ਠੱਗੀ ਦਾ ਅਜੀਬ ਤਰੀਕਾ, ਕ੍ਰੈਡਿਟ ਕਾਰਡ ਅਪਲਾਈ ਵੀ ਹੋਇਆ, ਮੈਸੇਜ ਵੀ ਆਇਆ ਪਰ ਜਦੋਂ ਬਿੱਲ ਆਇਆ ਤਾਂ ਉੱਡੇ ਹੋਸ਼

01/15/2023 5:31:17 PM

ਜਲੰਧਰ (ਸੁਰਿੰਦਰ)–ਸਾਵਧਾਨ! ਜੇਕਰ ਤੁਹਾਨੂੰ ਵੀ ਵ੍ਹਟਸਐਪ ’ਤੇ ਕ੍ਰੈਡਿਟ ਲੈਣ ਦਾ ਮੈਸੇਜ ਆ ਰਿਹਾ ਹੈ, ਜਿਸ ਵਿਚ 5 ਲੱਖ ਰੁਪਏ ਤੱਕ ਦੀ ਲਿਮਿਟ ਵੀ ਵਿਖਾਈ ਦਿੰਦੀ ਹੈ, ਕਿਸੇ ਵੀ ਹਾਲਤ ਵਿਚ ਕ੍ਰੈਡਿਟ ਕਾਰਡ ਅਪਲਾਈ ਨਾ ਕਰੋ ਕਿਉਂਕਿ ਠੱਗ ਤੁਹਾਡਾ ਕ੍ਰੈਡਿਟ ਕਾਰਡ ਵਰਤ ਕੇ ਉਸ ਦੀ ਸਾਰੀ ਲਿਮਿਟ ਹੀ ਖ਼ਤਮ ਕਰ ਦਿੰਦੇ ਹਨ ਅਤੇ ਬਾਅਦ ਵਿਚ ਜਦੋਂ ਇਕ ਮਹੀਨੇ ਬਾਅਦ ਬਿੱਲ ਦਾ ਮੈਸੇਜ ਆਉਂਦਾ ਹੈ ਤਾਂ ਲੋਕ ਹੱਕੇ-ਬੱਕੇ ਰਹਿ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਸਵਰਨ ਪਾਰਕ ਵਿਚ ਸਾਹਮਣੇ ਆਇਆ ਹੈ, ਜਿਸ ਵਿਚ ਵਿਅਕਤੀ ਨੂੰ ਉਸ ਦੇ ਵ੍ਹਟਸਐਪ ’ਤੇ ਕ੍ਰੈਡਿਟ ਕਾਰਡ ਅਪਲਾਈ ਕਰਨ ਦਾ ਮੈਸੇਜ ਆਇਆ। ਵਿਅਕਤੀ ਨੂੰ ਕ੍ਰੈਡਿਟ ਕਾਰਡ ਦੀ ਲੋੜ ਵੀ ਸੀ, ਇਸ ਲਈ ਉਸ ਨੇ ਆਨਲਾਈਨ ਅਪਲਾਈ ਕਰ ਦਿੱਤਾ। ਅਪਲਾਈ ਕਰਨ ਤੋਂ ਬਾਅਦ ਠੱਗ ਲਗਾਤਾਰ 2 ਦਿਨ ਤੱਕ ਫੋਨ ਕਰਕੇ ਸਾਰੀ ਡਿਟੇਲ ਮੰਗਦੇ ਰਹੇ ਅਤੇ ਓ. ਟੀ. ਪੀ. ਵੀ ਸਾਂਝਾ ਕਰ ਦਿੱਤਾ ਗਿਆ ਪਰ ਜਦੋਂ ਕ੍ਰੈਡਿਟ ਕਾਰਡ ਆਇਆ ਨਹੀਂ ਅਤੇ ਫੋਨ ’ਤੇ 2 ਲੱਖ ਬਿੱਲ ਦਾ ਮੈਸੇਜ ਆਇਆ ਤਾਂ ਪਰਿਵਾਰ ਵਾਲੇ ਹੈਰਾਨ ਰਹਿ ਗਏ, ਜਦਕਿ ਇਕ ਰੁਪਿਆਂ ਵੀ ਇਸਤੇਮਾਲ ਨਹੀਂ ਹੋਇਆ ਅਤੇ ਨਾ ਹੀ ਕ੍ਰੈਡਿਟ ਕਾਰਡ ਮਿਲਿਆ।

ਇਹ ਵੀ ਪੜ੍ਹੋ :ਪੰਜ ਤੱਤਾਂ 'ਚ ਵਿਲੀਨ ਹੋਏ ਸੰਤੋਖ ਸਿੰਘ ਚੌਧਰੀ, ਰਾਹੁਲ ਗਾਂਧੀ ਸਣੇ ਕਾਂਗਰਸੀ ਲੀਡਰਸ਼ਿਪ ਨੇ ਦਿੱਤੀ ਅੰਤਿਮ ਵਿਦਾਈ

