ਮੌੜ ਮਾਸਟਰ ਪਲਾਨ ਲਈ ਡਰੋਨ ਸਰਵੇ ਬੰਦ

Friday, Aug 28, 2026 - 10:07 AM (IST)

ਮੌੜ ਮਾਸਟਰ ਪਲਾਨ ਲਈ ਡਰੋਨ ਸਰਵੇ ਬੰਦ

ਬਠਿੰਡਾ (ਵਰਮਾ) : ਰਾਤ ਨੂੰ ਡਰੋਨ ਉਡਾ ਕੇ ਸਰਵੇ ਕਰਨ ਦੀਆਂ ਅਫ਼ਵਾਹਾਂ ਤੋਂ ਲੋਕ ਸੁਚੇਤ ਰਹਿਣ। ਟਾਊਨ ਪਲਾਨਿੰਗ ਵਿਭਾਗ ਬਠਿੰਡਾ ਵੱਲੋਂ 17 ਅਗਸਤ ਤੋਂ ਡਰੋਨ ਸਰਵੇਖਣ ਰੋਕ ਦਿੱਤਾ ਗਿਆ ਹੈ। ਮੌੜ ਖੇਤਰ ’ਚ ਟਾਊਨ ਪਲਾਨਿੰਗ ਵਿਭਾਗ ਵੱਲੋਂ ਮੌੜ ਦਾ ਮਾਸਟਰ ਪਲਾਨ ਤਿਆਰ ਕਰਨ ਲਈ ਵਰਤੋਂ ’ਚ ਲਿਆਏ ਜਾ ਰਹੇ ਡਰੋਨ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਟਾਊਨ ਪਲੈਨਰ ਸੰਦੀਪ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਵੇਲੇ ਕਿਸੇ ਵੀ ਡਰੋਨ ਦੀਆਂ ਸੇਵਾਵਾਂ ਸਰਵੇਖਣ ਲਈ ਨਹੀਂ ਲਈਆਂ ਜਾ ਰਹੀਆਂ।

ਉਨ੍ਹਾਂ ਦੱਸਿਆ ਕਿ 17 ਅਗਸਤ 2026 ਦੇ ਘਟਨਾਕ੍ਰਮ ਤੋਂ ਬਆਦ ਕੰਪਨੀ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਕਦੇ ਵੀ ਕਿਸੇ ਵੀ ਖੇਤਰ ’ਚ ਨਾ ਦਿਨ ਸਮੇਂ, ਨਾ ਰਾਤ ਸਮੇਂ ਡਰੋਨ ਉਡਾਇਆ ਗਿਆ ਹੈ। ਮਾਸਟਰ ਪਲਾਨ ਦੀ ਤਿਆਰੀ ਹਿੱਤ ਡਰੋਨ ਰਾਹੀਂ ਸਰਵੇ ਨੂੰ ਲੈ ਕੇ ਆ ਰਹੀਆਂ ਚਰਚਾਵਾਂ ਅਤੇ ਦਿੱਕਤਾਂ ਬਾਰੇ ਸਰਕਾਰ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਅਤੇ ਇਸ ਤੇ ਬਦਲਵੇ ਬਦਲ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਰੋਨ ਸਰਵੇ ਬਾਰੇ ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਲੋਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਇਸ ਦਾ ਜਲਦੀ ਹੀ ਹੱਲ ਕੱਢ ਲਿਆ ਜਾਵੇਗਾ। ਆਮ ਜਨਤਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸਬੰਧੀ ਕਿਸੇ ਵੀ ਅਫ਼ਵਾਹ ’ਤੇ ਯਕੀਨ ਨਾ ਕਰਨ।


author

Babita

Content Editor

Related News