ਸ੍ਰੀ ਮੁਕਤਸਰ ਸਾਹਿਬ ਦਾ ਕੋਰੋਨਾ ਪਾਜ਼ੇਟਿਵ ਆਇਆ ਨੌਜਵਾਨ ਘਰੋਂ ਫਰਾਰ
Tuesday, May 05, 2020 - 08:04 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਦੇ ਰਹਿਣ ਵਾਲਾ ਇਕ ਕੋਰੋਨਾ ਪਾਜ਼ੇਟਿਵ 19 ਸਾਲਾ ਲੜਕਾ ਬੀਤੀ ਸ਼ਾਮ ਉਸ ਵੇਲੇ ਘਰੋਂ ਫਰਾਰ ਹੋ ਗਿਆ ਜਦੋਂ ਉਸਨੂੰ ਆਪਣੀ ਕੋਰੋਨਾ ਪਾਜ਼ੇਟਿਵ ਰਿਪੋਰਟ ਦਾ ਪਤਾ ਲੱਗਿਆ। ਹੁਣ ਪੁਲਸ ਇਸ ਦੀ ਭਾਲ ਲਈ ਥਾਂ-ਥਾਂ ਟੱਕਰਾਂ ਮਾਰ ਰਹੀ ਹੈ। ਡੀ. ਐਸ. ਪੀ. ਸ੍ਰੀ ਮੁਕਤਸਰ ਸਾਹਿਬ ਤਲਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਕ ਵਾਰ ਇਸਦੀ ਫੋਨ ਲੋਕੇਸ਼ਨ ਪਿੰਡ ਖੋਖਰ ਨੇੜੇ ਮਿਲੀ ਸੀ, ਫਿਰ ਫੋਨ ਬੰਦ ਹੋ ਗਿਆ। ਪਿੰਡ ਖੋਖਰ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਇਨ੍ਹਾਂ ਦਾ ਪੁਰਾਣਾ ਘਰ ਹੈ ਜਿਸ ਵਿਚ ਮੁੰਡੇ ਦਾ ਮੋਟਰਸਾਇਕਲ ਤਾਂ ਖੜ੍ਹਾ ਹੈ ਪਰ ਉਹ ਆਪ ਉਥੇ ਨਹੀਂ ਹੈ।
ਇਹ ਵੀ ਪੜ੍ਹੋ : ਕੋਰੋਨਾ ਦਾ ਹੱਬ ਬਣਿਆ ਅੰਮ੍ਰਿਤਸਰ, 15 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ
ਇਹ ਨੌਜਵਾਨ ਅੰਮ੍ਰਿਤਸਰ ਵਿਖੇ ਪੜ੍ਹਦਾ ਹੈ। ਕੁਝ ਸਮੇਂ ਤੋਂ ਆਪਣੇ ਘਰ 'ਚ ਹੀ ਰਹਿ ਰਿਹਾ ਹੈ। ਥਾਣਾ ਬਰੀਵਾਲਾ ਦੇ ਇੰਚਾਰਜ ਪ੍ਰੇਮ ਨਾਥ ਨੇ ਦੱਸਿਆ ਕਿ ਪੁਲਸ ਦੀ ਟੀਮ ਫਰਾਰ ਹੋਏ ਕੋਰੋਨਾ ਪਾਜ਼ੇਵਿਟ ਨੌਜਵਾਨ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ। ਸਿਹਤ ਵਿਭਾਗ ਅਨੁਸਾਰ ਉਸਦੀ ਕੋਈ ਟਰੈਵਲ ਹਿਸਟਰੀ ਵੀ ਨਹੀਂ ਹੈ। ਉਸਨੂੰ ਖੰਘ ਸੀ ਜਿਸਦਾ 30 ਅਪ੍ਰੈਲ ਨੂੰ ਟੈਸਟ ਕੀਤਿਆਂ ਕੋਰੋਨਾ ਪਾਜ਼ੇਟਿਵ ਰਿਪੋਰਟ ਆ ਗਈ। ਉਸਦਾ ਫਰਾਰ ਹੋਣ ਨਾਲ ਕੋਰੋਨਾ ਫੈਲਣ ਦਾ ਖਤਰਾ ਬਣ ਗਿਆ ਹੈ।
ਇਹ ਵੀ ਪੜ੍ਹੋ : ਫਰੀਦਕੋਟ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਵੱਡਾ ਵਾਧਾ, 26 ਦੀ ਰਿਪੋਰਟ ਆਏ ਪਾਜ਼ੇਟਿਵ