ਨਸ਼ੇ ਵਾਲੇ ਪਦਾਰਥਾਂ ਸਣੇ 3 ਕਾਬੂ

07/04/2018 5:39:41 AM

ਗੁਰਾਇਆ, (ਮੁਨੀਸ਼, ਹੇਮੰਤ)- ਗੁਰਾਇਆ ਪੁਲਸ ਵੱਲੋਂ 3 ਮੁਲਜ਼ਮਾਂ ਨੂੰ 316 ਗ੍ਰਾਮ ਨਸ਼ੇ ਵਾਲੇ ਪਦਾਰਥ ਸਣੇ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਫਿਲੌਰ ਅਮਰੀਕ ਸਿੰਘ ਚਾਹਲ ਨੇ ਦੱਸਿਆ ਕਿ ਰੁੜਕਾ ਕਲਾਂ ਚੌਕੀ ਇੰਚਾਰਜ ਬਖਸ਼ੀਸ਼ ਸਿੰਘ ਵੱਲੋਂ ਵੱਖ-ਵੱਖ ਥਾਵਾਂ 'ਤੇ ਨਾਕਾ ਲਾ ਕੇ ਨਸ਼ੇ ਵਾਲੇ ਪਦਾਰਥਾਂ ਸਮੇਤ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਹਿਲਾ ਮਾਮਲਾ ਘੁੜਕਾ ਤੋਂ ਰੁੜਕੀ ਵਾਲੇ ਰਸਤੇ ਦਾ ਹੈ, ਜਿਥੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਵਿਅਕਤੀ ਅਕਿੰਤ ਯਾਦਵ ਪੁੱਤਰ ਰਾਮ ਖਿਲਾਵਨ ਯਾਦਵ ਵਾਸੀ ਪਿੰਡ ਮਿਸ਼ਰਕ ਜ਼ਿਲਾ ਸੀਤਾਪੁਰ ਯੂ. ਪੀ. ਹਾਲ ਵਾਸੀ ਰੁੜਕਾ ਖੁਰਦ ਪਾਸੋਂ 52 ਗ੍ਰਾਮ ਨਸ਼ੇ ਵਾਲਾ ਪਦਾਰਥ ਬਰਾਮਦ ਹੋਇਆ।
ਦੂਜਾ ਮਾਮਲਾ ਪਿੰਡ ਵਿਰਕਾਂ ਤੋਂ ਦੁਸਾਂਝ ਕਲਾਂ ਫਿਰਨੀ ਦਾ ਹੈ, ਜਿਥੇ ਏ. ਐੱਸ. ਆਈ. ਬਖਸ਼ੀਸ਼ ਸਿੰਘ ਸਮੇਤ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਹਰਪਿੰਦਰ ਸਿੰਘ ਵਾਸੀ ਪਿੰਡ ਢੰਡਿਆਂ ਦੀ ਤਾਲਾਸ਼ੀ ਲੈਣ 'ਤੇ 152 ਗ੍ਰਾਮ ਨਸ਼ੇ ਵਾਲਾ ਪਦਾਰਥ ਬਰਾਮਦ ਕੀਤਾ। 
ਇਸੇ ਤਰ੍ਹਾਂ ਤੀਸਰਾ ਮਾਮਲਾ ਪਿੰਡ ਰੰਧਾਵਾ ਤੋਂ ਢੇਸੀਆਂ ਕਾਹਨਾਂ ਰਸਤੇ ਦਾ ਹੈ, ਜਿਥੇ ਏ. ਐੱਸ. ਆਈ. ਬਖਸ਼ੀਸ਼ ਸਿੰਘ ਨੇ ਪਿੰਡ ਰੁੜਕਾ ਕਲਾਂ ਵਲੋਂ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਆ ਰਹੇ ਹਰਪ੍ਰੀਤ ਸਿੰਘ (ਹੈਪੀ) ਪੁੱਤਰ ਜੱਜ ਪਾਲ ਸਿੰਘ ਵਾਸੀ ਪਿੰਡ ਸ਼ਾਹਪੁਰ ਥਾਣਾ ਮਹਿਤਪੁਰ ਦੀ ਤਲਾਸ਼ੀ ਲੈਣ 'ਤੇ 112 ਗ੍ਰਾਮ ਨਸ਼ੇ ਵਾਲਾ ਪਦਾਰਥ ਬਰਾਮਦ ਕੀਤਾ ਹੈ। ਪੁਲਸ ਨੇ ਮਾਮਲੇ ਦਰਜ ਕਰ ਕੇ ਤਿੰਨਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਹੈ।


Related News