ਜਲੰਧਰ ਜ਼ਿਲ੍ਹੇ ''ਚ ''ਕੋਰੋਨਾ'' ਦਾ ਕਹਿਰ ਜਾਰੀ, ਜਾਣੋ ਕੀ ਨੇ ਤਾਜ਼ਾ ਹਾਲਾਤ

Thursday, Jul 16, 2020 - 10:25 AM (IST)

ਜਲੰਧਰ ਜ਼ਿਲ੍ਹੇ ''ਚ ''ਕੋਰੋਨਾ'' ਦਾ ਕਹਿਰ ਜਾਰੀ, ਜਾਣੋ ਕੀ ਨੇ ਤਾਜ਼ਾ ਹਾਲਾਤ

ਜਲੰਧਰ (ਰੱਤਾ)— ਜਲੰਧਰ ਦੇ ਵਾਰਡ ਨੰਬਰ 5 ਸਥਿਤ ਮੁਹੱਲਾ ਸੁਰਾਜਗੰਜ ਦੇ ਰਹਿਣ ਵਾਲੇ ਸਤਪਾਲ ਦੀ ਕੋਰੋਨਾ ਦੇ ਕਾਰਨ ਪਿਛਲੀ ਦੇਰ ਰਾਤ ਸੀ. ਐੱਮ. ਸੀ. ਲੁਧਿਆਣਾ 'ਚ ਮੌਤ ਹੋ ਗਈ। ਸਤਪਾਲ ਨੂੰ ਬੁਖਾਰ, ਖਾਂਸੀ ਅਤੇ ਸਾਹ ਲੈਣ 'ਚ ਤਕਲੀਫ ਦੇ ਕਾਰਨ 28 ਜੂਨ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਮੈਡੀਕਲ ਜਾਂਚ ਤੋਂ ਬਾਅਦ ਉਸ ਨੂੰ ਕੋਵਿਡ ਪਾਜ਼ੇਟਿਵ ਬ੍ਰੋਂਕੋਨਿਊਮੋਨੀਆ ਪੀੜਤ ਪਾਇਆ ਗਿਆ ਸੀ।

ਇਸ ਤੋਂ ਇਲਾਵਾ ਉਹ ਸ਼ੂਗਰ, ਹਾਈਪਰਕੈਲੀਮੀਆ ਅਤੇ ਕਿਡਨੀ ਰੋਗ ਨਾਲ ਵੀ ਪੀੜਤ ਸੀ ਅਤੇ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਸੀ। ਮੰਗਲਵਾਰ ਦੇਰ ਰਾਤ ਅਚਾਨਕ ਤਬੀਅਤ ਵਿਗੜਣ ਨਾਲ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਜ਼ਿਲ੍ਹਾ ਜਲੰਧਰ 'ਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ 30 ਤੱਕ ਪਹੁੰਚ ਚੁੱਕਾ ਹੈ।

722 ਦੀ ਰਿਪੋਰਟ ਨੈਗੇਟਿਵ ਅਤੇ 28 ਹੋਰਾਂ ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਵੱਲੋਂ ਪ੍ਰੈੱਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ 722 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਰੋਗੀਆਂ 'ਚੋਂ 28 ਹੋਰਾਂ ਨੂੰ ਛੁੱਟੀ ਮਿਲ ਗਈ। ਸਿਹਤ ਮਹਿਕਮੇ ਨੇ 590 ਹੋਰ ਲੋਕਾਂ ਦੇ ਨਮੂਨੇਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ, ਜਦਕਿ ਵਿਭਾਗ ਨੂੰ ਅਜੇ 863 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ।
ਜਲੰਧਰ ਦੇ ਹਾਲਾਤ
ਕੁਲ ਸੈਂਪਲ-30851
ਨੈਗੇਟਿਵ ਆਏ-28264
ਪਾਜ਼ੇਟਿਵ ਆਏ-1433
ਡਿਸਚਾਰਜ ਹੋਏ ਰੋਗੀ-855
ਮੌਤਾਂ ਹੋਈਆਂ-30
ਐਕਟਿਵ ਕੇਸ-548

ਇਥੇ ਦੱਸ ਦੇਈਏ ਕਿ ਪੰਜਾਬ 'ਚ ਕੋਰੋਨਾ ਦੇ 129 ਦਿਨਾਂ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਸੀ ਕਿ ਜ਼ਿਲ੍ਹਾ ਜਲੰਧਰ 'ਚ ਬੁੱਧਵਾਰ ਨੂੰ ਇਕੱਠੇ 96 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ, ਜਦਕਿ ਮੌਤਾਂ ਦਾ ਅੰਕੜਾ 30 ਤੱਕ ਪਹੁੰਚ ਗਿਆ ਹੈ। 24 ਮਾਰਚ ਨੂੰ ਜਲੰਧਰ 'ਚ 3 ਲੋਕ ਕੋਰੋਨਾ ਪਾਜ਼ੇਟਿਵਾ ਗਏ ਸਨ ਜੋ ਕਿ ਨਵਾਂਸ਼ਹਿਰ 'ਚ ਆਪਣੇ ਇਕ ਰਿਸ਼ਤੇਦਾਰ ਜਿਸ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ, ਦੇ ਸੰਪਰਕ 'ਚ ਆਉਣ ਤੋਂ ਬਾਅਦ ਕੋਰੋਨਾ ਇਫੈਕਟਿਡ ਹੋਏ ਸਨ।

