ਖ਼ਾਲਿਸਤਾਨ ਕਮਾਂਡੋ ਫੋਰਸ ਦੇ ਸਾਬਕਾ ਮੁਖੀ ਭਾਈ ਜਫਰਵਾਲ ਨੇ ਯੂ. ਏ. ਡੀ. ਦੀ ਸਕੱਤਰੀ ਤੋਂ ਦਿੱਤਾ ਅਸਤੀਫ਼ਾ

Wednesday, Jul 15, 2020 - 11:37 AM (IST)

ਖ਼ਾਲਿਸਤਾਨ ਕਮਾਂਡੋ ਫੋਰਸ ਦੇ ਸਾਬਕਾ ਮੁਖੀ ਭਾਈ ਜਫਰਵਾਲ ਨੇ ਯੂ. ਏ. ਡੀ. ਦੀ ਸਕੱਤਰੀ ਤੋਂ ਦਿੱਤਾ ਅਸਤੀਫ਼ਾ

ਧਾਰੀਵਾਲ (ਖੋਸਲਾ, ਬਲਬੀਰ) : ਖਾਲਿਸਤਾਨ ਕਮਾਡੋ ਫੋਰਸ ਦੇ ਸਾਬਕਾ ਮੁਖੀ ਅਤੇ ਯੂਨਾਈਟਿਡ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਜਥੇ. ਵੱਸਣ ਸਿੰਘ ਜਫਰਵਾਲ ਨੇ ਆਪਣੇ ਨਿੱਜੀ ਜ਼ਰੂਰੀ ਰੁਝੇਵਿਆਂ ਕਾਰਣ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਥੇ. ਭਾਈ ਵੱਸਣ ਸਿੰਘ ਜਫਰਵਾਲ ਨੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੂੰ ਲਿਖਤੀ ਅਸਤੀਫਾ ਭੇਜਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਹੁਣ ਧਾਰਮਿਕ, ਸਮਾਜ ਸੇਵਾ ਪ੍ਰਤੀ ਅਤੇ ਧਰਮ ਪ੍ਰਚਾਰ ਪ੍ਰਤੀ ਰੁਝੇਵੇਂ ਵੱਧ ਗਏ ਹਨ, ਜਿਸ ਕਾਰਣ ਹੁਣ ਉਹ ਪਾਰਟੀ ਵਿਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਨਹੀਂ ਸਕਣਗੇ। ਭਾਈ ਜਫਰਵਾਲ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਹੁਣ ਇਕ ਸਮਾਜ ਸੇਵਾ ਕੇਂਦਰ ਅਤੇ ਬਿਰਧ ਆਸ਼ਰਮ ਸ਼ੁਰੂ ਕਰ ਕੇ ਲੋਕਾਂ ਦੀ ਸੇਵਾ ਕਰਨ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋਂ : ਕੇਂਦਰੀ ਜੇਲ੍ਹ 'ਚ ਬੰਦ ਗੈਂਗਸਟਰਾਂ ਦਾ ਕਾਰਾ, ਕੱਟੀਆਂ ਆਪਣੀਆਂ ਨਸਾਂ


author

Baljeet Kaur

Content Editor

Related News