ਮੁੱਲਾਂਪੁਰ ਬੈਰੀਅਰ ਕੋਲ ਮਿਲੀ ਵਿਅਕਤੀ ਦੀ ਲਾਸ਼

Tuesday, Jul 30, 2024 - 01:47 PM (IST)

ਨਵਾਂਗਰਾਓਂ (ਜੋਸ਼ੀ) : ਮੁੱਲਾਂਪੁਰ ਬੈਰੀਅਰ ਕੋਲ ਸੜਕ ਕਿਨਾਰੇ ਵਿਅਕਤੀ ਦੀ ਲਾਸ਼ ਪੁਲਸ ਨੂੰ ਮਿਲੀ। ਇਸ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਮੋਰਚਰੀ ’ਚ ਰਖਵਾ ਦਿੱਤਾ ਹੈ। ਡੀ. ਐੱਸ. ਪੀ. ਧਰਮਵੀਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਮੁੱਲਾਂਪੁਰ ਬੈਰੀਅਰ ਕੋਲ ਸੜਕ ਕਿਨਾਰੇ ਲਾਸ਼ ਸੜਕ ਕਿਨਾਰੇ ਪਈ ਹੈ।

ਪੁਲਸ ਨੇ ਜਾਂਚ ਤੋਂ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ’ਚ ਭੇਜ ਦਿੱਤਾ ਹੈ। ਡੀ. ਐੱਸ. ਪੀ. ਨੇ ਦੱਸਿਆ ਕਿ ਬੈਰੀਅਰ ਕੋਲ ਲੱਗੇ ਕੈਮਰੇ ਦੀ ਫੁਟੇਜ ਵੀ ਦੇਖੀ ਜਾ ਰਹੀ ਹੈ। ਪੁਲਸ ਅਨੁਸਾਰ ਮ੍ਰਿਤਕ ਦੇ ਸ਼ਰੀਰ ’ਤੇ ਕੋਈ ਸੱਟ ਦਾ ਨਿਸ਼ਾਨ ਵੀ ਨਹੀਂ ਸੀ। ਮ੍ਰਿਤਕ ਪਿੰਡ ਬਗਿੰਡੀ ਦਾ ਰਹਿਣ ਵਾਲਾ ਸੀ। ਉਸ ਦੀ ਪਛਾਣ ਕਿੰਦਰ ਸਿੰਘ ਵਜੋਂ ਹੋਈ ਹੈ।
 


Babita

Content Editor

Related News