ਬਿਹਾਰ ''ਚ ਹੜ੍ਹ, ਕੋਰੋਨਾ ਨਾਲ ਮਰੇ ਪਿਤਾ ਦਾ ਸਸਕਾਰ ਕਰਵਾਉਣ ਨਹੀਂ ਆ ਸਕਿਆ ਪੁੱਤ

Wednesday, Aug 19, 2020 - 05:14 PM (IST)

ਬਿਹਾਰ ''ਚ ਹੜ੍ਹ, ਕੋਰੋਨਾ ਨਾਲ ਮਰੇ ਪਿਤਾ ਦਾ ਸਸਕਾਰ ਕਰਵਾਉਣ ਨਹੀਂ ਆ ਸਕਿਆ ਪੁੱਤ

ਲੁਧਿਆਣਾ (ਰਾਜ) : ਢੰਡਾਰੀ ਕਲਾਂ ਦੇ ਰਹਿਣ ਵਾਲੇ ਵੈਦਨਾਥ (60) ਦੀ ਸਿਵਲ ਹਸਪਤਾਲ ਵਿਚ ਕੋਰੋਨਾ ਕਾਰਣ ਮੌਤ ਹੋ ਗਈ। ਉਸ ਦਾ ਸਾਰਾ ਪਰਿਵਾਰ ਬਿਹਾਰ ਵਿਚ ਰਹਿੰਦਾ ਹੈ ਪਰ ਬਿਹਾਰ ਵਿਚ ਹੜ੍ਹ ਦੇ ਹਾਲਾਤ ਹੋਣ ਕਾਰਨ ਪਰਿਵਾਰ ਦਾ ਕੋਈ ਮੈਂਬਰ ਲਾਸ਼ ਦਾ ਸਸਕਾਰ ਕਰਨ ਨਹੀਂ ਆ ਸਕਿਆ। ਇਸ ਲਈ ਬਿਹਾਰ ਤੋਂ ਹੀ ਮ੍ਰਿਤਕ ਦੇ ਬੇਟੇ ਨੇ ਲੁਧਿਆਣਾ ਜ਼ਿਲਾ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਉਸ ਦੇ ਪਿਤਾ ਦੀ ਲਾਸ਼ ਦਾ ਸਸਕਾਰ ਕਰਵਾ ਦਿੱਤਾ ਜਾਵੇ। ਇਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਟ੍ਰੈਫਿਕ ਮਾਰਸ਼ਲ ਦੀ ਟੀਮ ਨੇ ਮ੍ਰਿਤਕ ਵੈਦਨਾਥ ਦੀ ਲਾਸ਼ ਦਾ ਸਸਕਾਰ ਕਰਵਾਇਆ ਅਤੇ ਪਰਿਵਾਰ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਗਈ।

ਇਹ ਵੀ ਪੜ੍ਹੋ :  4 ਬੱਚਿਆਂ ਦੇ ਪਿਉ ਨੇ ਗਲ਼ 'ਚ ਚੁੰਨੀ ਬੰਨ੍ਹ ਪਹਿਲੀ ਮੰਜ਼ਲ ਤੋਂ ਮਾਰੀ ਛਾਲ, ਮੰਜ਼ਰ ਦੇਖ ਕੰਬੇ ਲੋਕ

ਜਾਣਕਾਰੀ ਮੁਤਾਬਕ ਵੈਦਨਾਥ, ਢੰਡਾਰੀ ਦੇ ਇਲਾਕੇ ਵਿਚ ਰਹਿੰਦਾ ਸੀ ਅਤੇ ਇਕ ਫੈਕਟਰੀ 'ਚ ਕੰਮ ਕਰਦਾ ਸੀ। ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਲਈ ਉਸ ਦਾ ਸਿਵਲ ਹਸਪਤਾਲ 'ਚ ਹੀ ਇਲਾਜ ਚੱਲ ਰਿਹਾ ਸੀ ਪਰ 16 ਅਗਸਤ ਨੂੰ ਵੈਦਨਾਥ ਦੀ ਮੌਤ ਹੋ ਗਈ। ਉਸ ਦੇ ਪਰਿਵਾਰ ਨੂੰ ਵੈਦ ਨਾਥ ਦੀ ਮੌਤ ਦੀ ਸੂਚਨਾ ਭੇਜ ਦਿੱਤੀ ਗਈ ਸੀ ਪਰ ਇਸ ਸਮੇਂ ਉੱਤਰੀ ਬਿਹਾਰ 'ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਇਸ ਲਈ ਉਸ ਦਾ ਬੇਟਾ ਸ਼ਤਰੂਘਨ ਲੁਧਿਆਣਾ ਨਹੀਂ ਆ ਸਕਿਆ। ਜਿਸ ਤੋਂ ਬਾਅਦ ਪਰਿਵਾਰ ਦੀ ਸਹਿਮਤੀ ਨਾਲ ਪ੍ਰਸ਼ਾਸਨ ਵਲੋਂ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ :  ਗੈਂਗਸਟਰ ਦਿਲਪ੍ਰੀਤ ਬਾਬਾ ਦਾ ਸਾਥੀ ਗ੍ਰਿਫਤਾਰ, ਪੁੱਛਗਿੱਛ ਦੌਰਾਨ ਕੀਤਾ ਵੱਡਾ ਖ਼ੁਲਾਸਾ


author

Gurminder Singh

Content Editor

Related News