ਮਾਰਕਿਟ ਕਮੇਟੀ ਚੇਅਰਮੈਨ ਦੀ ਤਾਜਪੋਸ਼ੀ ''ਚ ਇਕੱਠ ਕਰਨਾ ਪਿਆ ਮਹਿੰਗਾ, SDM ਤੇ DSP ਨੂੰ ਨੋਟਿਸ ਜਾਰੀ

Thursday, Jul 16, 2020 - 06:20 PM (IST)

ਸ੍ਰੀ ਮੁਕਤਸਰ ਸਾਹਿਬ (ਚਾਵਲਾ): ਇਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਕੋਰੋਨਾ ਮਹਾਮਾਰੀ ਤੋਂ ਬਚਾ ਲਈ ਅਡਵਾਇਜ਼ਰੀ ਜਾਰੀ ਕਰ ਵੱਖ-ਵੱਖ ਤਰੀਕਿਆਂ ਨਾਲ ਕੋਰੋਨਾ ਤੋਂ ਬਚਾ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਪਰ ਦੂਜੇ ਪਾਸੇ ਕਾਂਗਰਸੀ ਵਰਕਰ ਅਤੇ ਆਗੂ ਸ਼ਰੇਆਮ ਇਨ੍ਹਾਂ ਐਲਾਨਾਂ ਦੀਆਂ ਧੱਜੀਆਂ ਉਡਾ ਰਹੇ ਹਨ।  ਤਾਜਾ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਤੋਂ ਸਾਹਮਣੇ ਆਇਆ ਹੈ ਜਿਥੇ ਬੀਤੇ ਦਿਨੀਂ ਮਾਰਕਿਟ ਕਮੇਟੀ ਦੇ ਚੇਅਰਮੈਨ ਅਤੇ ਵਾਇਸ ਚੇਅਰਮੈਨ ਦੀ ਤਾਜਪੋਸ਼ੀ ਸਮਾਗਮ ਦੌਰਾਨ ਸੋਸਲ ਡਿਸਟੈਂਸ ਦੀਆਂ ਰਜ ਕੇ ਧੱਜੀਆਂ ਉੱਡੀਆਂ, ਜਿੱਥੇ ਨਾਂ ਤਾਂ ਕਿਸੀ ਨੇ ਮਾਸਕ ਪਾਇਆ ਤੇ ਨਾ ਹੀ ਆਪਸੀ ਦੂਰੀ ਦੇ ਪੰਜਾਬ ਸਰਕਾਰ ਦੇ ਆਦੇਸਾਂ ਦੀ ਉਲੰਘਣਾ ਵੀ ਰੱਜ ਕੇ ਉਲੰਘਣਾ ਕੀਤੀ ਗਈ। ਜਿਸਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਵੀਡੀਓ 'ਚ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਸ਼ਾਮਲ ਹਨ, ਜਿਨ੍ਹਾਂ ਵਲੋਂ ਮਾਸਕ ਤਾਂ ਪਾਇਆ ਗਿਆ ਪਰ ਆਗੂਆਂ ਵਲੋਂ ਹੁਕਮ ਨੂੰ ਰੱਜ ਕੇ ਅਣਗੋਲਿਆਂ ਗਿਆ।

ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ: ਐੱਸ.ਪੀ.ਅਤੇ ਐੱਸ.ਐੱਚ.ਓ.ਦੀ ਜ਼ਮਾਨਤ ਅਰਜ਼ੀ ਰੱਦ

PunjabKesari

ਇਸ ਮਾਮਲੇ ਦੀ ਸ਼ਿਕਾਇਤ ਜਗਮੋਹਨ ਸਿੰਘ ਏ.ਡੀ.ਓ. ਕਮ ਸਪੈਸ਼ਲ ਕਾਰਜਕਾਰੀ ਡਿਊਟੀ ਮੈਜਿਸਟਰੇਟ ਜੋ ਕਿ ਵਾਰਡ ਨੰਬਰ 1 ਤੋਂ 5 ਗਿੱਦੜਬਾਹਾ ਲਈ ਤਾਇਨਾਤ ਵਲੋਂ ਕੀਤੀ ਗਈ।ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।ਇਸ ਸਬੰਧੀ ਜਦੋਂ ਪੁਲਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਣ ਤਹਿਤ ਧਾਰਾ 188, 269, 270, 271 ਆਈ.ਪੀ.ਸੀ ਅਤੇ ਸੈਕਸ਼ਨ 3 ਐਪੀਡੈਮਿਕ ਡਿਜੀਜ ਐਕਟ 1897 ਤਹਿਤ ਦਰਜ ਕੀਤਾ ਗਿਆ ਹੈ ਅਤੇ ਪੁਲਸ ਨੇ ਅਣਪਛਾਤਿਆਂ ਤੇ ਮਾਮਲਾ ਦਰਜ ਕੀਤਾ ਹੈ ਤੇ ਐੱਸ.ਡੀ.ਐੱਮ ਅਤੇ ਡੀ.ਐੱਸ.ਪੀ. ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਤਾ ਆਪਣੀ ਕਾਰਵਾਈ ਕਰ ਰਹੀ ਹੈ ਪਰ ਸਾਨੂੰ ਸਬ ਨੂੰ ਆਪਣਾ ਬਚਾਅ ਇਸ ਕੋਰੋਨਾ ਮਹਾਮਾਰੀ ਤੋਂ ਖੁਦ ਹੀ ਕਰਨਾ ਹੈ। ਇਸ ਲਈ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖ ਅਸੀਂ ਆਪਣਾ ਤੇ ਆਪਣਿਆਂ ਦਾ ਬਚਾ ਕਰ ਸਕਦੇ ਹਾਂ।

ਇਹ ਵੀ ਪੜ੍ਹੋ: ਗਲੀ 'ਚ ਖੇਡ ਰਹੇ ਬੱਚੇ ਨੂੰ ਕੁੱਤੇ ਨੇ ਨੋਚ-ਨੋਚ ਕੇ ਖਾਧਾ, ਮੂੰਹ 'ਤੇ ਲੱਗੇ 26 ਟਾਂਕੇ

PunjabKesari


Shyna

Content Editor

Related News