ਸੜਕ ਕੰਢਿਓਂ ਔਰਤ ਦੀ ਲਾਸ਼ ਹੋਈ ਬਰਾਮਦ, ਪੁਲਸ ਵੱਲੋਂ ਜਾਂਚ ਜਾਰੀ

Tuesday, Nov 10, 2026 - 03:49 PM (IST)

ਸੜਕ ਕੰਢਿਓਂ ਔਰਤ ਦੀ ਲਾਸ਼ ਹੋਈ ਬਰਾਮਦ, ਪੁਲਸ ਵੱਲੋਂ ਜਾਂਚ ਜਾਰੀ

ਟਾਂਡਾ (ਵਰਿੰਦਰ ਪੰਡਿਤ/ਮੋਮੀ): ਜਹੂਰਾ-ਗਿੱਦੜਪਿੰਡੀ ਰੋਡ 'ਤੇ ਸੜਕ ਕਿਨਾਰੇ ਖੇਤਾਂ ਨੇੜਿਓਂ ਪੁਲਸ ਟੀਮ ਨੇ ਇਕ ਮਹਿਲਾ ਦੀ ਲਾਸ਼ ਨੂੰ ਬਰਾਮਦ ਕੀਤਾ ਹੈ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮੌਕੇ 'ਤੇ ਪਹੁੰਚੀ ਐੱਸ.ਐੱਚ.ਓ. ਅਮਰਜੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਪਛਾਣ ਮਨਪ੍ਰੀਤ ਮਨੂੰ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਔਰਤ ਦੀ ਮੌਤ ਕਿੰਨਾਂ ਹਾਲਾਤਾਂ ਵਿਚ ਹੋਈ, ਫਿਲਹਾਲ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ। ਪੁਲਸ ਟੀਮ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Anmol Tagra

Content Editor

Related News