ਸੋਚੀ-ਸਮਝੀ ਸਾਜਿਸ਼ ਤਹਿਤ ਕਾਂਗਰਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੀਤਾ ਸੀ ਹਮਲਾ : ਕੋਹਾੜ
Sunday, Jun 06, 2021 - 07:54 PM (IST)
ਸ਼ਾਹਕੋਟ(ਬਿਊਰੋ)- ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਜੂਨ 1984 ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ 37 ਹੋਰ ਗੁਰਦਆਰਾ ਸਾਹਿਬਾਨਾਂ ‘ਤੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ, ਸਿੰਘਣੀਆਂ ਤੇ ਬੱਚਿਆਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਗੁਰਦੁਆਰਾ ਬਾਬਾ ਸੁਖਚੈਨ ਦਾਸ ਪਿੰਡ ਬਾਜਵਾ ਕਲਾਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ ਨੇ ਕਿਹਾ ਕਿ ਜੂਨ 1984 ਦੇ ਘੱਲੂਘਾਰੇ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। 6 ਜੂਨ ਦੇ ਦਿਨ ਟੈਂਕਾਂ ਦੇ ਗੋਲਿਆਂ ਨਾਲ ਇਕ ਸੋਚੀ ਸਮਝੀ ਸਾਜਿਸ਼ ਨਾਲ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹਿਆ ਗਿਆ। ਸੰਗਤਾਂ ਜਿਸ ਪਵਿੱਤਰ ਅਸਥਾਨ ਉੱਤੇ ਸ਼ਰਧਾ ਨਾਲ ਸੀਸ ਨਿਵਾਉਂਦੀਆਂ ਹਨ, ਉਸ ਅਸਥਾਨ ਉੱਤੇ ਫੌਜ ਨੇ ਟੈਂਕਾਂ ਨਾਲ ਗੋਲ਼ੇ ਦਾਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਇਕੱਲੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਤੇ ਹੀ ਹਮਲਾ ਨਹੀਂ ਕੀਤਾ ਸਗੋਂ ਪੰਜਾਬ ਦੇ 37 ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ‘ਤੇ ਹਮਲਾ ਕਰਕੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਦੀਆਂ ਲਾਸ਼ਾਂ ਵਿਛਾ ਦਿੱਤੀਆਂ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ. ਬਲਦੇਵ ਸਿੰਘ ਕਲਿਆਣ ਨੇ ਕਿਹਾ ਕਿ ਇਹ ਬੇਹੱਦ ਸੰਜੀਦਾ ਅਤੇ ਭਾਵੁਕ ਦਿਨ ਹੈ, ਜਿਸ ਦੌਰਾਨ ਪੂਰੀ ਸਿੱਖ ਕੌਮ ਦੀਆਂ ਭਾਵਨਾਵਾਂ ਪੀੜਾਮਈ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਜੂਨ 1984 ਨੂੰ ਉਸ ਸਮੇਂ ਦੀ ਭਾਰਤੀ ਹਕੂਮਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ, ਜੋ ਸਿੱਖਾਂ ਦੀ ਆਜ਼ਾਦ ਪ੍ਰਭੁਸੱਤਾ ਦਾ ਪ੍ਰਤੀਕ ਹੈ, ‘ਤੇ ਹਮਲਾ ਕੀਤਾ। ਇਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਸਾਬਕਾ ਚੇਅਰਮੈਨ ਚਰਨ ਸਿੰਘ ਸਰਕਲ ਪ੍ਰਧਾਨ, ਬਲਦੇਵ ਸਿੰਘ ਚੱਠਾ ਪ੍ਰਧਾਨ ਮਾਤਾ ਸਾਹਿਬ ਕੌਰ ਖਾਲਸਾ ਕਾਲਜ, ਬਲਵਿੰਦਰ ਸਿੰਘ ਕੰਗ ਬਿੱਲੀ ਚੁਹਾਰਮੀ, ਦਲਜੀਤ ਸਿੰਘ ਕਾਹਲੋਂ ਸਰਕਲ ਪ੍ਰਧਾਨ ਮਹਿਤਪੁਰ, ਰਣਧੀਰ ਸਿੰਘ ਰਾਣਾ ਸ਼ਹਿਰੀ ਪ੍ਰਧਾਨ, ਆਈਟੀ ਵਿੰਗ ਦੇ ਸਰਕਲ ਪ੍ਰਧਾਨ ਅਮਨਪ੍ਰੀਤ ਸਿੰਘ ਸੋਨੂੰ, ਸਰਬਜੀਤ ਸਿੰਘ ਬਾਜਵਾ, ਹਰਭਜਨ ਸਿੰਘ ਬਾਜਵਾ, ਰਾਜੂ ਬਾਜਵਾ, ਨਵਤੇਜ ਸਿੰਘ, ਤੇਜਪਾਲ ਸਿੰਘ, ਹਰਦੀਪ ਸਿੰਘ ਦੀਪਾ, ਹਰਜਿੰਦਰ ਸਿੰਘ, ਤਲਵੰਤ ਸਿੰਘ, ਗੁਰਮੀਤ ਸਿੰਘ, ਬਲਵੀਰ ਸਿੰਘ, ਬੂਟਾ ਸਿੰਘ, ਸਦਰਾ ਭੋਏਪੁਰ, ਜਗਜੋਤ ਸਿੰਘ ਆਹਲੂਵਾਲੀਆ, ਡਾ. ਰੇਸ਼ਮ ਸਿੰਘ, ਸਰਬਜੀਤ ਸਿੰਘ, ਜੀਵਨ ਸਿੰਘ ਸਾਰੰਗਵਾਲ, ਬੱਬੂ ਚੀਮਾ, ਰਾਜਾ ਸ਼ੇਖੇਵਾਲ, ਹਰਦੀਪ ਸਿੰਘ, ਸੁਰਿੰਦਰ ਸਿੰਘ ਨੰਬਰਦਾਰ, ਸਿਮਰਤਪਾਲ ਸਿੰਘ, ਅਰਵਿੰਦਰ ਸਿੰਘ, ਰਾਜਿੰਦਰ ਸਿੰਘ, ਸੁੱਖਪ੍ਰੀਤ ਸਿੰਘ, ਸੁਰਿੰਦਰ ਸਿੰਘ ਨੰਗਲ ਅੰਬੀਆਂ, ਰਾਜਾ ਨੰਗਲ ਅੰਬੀਆਂ, ਜੁਗਰਾਜ ਸਿੰਘ, ਹੈਪੀ ਕੋਠਾ, ਕਮਲ ਹੀਰ ਆਦਿ ਹਾਜ਼ਰ ਸਨ।