ਨਸ਼ੇ ਵਾਲੀਆਂ ਗੋਲੀਆਂ ਸਮੇਤ ਇਕ ਪੁਲਸ ਅਡ਼ਿੱਕੇ

Wednesday, Aug 22, 2018 - 06:16 AM (IST)

ਨਸ਼ੇ ਵਾਲੀਆਂ ਗੋਲੀਆਂ ਸਮੇਤ ਇਕ ਪੁਲਸ ਅਡ਼ਿੱਕੇ

ਨਕੋਦਰ,   (ਪਾਲੀ)-  ਸਦਰ ਥਾਣੇ ਦੀ ਪੁਲਸ ਚੌਕੀ ਸ਼ੰਕਰ ਨੇ ਇਕ ਨੌਜਵਾਨ ਨੂੰ ਨਸ਼ੇ ਵਾਲੀਆਂ  ਗੋਲੀਆਂ  ਸਮੇਤ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਸਦਰ ਥਾਣਾ ਮੁਖੀ  ਜਸਵਿੰਦਰ ਸਿੰਘ ਨੇ ਦੱਸਿਆ ਕਿ ਸ਼ੰਕਰ ਚੌਕੀ ਇੰਚਾਰਜ ਏ. ਐੱਸ. ਆਈ. ਸੁਖਵਿੰਦਰ ਸਿੰਘ  ਵੱਲੋਂ ਸਮੇਤ  ਪੁਲਸ ਪਾਰਟੀ ਦੌਰਾਨੇ ਗਸ਼ਤ ਸ਼ੰਕਰ ਤੋਂ ਸਰੀਂਹ ਲਿੰਕ ਸਡ਼ਕ ’ਤੇ ਸਕੂਲ ਦੀ ਗਰਾਊਂਡ ਨਜ਼ਦੀਕ  ਸਡ਼ਕ ਕੰਢੇ ਖਡ਼੍ਹਾ ਇਕ ਨੌਜਵਾਨ ਪੁਲਸ ਪਾਰਟੀ ਨੂੰ ਦੇਖ ਕੇ ਇਕਦਮ ਜੇਬ ਵਿਚੋਂ ਇਕ ਲਿਫਾਫਾ  ਸੁੱਟ ਕੇ ਖੇਤ ਵਿਚ ਬੈਠ ਗਿਆ ਤਾਂ ਪੁਲਸ ਪਾਰਟੀ ਨੇ ਸ਼ੱਕ ਦੇ ਅਾਧਾਰ ’ਤੇ ਕਾਬੂ ਕਰ ਕੇ  ਪੁੱਛਗਿੱਛ ਕੀਤੀ, ਜਿਸ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਕਰਮਜੀਤ  ਸਿੰਘ ਵਾਸੀ ਪਿੰਡ ਸ਼ੰਕਰ (ਨਕੋਦਰ) ਵਜੋਂ ਹੋਈ। 
ਸ਼ੰਕਰ ਚੌਕੀ ਇੰਚਾਰਜ ਏ. ਐੱਸ. ਆਈ.  ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੁੱਖੇ ਵਲੋਂ ਸੁੱਟੇ ਲਿਫਾਫੇ ਦੀ ਤਲਾਸ਼ੀ ਲਈ ਤਾਂ 100  ਗੋਲੀਆਂ (10 ਪੱਤੇ) ਪਾਬੰਦੀਸ਼ੁਦਾ ਬਰਾਮਦ ਹੋਈਅਾਂ। ਸ਼ੰਕਰ ਚੌਕੀ ਇੰਚਾਰਜ ਨੇ ਦੱਸਿਆ  ਕਿ ਨਸ਼ੇ ਵਾਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤੇ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ  ਕਰਮਜੀਤ ਸਿੰਘ ਪਿੰਡ ਸ਼ੰਕਰ ਖਿਲਾਫ ਥਾਣਾ ਸਦਰ ਨਕੋਦਰ ਵਿਖੇ ਐੱਨ. ਡੀ. ਪੀ. ਐੱਸ. ਐਕਟ  ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
 


Related News