ਵੱਡਾ ਖ਼ੁਲਾਸਾ : ਪਲਾਸਟਿਕ ਦੇ 4 ਥੈਲਿਆਂ 'ਚ ਪੈਕ ਕੀਤੇ ਲਾਸ਼ ਦੇ ਟੋਟੇ, ਸਿਰਫ ਇਕ ਲੱਤ ਤੇ ਬਾਂਹ ਮਿਲੀ

Tuesday, May 03, 2022 - 12:48 PM (IST)

ਵੱਡਾ ਖ਼ੁਲਾਸਾ : ਪਲਾਸਟਿਕ ਦੇ 4 ਥੈਲਿਆਂ 'ਚ ਪੈਕ ਕੀਤੇ ਲਾਸ਼ ਦੇ ਟੋਟੇ, ਸਿਰਫ ਇਕ ਲੱਤ ਤੇ ਬਾਂਹ ਮਿਲੀ

ਲੁਧਿਆਣਾ (ਰਾਜ) : ਜਲਾਲਾਬਾਦ ਦੇ ਰਹਿਣ ਵਾਲੇ ਖ਼ਰੀਦਦਾਰੀ ਕਰਨ ਆਏ ਇਸਲਾਮ ਦਾ ਬੇਦਰਦੀ ਨਾਲ ਕਤਲ ਕਰ ਦਿੱਤਾ ਅਤੇ ਉਸ ਤੋਂ ਬਾਅਦ ਮੁਲਜ਼ਮ ਮੁਹੰਮਦ ਮਹਿਫੂਜ਼ ਨੇ ਉਸ ਦੇ ਟੋਟੇ ਕਰ ਦਿੱਤੇ ਸਨ। ਪਹਿਲਾਂ ਸਿਰ ਤੋਂ ਧੜ ਵੱਖ ਕੀਤਾ। ਫਿਰ ਦੋਵੇਂ ਬਾਹਾਂ ਅਤੇ ਲੱਤਾਂ। ਇਸ ਤੋਂ ਬਾਅਦ ਸਾਰੇ ਅੰਗਾਂ ਨੂੰ ਚਾਰ ਪਲਾਸਟਿਕ ਦੀਆਂ ਥੈਲੀਆਂ ਵਿਚ ਭਰ ਕੇ ਉਸ ’ਤੇ ਸਿਲਾਈ ਕਰ ਦਿੱਤੀ। ਫਿਰ ਚਾਰੇ ਥੈਲੀਆਂ ਰੇਹੜੇ ਵਿਚ ਲੱਦ ਲਈਆਂ ਅਤੇ ਸਿੱਧਵਾਂ ਨਹਿਰ ਵਿਚ ਜਾ ਕੇ ਸੁੱਟ ਦਿੱਤੀਆਂ। ਥਾਣਾ ਟਿੱਬਾ ਦੀ ਪੁਲਸ ਨੇ ਮੁਲਜ਼ਮ ਮੁਹੰਮਦ ਮਹਿਫੂਜ਼ ਦੀ ਨਿਸ਼ਾਨਦੇਹੀ ’ਤੇ ਸੋਮਵਾਰ ਨੂੰ ਇਕ ਥੈਲਾ ਬਰਾਮਦ ਕੀਤਾ ਹੈ, ਜਿਸ ਵਿਚ ਇਕ ਲੱਤ ਅਤੇ ਬਾਂਹ ਬਰਾਮਦ ਹੋਈ ਹੈ ਪਰ ਬਾਕੀ ਦੇ ਅੰਗ ਹੁਣ ਤੱਕ ਨਹੀਂ ਮਿਲੇ।

ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਆਰੀ ਨਾਲ ਨੌਜਵਾਨ ਦਾ ਗਲਾ ਵੱਢਿਆ, ਫਿਰ ਟੋਟੋ-ਟੋਟੇ ਕਰਕੇ ਗੰਦੇ ਨਾਲੇ 'ਚ ਸੁੱਟੀ ਲਾਸ਼

