ, ਏ.ਐੱਸ.ਆਈ. ਕੁਲਦੀਪ ਸਿੰਘ, ਏ.ਐੱਸ.ਆਈ. ਅਮਰਜੀਤ ਸਿੰਘ ਤੇ ਏ.ਐੱਸ.ਆਈ ਰਿਤੂ ਦੇਵੀ ਦੀ ਟੀਮ ਵੱਲੋਂ ਗ੍ਰਿਫ਼ਤਾਰ ਕੀਤੀ ਗਈ ਔਰਤ ਨੂੰ 20 ਜੁਲਾਈ 2020 ਨੂੰ ਥਾਣਾ ਟਾਂਡਾ ਵਿਖੇ  ਐੱਨ.ਡੀ.ਪੀ.ਐੱਸ. ਐਕਟ ਵਿਚ ਨਾਮਜ਼ਦ ਕੀਤਾ ਗਿਆ ਸੀ ਜਿਸ ਨੂੰ ਬਾਅਦ ਵਿਚ ਮਾਨਯੋਗ ਜਸਵਿੰਦਰ ਸਿੰਘ ਸ਼ੀਹਮਾਰ ਦੀ ਕੋਰਟ ਨੇ 15 ਅਪ੍ਰੈਲ 2024 ਨੂੰ ਭਗੌੜਾ ਕਰਾਰ ਦਿੱਤਾ ਸੀ। ਉਕਤ ਭਗੌੜੀ ਔਰਤ ਨੂੰ ਗ੍ਰਿਫ਼ਤਾਰ ਕਰਕੇ ਟਾਂਡਾ ਪੁਲਸ ਹਵਾਲ ਕਰ ਦਿੱਤਾ ਗਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News