ਗਰੀਬੀ ਕਾਰਨ ਮੁੱਖ ਮੰਤਰੀ ਦੀ ਭੈਣ ਨੂੰ ਛੱਡਣੀ ਪਈ ਪੜ੍ਹਾਈ (ਵੀਡੀਓ)
Monday, Feb 04, 2019 - 01:13 PM (IST)
ਤਰਨਤਾਰਨ (ਵਿਜੇ ਅਰੋੜਾ) : ਧਮਕ ਬੇਸ ਵਾਲੇ ਮੁੱਖ ਮੰਤਰੀ ਧਰਮਪ੍ਰੀਤ ਦੀ ਭੈਣ ਨੂੰ ਗਰੀਬੀ ਕਾਰਨ ਆਪਣੀ ਪੜ੍ਹਾਈ ਵਿਚਾਲੇ ਹੀ ਛੱਡਣਾ ਪਈ। ਉਹ ਆਪਣੇ ਭਰਾ ਦੇ ਸਿਰ 'ਤੇ ਆਪਣਾ ਪੜ੍ਹਨ ਦਾ ਸ਼ੌਕ ਪੂਰਾ ਕਰਨਾ ਚਾਹੁੰਦੀ ਹੈ। ਉਸ ਨੂੰ ਉਮੀਦ ਹੈ ਕਿ ਉਸ ਦੇ ਭਰਾ ਦੇ ਸਿਤਾਰੇ ਚਮਕਣਗੇ ਤੇ ਖੁਸ਼ੀਆਂ ਦੀ ਰੌਸ਼ਨੀ ਉਨ੍ਹਾਂ ਦੇ ਵਿਹੜੇ 'ਚ ਆਏਗੀ।
ਜਾਣਕਾਰੀ ਮੁਤਾਬਕ ਧਮਕ ਬੇਸ ਵਾਲਾ ਮੁੱਖ ਮੰਤਰੀ ਧਰਮਪ੍ਰੀਤ ਚੰਡੀਗੜ੍ਹ ਪਹੁੰਚ ਚੁੱਕਾ ਹੈ, ਜਿਥੇ ਉਸ ਦੇ ਗਾਣਿਆਂ ਦੀ ਸ਼ੂਟਿੰਗ ਹੋ ਰਹੀ ਹੈ। ਪੁੱਤ ਦੀ ਇਸ ਕਾਮਯਾਬੀ 'ਤੇ ਉਸ ਦਾ ਪਰਿਵਾਰ ਬੇਹੱਦ ਖੁਸ਼ ਹੈ।