ਧਮਕ ਬੇਸ ਵਾਲੇ ਮੁੱਖ ਮੰਤਰੀ ਦਾ ਦੇਖੋ ਕੀ ਹੋਇਆ ਹਾਲ, ਬੰਨ੍ਹਿਆ ਸੰਗਲਾਂ ਨਾਲ
Wednesday, Feb 26, 2025 - 03:39 PM (IST)

ਜਲੰਧਰ- ਸ਼ੋਸ਼ਲ ਮੀਡੀਆ 'ਤੇ ‘ਮੁੱਖ ਮੰਤਰੀ’ ਨਾਂ ਨਾਲ ਪ੍ਰਸਿੱਧ ਹੋਏ ਨੌਜਵਾਨ ਦਾ ਅੱਜ ਕੱਲ੍ਹ ਬੁਰਾ ਹਾਲ ਹੈ। ਡਿਪਰੈਸ਼ਨ ਕਾਰਨ ਮੁੱਖ ਮੰਤਰੀ ਨੂੰ ਘਰਦਿਆਂ ਵੱਲੋਂ ਰੱਸਿਆ ਨਾਲ ਬੰਨਣਾ ਪਿਆ। ‘ਮੁੱਖ ਮੰਤਰੀ’ ਨਾਲ ਪ੍ਰਸਿੱਧ ਹੋਏ ਧਰਮਪ੍ਰੀਤ ਸਿੰਘ ਪਿੰਡ ਦੀਨੇਵਾਲ ਜ਼ਿਲ੍ਹਾ ਤਰਨਤਾਰਨ ਦੇ ਹਾਲਾਤ ਐਨ੍ਹੇ ਮਾੜੇ ਹੋ ਗਏ ਪਰਿਵਾਰ ਵੱਲੋਂ ਰੱਸਿਆ ਨਾਲ ਬੰਨ੍ਹਾਂ ਪਿਆ। ਹੁਣ ਅਜਿਹੀ ਮਾੜੀ ਹਾਲਤ 'ਚ ‘ਮੁੱਖ ਮੰਤਰੀ’ ਨੂੰ ‘ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ’ ਵੱਲੋਂ ਚਲਾਏ ਜਾ ਰਹੇ ਮਨੁੱਖਤਾ ਦੀ ਸੇਵਾ ਪਰਿਵਾਰ 'ਚ ਲਿਜਾਇਆ ਗਿਆ ਹੈ।
ਇਹ ਉਹੀ ਨੌਜਵਾਨ ਹੈ ਜੋ ਕਿ ਸੋਸ਼ਲ ਮੀਡੀਆ ਦੇ 'ਤੇ ਧਮਕ ਬੇਸ ਵਾਲਾ “ਮੁੱਖ ਮੰਤਰੀ” ਦੇ ਨਾਮ ਨਾਲ ਬਹੁਤ ਪ੍ਰਸਿੱਧ ਹੋਇਆ ਸੀ। ਇਹ ਨੌਜਵਾਨ ਸੋਸ਼ਲ ਮੀਡੀਆ 'ਤੇ ਆਪਣੇ ਮਜ਼ਾਕੀਆ -ਮਖੌਲੀ ਸੁਭਾਅ ਅਤੇ ਗਾਣਿਆਂ ਦੇ ਲਈ ਬਹੁਤ ਪ੍ਰਸਿੱਧ ਸੀ ਪਰ ਅੱਜ ਇਸ ਨੌਜਵਾਨ ਦੇ ਹਾਲਾਤ ਇੰਨੇ ਮਾੜੇ ਨੇ ਕਿ ਆਪਣਾ ਆਪ ਸਾਂਭਣ ਦੀ ਸੋਝੀ ਵੀ ਗੁਆ ਚੁੱਕਿਆ ਹੈ। ਜਿਸ ਕਾਰਨ ਪਰਿਵਾਰਿਕ ਮੈਂਬਰ ਇਸ ਨੂੰ ਸੰਗਲ਼ਾਂ ਨਾਲ ਬੰਨ੍ਹ ਕੇ ਰੱਖਣ ਲਈ ਮਜਬੂਰ ਸਨ। ਪਰਿਵਾਰ ਇੰਨਾ ਗ਼ਰੀਬ ਹੈ ਕਿ ਉਨ੍ਹਾਂ ਕੋਲ ਆਪਣੇ ਪੁੱਤ ਨੂੰ ਲੈ ਕੇ ਆਉਣ ਦਾ ਕਿਰਾਇਆ ਤੱਕ ਵੀ ਨਹੀਂ ਸੀ। ਸੁਪਨਿਆਂ ਦੇ ਘਰ ਰਹਿ ਕੇ ਵੀਰ ਤੰਦਰੁਸਤ ਹੋ ਜਾਵੇ ਤੇ ਆਪਣੀ ਜ਼ਿੰਦਗੀ ਦੀ ਮੁੜ ਤੋਂ ਇੱਕ ਨਵੀਂ ਸ਼ੁਰੂਆਤ ਕਰ ਸਕੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8