84 'ਚੋਂ 34 ਨੂੰ ਕੋਰੋਨਾ ਕਿੱਥੋਂ ਹੋਇਆ, ਇਸ ਗੱਲ ਦਾ ਨਹੀਂ ਲੱਗਾ ਪਤਾ
ਫਰੀਦਕੋਟ ਮੈਡੀਕਲ ਕਾਲਜ ਤੋਂ ਬੁੱਧਵਾਰ ਨੂੰ ਸਿਹਤ ਵਿਭਾਗ ਨੂੰ ਜਿਨ੍ਹਾਂ 84 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪ੍ਰਾਪਤ ਹੋਈ, ਉਨ੍ਹਾਂ 'ਚੋਂ 50 ਅਜਿਹੇ ਲੋਕ ਪਾਏ ਗਏ ਜੋ ਪਹਿਲਾਂ ਤੋਂ ਕੋਰੋਨਾ ਪਾਜ਼ੇਟਿਵ ਰੋਗੀਆਂ ਦੇ ਸੰਪਰਕ 'ਚ ਆਉਣ ਵਾਲੇ ਸਨ, ਜਦਕਿ ਬਾਕੀ 34 ਲੋਕਾਂ ਨੂੰ ਕੋਰੋਨਾ ਕਿਥੋਂ ਹੋਇਆ, ਇਸ ਗੱਲ ਦਾ ਸਿਹਤ ਮਹਿਕਮੇ ਨੂੰ ਕੋਈ ਪਤਾ ਨਹੀਂ ਚੱਲ ਸਕਿਆ।
ਸਿਹਤ ਮਹਿਕਮਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਵਧ ਰਹੇ ਹਨ ਕੋਰੋਨਾ ਦੇ ਰੋਗੀ!

ਇਨ੍ਹੀਂ ਦਿਨੀਂ ਕੋਰੋਨਾ ਵਾਇਰਸ ਸਬੰਧੀ ਜਿੱਥੇ ਹਰ ਵਿਅਕਤੀ ਖੌਫਜ਼ਦਾ ਹੈ, ਉਥੇ ਲੱਗਦਾ ਹੈ ਕਿ ਸਿਹਤ ਮਹਿਕਮਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਦੀ ਜ਼ਰਾ ਵੀ ਪ੍ਰਵਾਹ ਨਹੀਂ ਹੈ ਅਤੇ ਉਨ੍ਹਾਂ ਦੀ ਲਾਪਰਵਾਹੀ ਨਾਲ ਹੀ ਕੋਰੋਨਾ ਪਾਜ਼ੇਟਿਵ ਰੋਗੀਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਹਤ ਮਹਿਕਮਾ ਜਿਨ੍ਹਾਂ ਲੋਕਾਂ ਦੇ ਨਮੂਨੇ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲੈਂਦਾ ਹੈ, ਉਨ੍ਹਾਂ ਨੂੰ ਪੂਰੀ ਤਰ੍ਹਾਂ ਇਹ ਨਹੀਂ ਸਮਝਾਉਂਦਾ ਕਿ ਜਦੋਂ ਤੱਕ ਨਮੂਨਿਆਂ ਦੀ ਰਿਪੋਰਟ ਨਾ ਆ ਜਾਵੇ, ਉਹ ਆਪਣੇ ਘਰ 'ਚ ਹੀ ਰਹਿਣ। ਕਈ ਵਾਰ ਅਜਿਹਾ ਵੇਖਣ ਨੂੰ ਮਿਲਦਾ ਹੈ ਕਿ ਜੋ ਲੋਕ ਆਪਣਾ ਸੈਂਪਲ ਦੇ ਦਿੰਦੇ ਹਨ, ਉਹ ਦੂਜੇ ਜਾਂ ਤੀਜੇ ਦਿਨ ਸਿਵਲ ਹਸਪਤਾਲ ਜਾਂ ਸਿਵਲ ਸਰਜਨ ਦਫਤਰ 'ਚ ਆ ਕੇ ਆਪਣੀ ਰਿਪੋਰਟ ਦਾ ਪਤਾ ਲਗਾ ਰਹੇ ਹੁੰਦੇ ਹਨ। ਦੂਜੇ ਪਾਸੇ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਦੀ ਲਾਪਰਵਾਹੀ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰ 'ਚ ਕੁਝ ਪ੍ਰਮੁੱਖ ਸਥਾਨਾਂ 'ਤੇ ਦੁਕਾਨਾਂ ਰਾਤ 10 ਵਜੇ ਤੱਕ ਵੀ ਖੁੱਲ੍ਹੀਆਂ ਰਹਿੰਦੀਆਂ ਹਨ।

 


author

shivani attri

Content Editor

Related News