ਡੇਰਾ ਰਾਧਾ ਸੁਆਮੀ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ, ਡੇਰੇ ਵੱਲੋਂ ਹੋਇਆ ਨਵਾਂ ਐਲਾਨ

Monday, Jan 20, 2025 - 04:04 PM (IST)

ਡੇਰਾ ਰਾਧਾ ਸੁਆਮੀ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ, ਡੇਰੇ ਵੱਲੋਂ ਹੋਇਆ ਨਵਾਂ ਐਲਾਨ

ਬਿਆਸ : ਡੇਰਾ ਰਾਧਾ ਸੁਆਮੀ ਬਿਆਸ ਜਾਣ ਵਾਲੀ ਸੰਗਤ ਲਈ ਇਕ ਅਹਿਮ ਖ਼ਬਰ ਹੈ। ਦਰਅਸਲ, ਡੇਰਾ ਮੁਖੀ ਬਾਬਾ ਵੱਲੋਂ ਫਰਵਰੀ 2025 ਵਿਚ 3 ਭੰਡਾਰੇ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਦੀਆਂ ਤਾਰੀਖਾਂ ਸਾਹਮਣੇ ਆਈਆਂ ਹਨ। ਜਾਣਕਾਰੀ ਅਨੁਸਾਰ ਪਹਿਲਾ ਭੰਡਾਰਾ 9 ਫਰਵਰੀ, ਐਤਵਾਰ ਨੂੰ ਸਵੇਰੇ 10 ਵਜੇ, ਦੂਜਾ ਭੰਡਾਰਾ 16 ਫਰਵਰੀ, ਐਤਵਾਰ ਨੂੰ ਸਵੇਰੇ 10 ਵਜੇ, ਜਦੋਂ ਕਿ ਤੀਜਾ ਭੰਡਾਰਾ 23 ਫਰਵਰੀ ਨੂੰ ਐਤਵਾਰ, ਸਵੇਰੇ 10:00 ਵਜੇ ਆਯੋਜਿਤ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਡੇਰਾ ਬਿਆਸ ਵਲੋਂ ਡੇਰੇ ਵਿਚ ਵੀ. ਆਈ. ਪੀ. ਕਲਚਰ ਵੀ ਖ਼ਤਮ ਕੀਤਾ ਜਾ ਚੁੱਕਾ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਪਿੰਡਾਂ ਲਈ ਖ਼ੁਸ਼ਖਬਰੀ, ਸਰਕਾਰ ਵਲੋਂ ਹੋਇਆ ਵੱਡਾ ਐਲਾਨ, ਇਕ ਹਫਤੇ ਦਾ ਦਿੱਤਾ ਸਮਾਂ

ਡੇਰੇ ਦੇ ਇਸ ਕਦਮ ਦਾ ਉਦੇਸ਼ ਸੰਗਤ ਵਿਚ ਸਾਰੇ ਸ਼ਰਧਾਲੂਆਂ ਨੂੰ ਬਰਾਬਰ ਮਹੱਤਵ ਦੇਣਾ ਅਤੇ ਅਧਿਆਤਮਿਕ ਏਕਤਾ ਨੂੰ ਉਤਸ਼ਾਹਿਤ ਕਰਨਾ ਹੈ। ਹੁਣ ਡੇਰਾ ਬਿਆਸ ਦੇ ਸਤਿਸੰਗ ਵਿਚ ਬੈਠਣ ਦਾ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਹੋਵੇਗਾ ਅਤੇ ਸਾਰੇ ਸ਼ਰਧਾਲੂ ਇਕੋ ਜਗ੍ਹਾ 'ਤੇ ਬੈਠਣਗੇ। ਇਹ ਫੈਸਲਾ ਏਕਤਾ ਅਤੇ ਸਮਾਨਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰੇਗਾ ਅਤੇ ਸੰਗਤ ਨੇ ਇਸਨੂੰ ਇਕ ਸ਼ਲਾਘਾਯੋਗ ਕਦਮ ਦੱਸਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਪਿੰਡਾਂ ਵਿਚ ਭਿਆਨਕ ਬਣੇ ਹਾਲਾਤ, ਡਰਦੇ ਘਰਾਂ 'ਚੋਂ ਬਾਹਰ ਨਹੀਂ ਨਿਕਲ ਰਹੇ ਲੋਕ

