'ਕੋਰੋਨਾ ਨਾਲ ਤਾਂ ਪਤਾ ਨਹੀਂ ਪਰ ਭੁੱਖ ਨਾਲ ਅਸੀਂ ਜਰੂਰ ਮਰ ਜਾਵਾਂਗੇ', ਦੇਖੋ ਤਸਵੀਰਾਂ

03/27/2020 3:13:18 PM

ਫਤਿਹਗੜ੍ਹ ਸਾਹਿਬ (ਜਗਦੇਵ) - ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਦੇ ਕਾਰਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 21 ਦਿਨਾਂ ਦੇ ਲਈ ਭਾਰਤ ਨੂੰ ਲਾਕਡਾਊਨ ਕਰ ਦਿੱਤਾ ਗਿਆ ਹੈ। ਲਾਕਡਾਊਨ ਤੋਂ ਬਾਅਦ ਪੂਰੇ ਪੰਜਾਬ ਵਿਚ ਕਰਫਿਊ ਜਾਰੀ ਹੈ, ਜਿਸ ਦੌਰਾਨ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਹੈ। ਸਰਕਾਰਾਂ ਵਲੋਂ ਆਦੇਸ਼ ਜਾਰੀ ਕੀਤੇ ਜਾ ਰਹੇ ਹਨ ਕਿ ਕਿਸੇ ਵੀ ਵਿਅਕਤੀ ਨੂੰ ਆਪਣੇ ਘਰ ’ਚੋਂ ਨਿਕਲਣ ਦੀ ਕੋਈ ਜ਼ਰੂਰਤ ਨਹੀਂ। ਸਰਕਾਰੀ ਹੁਕਮਾਂ ਦਾ ਪਾਲਣ ਨਾ ਕਰਨ ਵਾਲੇ ਲੋਕਾਂ ਲਈ ਸਖਤੀ ਵਰਤੀ ਜਾ ਰਹੀ ਹੈ। ਅਜਿਹੇ ਵਿਚ ਝੁੱਗੀ-ਝੋਪੜੀਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਕੋਰੋਨਾ ਤੋਂ ਜ਼ਿਆਦਾ ਫਿਕਰ ਭੁੱਖ ਦੀ ਹੋ ਰਹੀ ਹੈ। ਇਸ ਮਾਮਲੇ ਦੇ ਸਬੰਧ ’ਚ ਜਦੋਂ ਫਤਿਹਗੜ੍ਹ ਸਾਹਿਬ ਵਿਖੇ ਝੁਗੀ ਝੋਪੜੀ ਵਿਚ ਰਹਿਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਛਲੇ 3 ਦਿਨਾਂ ਤੋਂ ਉਨ੍ਹਾਂ ਦੇ ਕੋਲ ਜੋ ਰਾਸ਼ਨ ਸੀ ਉਨ੍ਹਾਂ ਨੇ ਇਹ ਖਾ ਲਿਆ। ਬਾਕੀ ਦੇ ਦਿਨਾਂ ਦੇ ਲਈ ਉਨ੍ਹਾਂ ਕੋਲ ਕੋਈ ਰਾਸ਼ਨ ਨਹੀਂ। 

ਪੜ੍ਹੋ ਇਹ ਵੀ ਖਬਰ - ਕੋਰੋਨਾ : ਪੰਜਾਬ ਸਰਕਾਰ ਨੇ ਜ਼ੋਮੈਟੋ ਨਾਲ ਕੀਤਾ ਸਮਝੌਤਾ, ਹੁਣ ਹੋਵੇਗੀ ਜ਼ਰੂਰੀ ਚੀਜ਼ਾਂ ਦੀ ਸਪਲਾਈ

ਪੜ੍ਹੋ ਇਹ ਵੀ ਖਬਰ ਗਰਭਵਤੀ ਪਤਨੀ ਨੂੰ ਹਸਪਤਾਲ ਲਿਜਾਂਦੇ ਨੌਜਵਾਨ ਦੀ ਪੁਲਸ ਵਲੋਂ ਕੁੱਟ-ਮਾਰ (ਵੀਡੀਓ)

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਕਿਹਾ ਕਿ ਅਜੇ ਤੱਕ ਪ੍ਰਸ਼ਾਸਨ ਨੇ ਵੀ ਉਨ੍ਹਾਂ ਤੱਕ ਰਾਸ਼ਨ ਜਾਂ ਖਾਣ-ਪੀਣ ਦਾ ਕੋਈ ਵੀ ਸਾਮਾਨ ਨਹੀਂ ਪਹੁੰਚਾਇਆ, ਜਿਸ ਕਾਰਨ ਉਹ ਭੂੱਖੇ ਰਹਿਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹੀ ਸਥਿਤੀ ਰਹੀ ਤਾਂ ਉਹ ਕੋਰੋਨਾ ਨਾਲ ਤਾਂ ਨਹੀਂ ਸਗੋਂ ਭੁੱਖੇ ਰਹਿਣ ਦੇ ਕਾਰਨ ਜ਼ਰੂਰ ਮਰ ਜਾਣਗੇ। ਇਸ ਪਰੇਸ਼ਾਨੀ ਦੇ ਕਾਰਨ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ 21 ਦਿਨ ਹੀ ਨਹੀਂ, ਸਗੋਂ ਜਿੰਨੇ ਮਰਜ਼ੀ ਦਿਨ ਘਰਾਂ ’ਚ ਰਹਿਣ ਲਈ ਕਹਿ ਦੇਣ, ਉਹ ਰਹਿਣ ਲਈ ਤਿਆਰ ਹਨ ਪਰ ਉਨ੍ਹਾਂ ਤੱਕ ਰਾਸ਼ਨ ਅਤੇ ਹੋਰ ਜ਼ਰੂਰੀ ਸਾਮਾਨ ਪਹੁੰਚਾ ਦੇਣ।

ਪੜ੍ਹੋ ਇਹ ਵੀ ਖਬਰ ਗਰਮੀ ‘ਕੋਰੋਨਾ’ ਨੂੰ ਘੱਟ ਕਰ ਸਕਦੀ ਹੈ, ਇਸ ੳੁਮੀਦ ’ਤੇ ਫਿਰਿਆ ਪਾਣੀ

ਪੜ੍ਹੋ ਇਹ ਵੀ ਖਬਰ ਕੋਰੋਨਾ ਵਾਇਰਸ ਦਾ ਕਹਿਰ : ਕੈਨੇਡਾ ’ਚ ਰਹਿ ਰਹੇ ਵਿਦਿਆਰਥੀ ਪਏ ਵੱਡੇ ਸੰਕਟ ’ਚ

ਇਸ ਮਾਮਲੇ ਦੇ ਸਬੰਧ ’ਚ ਡਾਕਟਰ ਹਤਿੰਦਰ ਸੂਰੀ ਨੇ ਵੀ ਸਰਕਾਰ, ਪ੍ਰਸ਼ਾਸਨ ਅਤੇ ਸਮਾਜਕ ਸੰਸਥਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਅਜਿਹੇ ਲੋਕਾਂ ਦੀ ਮਦਦ ਲਈ ਅੱਗੇ ਆਉਣ। 

rajwinder kaur

This news is Content Editor rajwinder kaur