8 ਘੰਟਿਆਂ ''ਚ 200 ਕਿਲੋਮੀਟਰ ਸਫਰ ਤੈਅ ਕਰ ਕੇ ਕੀਰਤੀਮਾਨ ਸਥਾਪਿਤ ਕੀਤਾ ਸਾਈਕਲ ਗਰੁੱਪ ਦੇ ਨੁਮਾਇੰਦਿਆਂ ਨੇ
Thursday, Oct 05, 2017 - 09:56 AM (IST)
ਮਾਨਸਾ (ਮਿੱਤਲ)-ਭੱਜ-ਦੌੜ ਤੇ ਗੱਡੀਆਂ ਦੀ ਆਵਾਜਾਈ ਨੂੰ ਤਿਆਗ ਕੇ ਸਿਹਤਯਾਬੀ ਲਈ ਹੋਂਦ 'ਚ ਆਏ ਸਾਈਕਲ ਗਰੁੱਪ ਮਾਨਸਾ ਦੇ 7 ਮੈਂਬਰਾਂ ਨੇ ਸਾਈਕਲਾਂ ਰਾਹੀਂ ਪਟਿਆਲਾ ਤੋਂ ਬਰਨਾਲਾ ਦਾ ਅੱਠ ਘੰਟਿਆਂ ਦਾ 200 ਕਿਲੋਮੀਟਰ ਸਫਰ ਤੈਅ ਕੀਤਾ। ਇਸ ਵਾਸਤੇ ਇਨ੍ਹਾਂ ਵਿਅਕਤੀਆਂ ਨੂੰ ਫ੍ਰਾਂਸ ਨਾਲ ਸੰਬੰਧ ਰੱਖਣ ਵਾਲੇ ਸਾਈਕਲ ਗਰੁੱਪ ਪਟਿਆਲਾ ਨੇ ਇਸ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਵਾਸਤੇ ਸੱਦਾ ਦਿੱੱਤਾ ਸੀ, ਜਿਸ ਨੂੰ ਸਾਈਕਲ ਗਰੁੱਪ ਮਾਨਸਾ ਦੇ ਮੈਂਬਰਾਂ ਨੇ ਹੱਸ ਕੇ ਸਵੀਕਾਰ ਕੀਤਾ ਤੇ ਇਹ ਸਫਰ ਸਾਈਕਲ ਰਾਹੀਂ ਤੈਅ ਕਰ ਕੇ ਇਕ ਅਨੋਖਾ ਰਿਕਾਰਡ ਕਾਇਮ ਕੀਤਾ ਹੈ।
ਇਸ 'ਚ ਸ਼ਾਮਲ ਡੀ.ਐੱਸ.ਪੀ. ਬਹਾਦਰ ਸਿੰਘ, ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਏ.ਐੱਸ.ਆਈ. ਹਰਚਰਨ ਸਿੰਘ, ਰਾਜਦੀਪ ਸਿੰਘ ਮਾਨਸ਼ਾਹੀਆ, ਅਮਨਦੀਪ ਸਿੰਘ, ਜਸਵਿੰਦਰ ਸਿੰਘ ਬਿੱਲਾ ਤੇ ਡਾ. ਵਰੁਣ ਕੁਮਾਰ ਨੇ ਦੱਸਿਆ ਕਿ ਤੰਦਰੁਸਤੀ ਨਾਲ ਸਾਈਕਲ ਚਲਾਉਣ ਦਾ ਗਹਿਰਾ ਸੰਬੰਧ ਹੈ ਤੇ ਅਸੀਂ ਮੋਟਰਗੱਡੀਆਂ ਦੇ ਸਫਰ ਦੇ ਆਦੀ ਹੋ ਕੇ ਜਿਥੇ ਸੁੱਖ ਸਹੂਲਤਾਂ 'ਚ ਬੱਝ ਗਏ, ਉਥੇ ਸਾਨੂੰ ਆਪਣੀ ਸਿਹਤ ਦਾ ਵੀ ਭੋਰਾ ਖਿਆਲ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਚੀਨ ਵਰਗੇ ਵੱਡੇ ਮੁਲਕਾਂ ਚ ਸਰਕਾਰਾਂ ਵੱਲੋਂ ਸਾਈਕਲ ਚਲਾਉਣਾ ਜ਼ਰੂਰੀ ਹੈ ਤੇ ਵਿਰਲੇ ਵਿਅਕਤੀ ਨੂੰ ਕਾਰ ਜਾਂ ਮੋਟਰ ਗੱਡੀ ਆਦਿ ਚਲਾਉਣ ਜਾਂ ਰੱਖਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਾਈਕਲ ਚਲਾਉਣਾ ਸਾਨੂੰ ਬੀਮਾਰੀਆਂ ਤੋਂ ਬਚਾਉਂਦਾ ਹੈ ਤੇ ਇਸ ਤਰ੍ਹਾਂ ਦੀ ਸੋਚ ਨਾਲ ਹੁਣ ਸ਼ਹਿਰ -ਸ਼ਹਿਰ 'ਚ ਸਾਈਕਲ ਗਰੁੱਪ ਬਣਨੇ ਇਹ ਚੰਗਾ ਯਤਨ ਹੈ। ਬਲਵਿੰਦਰ ਸਿੰਘ ਕਾਕਾ ਨੇ ਦੱਸਿਆ ਕਿ ਪਟਿਆਲਾ ਤੋਂ ਬਰਨਾਲਾ ਸਾਈਕਲ ਰਾਹੀਂ ਜਾਣ ਦੀ ਇਕ ਪ੍ਰਤੀਯੋਗਤਾ ਕਰਵਾਈ ਗਈ ਸੀ, ਜਿਸ 'ਚ ਜਲੰਧਰ, ਪਟਿਆਲਾ, ਲੁਧਿਆਣਾ, ਸੰਗਰੂਰ, ਮਾਨਸਾ ਆਦਿ ਦੇ ਸਾਈਕਲ ਗਰੁੱਪਾਂ ਨੇ ਹਿੱਸਾ ਲਿਆ, ਇਸ ਵਿਚ ਪਟਿਆਲਾ ਗਰੁੱਪ ਨੇ ਇਹ ਸਫਰ ਘੱਟ ਸਮੇਂ 'ਚ ਨਿਬੇੜ ਕੇ ਜਿੱਤ ਹਾਸਲ ਕੀਤੀ।
ਇਹ ਪ੍ਰਤੀਯੋਗਤਾ ਕਰਵਾਉਣ ਵਾਸਤੇ ਮਾਨਸਾ ਦੇ ਵਕੀਲ ਗੁਰਪ੍ਰੀਤ ਸਿੰਘ ਸਿੱਧੂ, ਗੁਰਦੀਪ ਸਿੰਘ ਮਾਨਸ਼ਾਹੀਆ, ਸੰਜੀਵ ਕੁਮਾਰ ਲੱਕੀ, ਗੋਰਾ ਸਿੰਘ, ਸਿਮਰਜੀਤ ਸਿੰਘ ਮਾਨਸ਼ਾਹੀਆ, ਰੇਸ਼ਮ ਸਿੰਘ ਰਮਦਿੱਤੇਵਾਲਾ ਆਦਿ ਨੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕੁੱਝ ਦਿਨਾਂ ਤੱਕ ਇਨ੍ਹਾਂ ਵਿਅਕਤੀਆਂ ਦਾ ਮਾਣ ਸਨਮਾਨ ਕੀਤਾ ਜਾਵੇਗਾ।