ਇਥੇ ਇਹ ਵੀ ਦੱਸਣਯੋਗਹੈ ਕਿ ਜਦੋਂ ਵੀ ਕੋਈ ਜ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਡੇਰਾ ਬਿਆਸ ਹਮੇਸ਼ਾ ਪੀੜਤਾਂ ਲਈ ਮਦਦ ਲਈ ਵੱਧ ਚੜ੍ਹ ਕੇ ਹਿੱਸਾ ਪਾਉਂਦਾ ਹੈ। ਹੁਣ ਵੀ ਜ਼ਿਲ੍ਹਾ ਅੰਮ੍ਰਿਤਸਰ ਵਿਚਲੇ ਕਰੀਬ 6 ਹਜ਼ਾਰ ਟੀ. ਬੀ. ਦੇ ਮਰੀਜ਼ਾਂ ਨੂੰ ਪ੍ਰੋਟੀਨ ਭਰਪੂਰ ਖਾਣਾ ਵੀ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਪ੍ਰਦਾਨ ਕਰਵਾਇਆ ਜਾ ਰਿਹਾ ਹੈ। ਡੇਰਾ ਬਿਆਸ ਦੇ ਸੇਵਾਦਾਰਾਂ ਵੱਲੋਂ ਸ਼ੁੱਧ ਭੋਜਨ ਤਿਆਰ ਕਰ ਕੇ ਅਤੇ ਉਸਨੂੰ ਪੈਕਲੰਚ ਵਜੋਂ ਤਿਆਰ ਕਰ ਕੇ ਬਿਨਾਂ ਕਿਸੇ ਭੇਦਭਾਵ ਦੇ ਜ਼ਿਲ੍ਹੇ ਵਿਚਲੇ ਟੀ. ਬੀ. ਮਰੀਜ਼ਾਂ ਦੇ ਘਰ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ ਅਤੇ ਇਹ ਸੇਵਾ ਡੇਰਾ ਬਿਆਸ ਦੇ ਪੈਰੋਕਾਰਾਂ ਵੱਲੋਂ ਹੀ ਬਾਖੂਬੀ ਨਿਭਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ 21 ਜਨਵਰੀ ਨੂੰ ਲੈ ਕੇ ਹੋਇਆ ਵੱਡਾ ਐਲਾਨ, ਹਲਚਲ ਵਧੀ

ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਡੇਰਾ ਬਿਆਸ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਜੀ ਨੂੰ ਬੇਨਤੀ ਕੀਤੀ ਗਈ ਸੀ ਕਿ ਜੇਕਰ ਟੀ. ਬੀ. ਦੇ ਮਰੀਜ਼ਾਂ ਨੂੰ ਸ਼ੁੱਧ ਅਤੇ ਪ੍ਰੋਟੀਨ ਭਰਪੂਰ ਖਾਣਾ ਦਿੱਤਾ ਜਾਵੇ ਤਾਂ ਅਜਿਹੇ ਮਰੀਜ਼ ਜਲਦ ਸਿਹਤਯਾਬ ਹੋ ਸਕਦੇ ਹਨ।ਡੇਰਾ ਬਿਆਸ ਵੱਲੋਂ ਡਿਪਟੀ ਕਮਿਸ਼ਨਰ ਦੀ ਇਹ ਬੇਨਤੀ ਸਵੀਕਾਰ ਕਰਦਿਆਂ ਇਸ ਯੋਜਨਾ ਨੂੰ ਜ਼ਿਲ੍ਹਾ ਅੰਮ੍ਰਿਤਸਰ ਵਿਚ ਲਾਗੂ ਕੀਤਾ ਹੈ ਅਤੇ ਅਜੇ ਤੱਕ ਇਹ ਸੇਵਾ ਨਿਸ਼ਕਾਮ ਜਾਰੀ ਹੈ। ਇਸ ਖਾਣੇ ਦੇ ਪੈਕੇਟ ਵਿਚ ਰੋਟੀ, ਦਾਲ, ਖਿਚੜੀ, ਸਬਜ਼ੀ ਤੇ ਦਲੀਆ ਆਦਿ ਸ਼ਾਮਲ ਕੀਤਾ ਜਾਦਾ ਹੈ ਅਤੇ ਇਹ ਖਾਣਾ ਮਰੀਜ਼ ਨੂੰ ਸਵੇਰੇ ਸ਼ਾਮ ਅਤੇ ਉਸਦੇ ਘਰ ਪੁੱਜਦਾ ਕੀਤਾ ਜਾਂਦਾ ਹੈ। ਇਥੇ ਹੀ ਬਸ ਨਹੀ ਡੇਰਾ ਬਿਆਸ ਦੇ ਪੈਰੋਕਾਰਾਂ ਵੱਲੋਂ ਮਰੀਜ਼ ਦੀ ਦੇਖਭਾਲ ਅਤੇ ਪੁੱਛਗਿੱਛ ਵੀ ਕੀਤੀ ਜਾਂਦੀ ਹੈ ਅਤੇ ਲੋੜ ਅਨੁਸਾਰ ਜਰੂਰਤਮੰਦਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਪੰਜਾਬ ਅੰਦਰ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ, ਜਾਰੀ ਹੋਈ ਵੱਡੀ ਚਿਤਾਵਨੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News