ਸਾਈਬਰ ਠੱਗਾਂ ਦਾ ਕਾਰਾ ; ਪੈਸਾ ਇਨਵੈਸਟ ਕਰਾਉਣ ਦੇ ਨਾਂ ''ਤੇ ਮਾਰ ਲਈ 72 ਲੱਖ ਦੀ ਠੱਗੀ
Friday, Nov 29, 2024 - 12:20 AM (IST)
ਫਰੀਦਕੋਟ (ਰਾਜਨ)- ਸਥਾਨਕ ਕੈਂਟ ਵਿਖੇ ਸਥਿਤ ਮਿਲਟਰੀ ਹਸਪਤਾਲ ਦੇ ਇਕ ਆਰਮੀ ਅਧਿਕਾਰੀ ਪਾਸੋਂ ਸਾਈਬਰ ਠੱਗ ਵੱਲੋਂ ਵੱਖੋਂ-ਵੱਖ ਐਂਟਰੀਆਂ ਕਰਵਾ ਕੇ 72 ਲੱਖ ਰੁਪਏ ਠੱਗ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।
ਸ਼ਿਕਾਇਤ ਕਰਤਾ ਆਰਮੀ ਅਧਿਕਾਰੀ ਸੁਰਜੀਤ ਮੁੰਡਲ ਵਾਸੀ ਪਿੰਡ ਤੇ ਡਾਕਖਾਨਾ ਨਿਤਆਨੰਦਪੁਰ, ਜ਼ਿਲ੍ਹਾ ਬਾਕੂੜਾ, ਪੱਛਮੀ ਬੰਗਾਲ ਦੀ ਸ਼ਿਕਾਇਤ ’ਤੇ ਸਥਾਨਕ ਥਾਣਾ ਸਿਟੀ ਵਿਖੇ ਅਣਪਛਾਤੇ ਠੱਗ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਘਰ ਛੱਡ ਪ੍ਰੇਮੀ ਨਾਲ ਫਰਾਰ ਹੋ ਗਈ ਮਾਂ, ਪੁੱਤ ਨੇ ਸੜਕ ਵਿਚਾਲੇ ਘੇਰ ਕੇ ਗੋਲ਼ੀਆਂ ਨਾਲ ਭੁੰਨ੍ਹ'ਤਾ ਮਾਂ ਦਾ ਆਸ਼ਕ
ਆਰਮੀ ਅਧਿਕਾਰੀ ਨੇ ਸ਼ਿਕਾਇਤ ’ਚ ਦੱਸਿਆ ਕਿ ਸਾਈਬਰ ਠੱਗ ਨੇ ਆਪਣੀ ਫੇਕ ਐਪ ’ਚ ਪੈਸਾ ਇਨਵੈਸਟ ਕਰਨ ਦਾ ਝਾਂਸਾ ਦੇ ਵੱਖ-ਵੱਖ ਐਂਟਰੀਆਂ ਰਾਹੀਂ ਉਸ ਪਾਸੋਂ 72 ਲੱਖ ਰੁਪਏ ਆਪਣੇ ਬੈਂਕ ਖਾਤਿਆਂ ’ਚ ਟਰਾਂਸਫਰ ਕਰਵਾ ਕੇ ਠੱਗੀ ਮਾਰ ਲਈ। ਇਸ ਮਾਮਲੇ ’ਚ ਫਿਲਹਾਲ ਸਥਾਨਕ ਸਾਈਬਰ ਕਰਾਇਮ ਬਰਾਂਚ ਵੱਲੋਂ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਨਸ਼ਾ ਛੁਡਾਊ ਕੇਂਦਰ ਰਹਿ ਕੇ ਵੀ ਨਾ ਸੁਧਰਿਆ ਮਾਪਿਆਂ ਦਾ ਇਕਲੌਤਾ ਪੁੱਤ, ਆਉਂਦੇ ਹੀ ਲਾ ਲਿਆ 'ਮੌਤ ਦਾ ਟੀਕਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e