ਨਹਿਰ 'ਚ ਮੁਲਜ਼ਮ ਵੱਲੋਂ ਸੁੱਟੇ ਗਏ ਬਾਕੀ ਦੇ ਥੈਲਿਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਮੁਲਜ਼ਮ ਮੁਹੰਮਦ ਮਹਿਫੂਜ਼ ਖ਼ਿਲਾਫ਼ ਕਤਲ ਅਤੇ ਲਾਸ਼ ਖੁਰਦ-ਬੁਰਦ ਕਰਨ ਦਾ ਕੇਸ ਦਰਜ ਕੀਤਾ ਹੈ। ਐੱਸ. ਐੱਚ. ਓ. ਰਣਬੀਰ ਸਿੰਘ ਦਾ ਕਹਿਣਾ ਹੈ ਕਿ ਸ਼ੁਰੂਆਤੀ ਪੁੱਛ-ਗਿਛ ਵਿਚ ਪਤਾ ਲੱਗਾ ਹੈ ਕਿ ਸਿਰਫ 25000 ਰੁਪਏ ਦੇ ਲਾਲਚ ਵਿਚ ਉਸ ਨੇ ਇਸਲਾਮ ਦਾ ਕਤਲ ਕੀਤਾ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਦੇ ਮੁਤਾਬਕ ਉਸ ਨੇ ਰਾਤ ਨੂੰ ਹੀ ਛੁਰੀ ਨਾਲ ਇਸਲਾਮ ਦਾ ਗਲਾ ਵੱਢ ਦਿੱਤਾ ਸੀ। ਫਿਰ ਉਸ ਦੇ ਸਰੀਰ ਦੇ ਵੱਖ-ਵੱਖ ਅੰਗ ਕੱਟੇ ਅਤੇ ਰਾਤ ਭਰ ਉਨ੍ਹਾਂ ਨੂੰ ਥੈਲਿਆਂ ਵਿਚ ਪੈਕ ਕਰਕੇ ਕਮਰੇ ਵਿਚ ਸਫ਼ਾਈ ਕਰ ਦਿੱਤੀ ਤਾਂ ਜੋ ਕਿਸੇ ਨੂੰ ਕੁੱਝ ਪਤਾ ਨਾਲ ਲੱਗ ਸਕੇ। ਮੁਲਜ਼ਮ ਨੂੰ ਮੰਗਲਵਾਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਸ ਦਾ ਪੁਲਸ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਿਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ, ਮਾਨ ਸਰਕਾਰ ਅੱਜ ਲੈ ਸਕਦੀ ਹੈ ਫ਼ੈਸਲਾ
ਇਹ ਸੀ ਮਾਮਲਾ 
ਮੁਹੰਮਦ ਇਸਲਾਮ ਜਲਾਲਾਬਾਦ ਦਾ ਰਹਿਣ ਵਾਲਾ ਸੀ, ਜੋ ਕਿ 18 ਅਪ੍ਰੈਲ ਨੂੰ ਲੁਧਿਆਣਾ ਵਿਚ ਖ਼ਰੀਦਾਦਾਰੀ ਕਰਨ ਲਈ ਆਇਆ ਸੀ ਪਰ ਉਸ ਤੋਂ ਬਾਅਦ ਘਰ ਵਾਪਸ ਨਹੀਂ ਗਿਆ। ਜਦੋਂ ਉਸ ਦੇ ਰਿਸ਼ਤੇਦਾਰ ਲੁਧਿਆਣਾ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਸੋਮਵਾਰ ਦੀ ਰਾਤ ਨੂੰ ਟਿੱਬਾ ਦੇ ਇਲਾਕੇ ਗੁਰੂ ਨਾਨਕ ਨਗਰ ਦੀ ਗਲੀ ਨੰਬਰ-1 ਵਿਚ ਰਹਿਣ ਵਾਲੇ ਮੁਹੰਮਦ ਮਹਿਫੂਜ਼ ਦੇ ਘਰ ਚਲਾ ਗਿਆ, ਜਿੱਥੋਂ ਉਹ ਸਵੇਰ ਨਿਕਲ ਗਿਆ ਸੀ ਇਸ ਤੋਂ ਬਾਅਦ ਤੋਂ ਉਸ ਦਾ ਮੋਬਾਇਲ ਨੰਬਰ ਬੰਦ ਆ ਰਿਹਾ ਸੀ।

ਇਹ ਵੀ ਪੜ੍ਹੋ : CM ਭਗਵੰਤ ਮਾਨ 7 ਤਾਰੀਖ਼ ਨੂੰ ਸਰਕਾਰੀ ਸਕੂਲਾਂ ਦੇ ਮੁਖੀਆਂ ਨਾਲ ਕਰਨਗੇ ਮੀਟਿੰਗ

ਇਸਲਾਮ ਦੇ ਭਰਾ ਮਹਿਬੂਬ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਮਹਿਫੂਜ਼ ’ਤੇ ਸ਼ੱਕ ਹੋ ਗਿਆ, ਜੋ ਆਪਣੇ ਘਰੋਂ ਗਾਇਬ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਮੁਲਜ਼ਮ ਪਾਣੀਪਤ ਵਿਚ ਹੈ। ਉਨ੍ਹਾਂ ਨੇ ਉੱਥੇ ਪੁੱਜ ਕੇ ਮੁਲਜ਼ਮ ਨੂੰ ਦਬੋਚ ਲਿਆ। ਜਦੋਂ ਉਸ ਤੋਂ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੇ 25 ਹਜ਼ਾਰ ਰੁਪਏ ਖੋਹਣ ਦੇ ਲਈ ਉਸ ਦੇ ਭਰਾ ਦਾ ਕਤਲ ਕਰ ਦਿੱਤਾ। ਫਿਰ ਉਸ ਨੇ ਲਾਸ਼ ਦੇ ਟੋਟੇ-ਟੋਟੇ ਕਰਕੇ ਸੁੱਟ ਦਿੱਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News