ਨਿਹਾਲ ਸਿੰਘ ਵਾਲਾ : ਚੌਂਕੀ ਦੀਨਾ ਦੇ ਇੰਚਾਰਜ ਨਾਇਬ ਸਿੰਘ ਦਾ ਡਿਊਟੀ ਦੌਰਾਨ ਅਚਾਨਕ ਦੇਹਾਂਤ

12/11/2023 2:25:15 PM

ਨਿਹਾਲ ਸਿੰਘ ਵਾਲਾ (ਰਣਜੀਤ ਬਾਵਾ) : ਥਾਣਾ ਨਿਹਾਲ ਸਿੰਘ ਵਾਲਾ ਤਹਿਤ ਪੈਂਦੀ ਚੌਂਕੀ ਦੀਨਾ ਦੇ ਇੰਚਾਰਜ ਨਾਇਬ ਸਿੰਘ ਦੀ ਡਿਊਟੀ ਦੌਰਾਨ ਅੱਜ ਸਵੇਰੇ ਦਿਲ ਦੀ ਧੜਕਨ ਰੁਕ ਜਾਣ ਕਾਰਨ ਮੌਤ ਹੋ ਗਈ। ਉਹ 56 ਸਾਲ ਦੇ ਸਨ। ਡੀ. ਐੱਸ. ਪੀ ਮਨਜੀਤ ਸਿੰਘ ਢੇਸੀ ਅਤੇ ਸਹਾਇਕ ਥਾਣੇਦਾਰ ਇਕਬਾਲ ਸਿੰਘ ਨੇ ਦੱਸਿਆ ਕਿ ਨਾਇਬ ਸਿੰਘ ਨੂੰ ਸਵੇਰੇ ਤਿੰਨ ਵਜੇ ਛਾਤੀ ’ਚ ਦਰਦ ਦੀ ਸਮੱਸਿਆ ਆਈ। ਉਨ੍ਹਾਂ ਨੂੰ ਨਿਹਾਲ ਸਿੰਘ ਵਾਲਾ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ । 

ਇਹ ਵੀ ਪੜ੍ਹੋ : ਕੈਨੇਡਾ ’ਚ ਮਨਕੀਰਤ ਔਲਖ ਦੇ ਦੋਸਤ ਦੇ ਸ਼ੋਅ ਰੂਮ ’ਤੇ ਫਾਇਰਿੰਗ, ਬੰਬੀਹਾ ਗੈਂਗ ਦੇ ਨਿਸ਼ਾਨੇ ’ਤੇ ਨੇ ਐਂਡੀ ਦੁੱਗਾ

ਨਾਇਬ ਸਿੰਘ ਆਪਣੇ ਪਿੱਛੇ ਦੋ ਨਾਬਾਲਗ ਬੱਚੇ ਛੱਡ ਗਏ ਹਨ। ਨਾਇਬ ਸਿੰਘ ਦਾ ਸਸਕਾਰ ਉਸ ਦੇ ਜੱਦੀ ਪਿੰਡ ਸਮਾਲਸਰ ਵਿਖੇ  ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਡੀ. ਐੱਸ. ਪੀ. ਮਨਜੀਤ ਸਿੰਘ ਢੇਸੀ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਨਾਇਬ ਸਿੰਘ ਵਧੀਆ ਪੁਲਸ ਅਧਿਕਾਰੀ ਸੀ। ਇਲਾਕੇ ਦੇ ਸਿਆਸੀ ਅਤੇ ਪਤਵੰਤੇ ਲੋਕਾਂ ਨੇ ਨਾਇਬ ਸਿੰਘ ਦੀ ਅਚਾਨਕ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਹ ਵੀ ਪੜ੍ਹੋ : ਚਾਈਂ-ਚਾਈਂ ਪੁੱਤ ਦਾ ਵਿਆਹ ਕਰ ਕੈਨੇਡਾ ਭੇਜੀ ਨੂੰਹ ਨੇ ਚਾੜ੍ਹ ਦਿੱਤਾ ਚੰਨ, ਨਹੀਂ ਪਤਾ ਸੀ ਹੋਵੇਗਾ ਇਹ ਕੁੱਝ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News