ਬੜੀ ਆਸਾਨੀ ਨਾਲ ਝਾਂਸੇ ’ਚ ਆ ਰਹੇ ਲੋਕ
ਵ੍ਹਟਸਐਪ ’ਤੇ ਆਏ ਮੈਸੇਜ ਦੇ ਲਿੰਕ ਨੂੰ ਜਦੋਂ ਲੋਕ ਖੋਲ੍ਹਦੇ ਹਨ ਤਾਂ ਤੁਰੰਤ ਉਸ ਤੋਂ ਕੁਝ ਸਮੇਂ ਬਾਅਦ ਕਸਟਮਰ ਕੇਅਰ ਤੋਂ ਫੋਨ ਆਉਂਦਾ ਹੈ ਕਿ ਤੁਸੀਂ ਕ੍ਰੈਡਿਟ ਕਾਰਡ ਲਈ ਅਪਲਾਈ ਕੀਤਾ ਸੀ, ਜਿਸ ਦੇ ਲਈ ਆਧਾਰ ਕਾਰਡ, ਪੈਨ ਕਾਰਡ ਅਤੇ ਇਕ ਫੋਟੋ ਦੇਣੀ ਹੋਵੇਗੀ। ਇਹ ਸਾਰਾ ਪ੍ਰੋਸੈੱਸ ਬੈਂਕ ਜ਼ਰੀਏ ਹੀ ਹੋ ਰਿਹਾ ਹੈ। ਜਦੋਂ ਇਕ ਵਿਅਕਤੀ ਘਰ ਬੈਠੇ ਮਿਲ ਰਹੀ ਸਹੂਲਤ ਦਾ ਲਾਭ ਲੈ ਰਿਹਾ ਹੁੰਦਾ ਹੈ ਤਾਂ ਸਾਰੇ ਕਾਗਜ਼ਾਤ ਜਮ੍ਹਾ ਕਰਵਾ ਦਿੰਦਾ ਹੈ, ਜਿਸ ਤੋਂ ਬਾਅਦ ਫੋਨ ’ਤੇ ਓ. ਟੀ. ਪੀ. ਆਉਂਦਾ ਹੈ। ਓ. ਟੀ. ਪੀ. ਸਾਂਝਾ ਕਰਨ ਤੋਂ ਬਾਅਦ ਅੱਗਿਓਂ ਠੱਗ ਵੱਲੋਂ ਬਿਠਾਏ ਗਏ ਠੱਗ ਕਹਿੰਦੇ ਹਨ ਕਿ ਕੁਝ ਦਿਨਾਂ ਬਾਅਦ ਕ੍ਰੈਡਿਟ ਤੁਹਾਡੇ ਘਰ ਪਹੁੰਚ ਜਾਵੇਗਾ ਪਰ 2 ਮਹੀਨੇ ਤੱਕ ਕਾਰਡ ਨਹੀਂ ਆਉਂਦਾ ਅਤੇ ਪਤਾ ਲੱਗਦਾ ਹੈ ਕਿ ਉਹ ਮੋਟੀ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ। ਠੱਗਾਂ ਲਈ ਅਜਿਹੀ ਠੱਗੀ ਮਾਰਨਾ ਮਾਮੂਲੀ ਗੱਲ ਹੋ ਗਈ ਹੈ।

ਜਿਸ ਬ੍ਰਾਂਚ ਤੋਂ ਅਪਲਾਈ ਹੁੰਦਾ ਹੈ ਕ੍ਰੈਡਿਟ ਕਾਰਡ, ਉਹ ਨਹੀਂ ਲੈ ਰਹੀ ਜ਼ਿੰਮੇਵਾਰੀ
ਸਵਰਨ ਪਾਰਕ ਨਿਵਾਸੀ ਸੌਰਵ ਨੇ ਦੱਸਿਆ ਕਿ ਜਿਸ ਬ੍ਰਾਂਚ ਲਈ ਕ੍ਰੈਡਿਟ ਕਾਰਡ ਅਪਲਾਈ ਹੋਇਆ ਸੀ ਤਾਂ ਉਹ ਉਸ ਬ੍ਰਾਂਚ ਵਿਚ ਵੀ ਗਏ ਪਰ ਅੱਗਿਓਂ ਕਰਮਚਾਰੀਆਂ ਨੇ ਕਿਹਾ ਕਿ ਉਹ ਆਪਣੇ ਗਾਹਕਾਂ ਨੂੰ ਸਿਰਫ਼ ਬੈਂਕ ਵਿਚ ਆ ਕੇ ਹੀ ਅਪਲਾਈ ਕਰਨ ਲਈ ਕਹਿੰਦੇ ਹਨ, ਨਾ ਕਿ ਫੋਨ ’ਤੇ। ਲੋਕਾਂ ਨੂੰ ਕਈ ਵਾਰ ਅਪੀਲ ਕਰ ਚੁੱਕੇ ਹਨ ਕਿ ਉਹ ਅਜਿਹੇ ਠੱਗਾਂ ਤੋਂ ਬਚਣ, ਜਿਹੜੇ ਆਸਾਨੀ ਨਾਲ ਲੋਕਾਂ ਨੂੰ ਆਪਣੇ ਝਾਂਸੇ ਵਿਚ ਲੈ ਲੈਂਦੇ ਹਨ। ਸਾਰੇ ਕਾਗਜ਼ਾਤ ਬੈਂਕ ਵਿਚ ਜਮ੍ਹਾ ਕਰਵਾਉਣ ਤੋਂ ਪਹਿਲਾਂ ਸਬੰਧਤ ਬੈਂਕ ਤੋਂ ਪਤਾ ਕਰੋ ਕਿ ਕੀ ਅਜਿਹੀ ਕੋਈ ਸਕੀਮ ਚੱਲ ਰਹੀ ਹੈ, ਜਿਸ ਦੇ ਆਧਾਰ ’ਤੇ ਕ੍ਰੈਡਿਟ ਕਾਰਡ ਜਾਰੀ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਡੀ. ਜੀ. ਪੀ. ਗੌਰਵ ਯਾਦਵ ਨੇ ਹੈਲਪਲਾਈਨ ਨੰਬਰ 112 ਦੀ ਕੀਤੀ ਸ਼ਲਾਘਾ, ਕਿਹਾ-ਕਈਆਂ ਦੇ ਕੀਤੇ ਮਸਲੇ ਹੱਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News