12 ਘੰਟਿਆਂ ''ਚ ਹੀ ਦੁਬਾਰਾ ਲਗਾਏ ਗਏ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਗੁੰਬਦ

04/19/2020 9:27:45 PM

ਕਰਤਾਰਪੁਰ (ਵੈਬ ਡੈਸਕ)- ਸੋਸ਼ਲ ਮੀਡੀਆ 'ਤੇ ਪਾਕਿਸਤਾਨ ਦੇ ਕਰਤਾਰਪੁਰ ਵਿਖੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀਆਂ ਕੁਝ ਮੌਮਟੀਆਂ ਦੇ ਗੁੰਬਦ ਨੁਕਸਾਨੇ ਜਾਣ ਦੀ ਖਬਰ ਵਾਇਰਲ ਹੋਈ। ਇਸ ਸਬੰਧੀ ਗੁਰਦੁਆਰਾ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਇੰਦਰਜੀਤ ਸਿੰਘ ਇਕ ਵਲੋਂ ਇਕ ਵੀਡੀਓ ਜਾਰੀ ਕੀਤੀ ਗਈ ਹੈ, ਜਿਸ ਵਿਚ ਉਹ ਕਹਿ ਰਹੇ ਹਨ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀਆਂ ਕੁਝ ਤਸਵੀਰਾਂ ਕਾਰਨ ਪੂਰੀ ਦੁਨੀਆ ਵਿਚ ਵੱਸਦੇ ਸਿੱਖਾਂਦੇ ਦਿਲਾਂ ਨੂੰ ਕਾਫੀ ਠੇਸ ਪੁੱਜੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਸ਼ੁੱਕਰਵਾਰ ਨੂੰ ਤੂਫਾਨ ਅਤੇ ਹਨੇਰੀ ਕਾਰਨ ਗੁਰਦੁਆਰਾ ਸਾਹਿਬ ਦੀਆਂ ਛੋਟੀਆਂ ਮੌਮਟੀਆਂ ਜੋ ਕਿ ਫਾਈਬਰ ਨਾਲ ਬਣੀਆਂ ਸਨ ਉਹ ਆਪਣੇ ਸਟਰੱਕਚਰ ਤੋਂ ਅਲੱਗ ਹੋ ਗਈਆਂ ਸਨ ਅਤੇ ਸਿਰਫ 12 ਘੰਟਿਆਂ ਵਿਚ ਹੀ ਇਨ੍ਹਾਂ ਨੂੰ ਦੁਬਾਰਾ ਫਿੱਟ ਕਰ ਦਿੱਤਾ ਗਿਆ।

PunjabKesari

ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਜਾਣਦੀਆਂ ਹਨ ਕਿ ਲਾਂਘਾ ਖੁੱਲ੍ਹਣ ਤੋਂ ਬਾਅਦ ਗੁਰਦੁਆਰਾ ਦਰਬਾਰ ਸਾਹਿਬ ਜੀ ਦੇ ਦਰਸ਼ਨ ਵੀ ਕਰਕੇ ਗਏ ਹਨ। ਸਿਰਫ 9-10 ਮਹੀਨਿਆਂ ਵਿਚ ਹੀ ਸਰਕਾਰ ਨੇ ਸਿੱਖਾਂ ਦੇ ਸਪਨੇ ਨੂੰ ਹਕੀਕਤ ਵਿਚ ਬਦਲਿਆ ਅਤੇ ਉਹੀ ਕਰਤਾਰਪੁਰ ਸਾਹਿਬ ਜਿਹੜਾ 4 ਏਕੜ ਵਿਚ ਸੀ, ਉਸ ਦੀ 800 ਏਕੜ ਵਿਚ ਉਸਾਰੀ ਹੋਈ ਹੈ ਅਤੇ ਬਿਲਡਿੰਗਾਂ ਬਣੀਆਂ ਹਨ। 8 ਮਹੀਨਿਆਂ ਵਿਚ ਇੰਨੀਆਂ ਬਿਲਡਿੰਗਾਂ ਦਾ ਸਟਰੱਕਚਰ ਨਹੀਂ ਸੀ ਜਿੰਨੇ ਉਪਰ ਗੁੰਬਦ ਲੱਗੇ ਹੋਏ ਹਨ। ਇੰਨੇ ਘੱਟ ਸਮੇਂ ਵਿਚ ਸਾਰੇ ਗੁੰਬਦ ਸੀਮੈਂਟ ਨਾਲ ਨਹੀਂ ਬਣ ਸਕਦੇ ਸਨ ਉਹ ਬਣ ਗਏ ਬਾਕੀ ਰਹਿੰਦੇ ਫਾਈਬਰ ਦੇ ਗੁੰਬਦ ਲਗਾਏ ਗਏ ਸਨ। ਹੁਣ ਇਥੇ ਦੁਬਾਰਾ ਸੇਵਾ ਸ਼ੁਰੂ ਹੋ ਚੁੱਕੀ ਹੈ, ਜਿਹੜੇ ਸੀਮੈਂਟ ਦੇ ਗੁੰਬਦ ਰਹਿ ਗਏ ਹਨ ਉਹ ਹੁਣ ਦੁਬਾਰਾ ਬਣਾਏ ਜਾਣਗੇ।


Sunny Mehra

Content Editor

Related News